ਇਸ ਨਵੀਂ ਟੈਕਨਾਲੋਜੀ ਨਾਲ 20 ਮਿੰਟ ''ਚ 0 ਤੋਂ 70 ਫ਼ੀਸਦੀ ਤੱਕ ਚਾਰਜ ਹੋਵੇਗਾ ਤੁਹਾਡਾ ਸਮਾਰਟਫੋਨ (ਵੀਡੀਓ)
Tuesday, May 31, 2016 - 11:27 AM (IST)
ਜਲੰਧਰ - ਰੋਜ ਦੀ ਜਿੰਦਗੀ ''ਚ ਆਪਣੇ ਸਮਾਰਟਫੋਨ ਨੂੰ ਚਾਰਜ ਕਰਨ ਲਈ ਕਈ ਘੰਟੇ ਉਸ ਨੂੰ ਚਾਰਜਿੰਗ ''ਤੇ ਲਗਾਉਣਾ ਪੈਂਦਾ ਹੈ, ਜਿਸ ਦੇ ਨਾਲ ਕਈ ਵਾਰ ਤੁਹਾਡੀ ਜਰੂਰੀ ਕਲਾਸ ਮਿਸ ਹੋ ਜਾਂਦੀਆਂ ਹਨ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਇਸ ਬੈਟਰੀ ਚਾਰਜਿੰਗ ਦੀ ਸਮੱਸਿਆ ਦਾ ਸਮਾਧਾਨ ਕਰਨ ਲਈ ਤਾਈਵਾਨੀ ਚਿਪਮੇਕਰ ਕੰਪਨੀ ਮੀਡੀਆਟੈੱਕ (MediaTek) ਨੇ ਇਕ ਨਵਾਂ ਪ੍ਰੋਸੈਸਰ ਵਿਕਸਿਤ ਕੀਤਾ ਹੈ ਜੋ ਤੁਹਾਡੀ ਚਾਰਜਿੰਗ ਦੀ ਸਮੱਸਿਆ ਨੂੰ ਖਤਮ ਕਰ ਦਵੇਗਾ।
ਮੀਡੀਆਟੈੱਕ ਦੇ ਇਸ ਨਵੇਂ ਪ੍ਰੋਸੈਸਰ ਨਾਲ ਤੁਸੀਂ ਆਪਣੇ ਸਮਾਰਟਫੋਨ ਨੂੰ 20 ਮਿੰਟ ''ਚ 0 ਤੋਂ 70 ਫ਼ੀਸਦੀ ਤੱਕ ਚਾਰਜ ਕਰ ਸਕਦੇ ਹੋ। ਸੀਨੈੱਟ ਦੀ ਇਕ ਰਿਪੋਰਟ ਮੁਤਾਬਕੁਇਸ ਫੀਚਰ ਦਾ ਨਾਂ Pump Express 3.0 ਰੱਖਿਆ ਗਿਆ ਹੈ ਜਿਸ ਨੂੰ ਇਸ ਸਾਲ ਦੇ ਅੰਤ ਤੱਕ ਉਪਲੱਬਧ ਕੀਤਾ ਜਾਵੇਗਾ, ਨਾਲ ਹੀ ਦੱਸਿਆ ਗਿਆ ਕਿ ਇਹ ਮੀਡੀਆਟੈੱਕ ਹੈਲੀਓ P20 (ਫਿਊਚਰ ਸਮਾਰਟਫੋਨ ਚਿਪਸੈੱਟ ''ਚ) ਇਨ-ਬਿਲਟ ਦਿੱਤਾ ਜਾਵੇਗਾ। ਇਸ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ35 ਮਿੰਟ ''ਚ ਤੁਹਾਡਾ ਸਮਾਰਟਫੋਨ 80 ਫ਼ੀਸਦੀ ਤੱਕ ਚਾਰਜ ਹੋ ਜਾਵੇਗਾ। MediaTek ਦੁਆਰਾ ਇਸ ਪ੍ਰੋਸੈਸਰ ਲਈ ਪੇਸ਼ ਕੀਤੀ ਗਈ ਵੀਡੀਓ ਨੂੰ ਤੁਸੀਂ ਉਪਰ ਵੇਖ ਸਕਦੇ ਹੋ।
