ਕਾਲਿੰਗ ਫੀਚਰ ਨਾਲ Maxima ਦੀ ਨਵੀਂ ਵਾਚ ਭਾਰਤ ’ਚ ਲਾਂਚ, ਜਾਣੋ ਕੀਮਤ

08/08/2022 6:26:27 PM

ਗੈਜੇਟ ਡੈਸਕ– ਘਰੇਲੂ ਕੰਪਨੀ ਮੈਕਸੀਮਾ ਨੇ ਆਪਣੀ ਨਵੀਂ ਸਮਾਰਟਵਾਚ Maxima Max Pro Knight ਨੂੰ ਲਾਂਚ ਕਰ ਦਿੱਤਾ ਹੈ। ਇਹ ਨਵੀਂ ਯੁਨੀਸੈਕਸ ਵਾਚ ਆਈਕੋਨਿਕ ਮੈਟਲ ਬਾਡੀ, 44.5 mm ਰਾਊਂਡ ਐਕਟਿਵ ਡਿਸਪਲੇਅ ਅਤੇ 550 ਨਿਟਸ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਮੈਕਸ ਪ੍ਰੋ ਨਾਈਟ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਵੌਇਸ ਅਸਿਸਟੈਂਟ, ਬਲੂਟੁੱਥ ਕਾਲਿੰਗ, ਐੱਸ.ਪੀ.ਓ. 2 ਅਤੇ ਹਾਰਟ ਰੇਟ ਸੈਂਸਰ ਦੇ ਨਾਲ ਆਉਂਦੀ ਹੈ। 

Maxima Max Pro Knight ਦੀ ਕੀਮਤ 2,999 ਰੁਪਏ ਰੱਖੀ ਗਈ ਹੈ ਅਤੇ ਇਸਨੂੰ ਤਿੰਨ ਰੰਗਾਂ- ਰੋਜ਼ ਗੋਲਡ ਬਲੈਕ, ਸਪੇਸ ਬਲੈਕ ਅਤੇ ਸਿਲਵਰ ’ਚ ਖਰੀਦਿਆ ਜਾ ਸਕਦਾ ਹੈ। Maxima Max Pro Knight ਸਮਾਰਟਵਾਚ ’ਚ ਇਨਬਿਟ ਗੇਮਾਂ, ਮਲਟੀਪਲ ਸਪੋਰਟ ਮੋਡਸ ਅਤੇ ਹੋਰ ਜ਼ਰੂਰੀ ਫੀਚਰਜ਼ ਜਿਵੇਂ ਕੈਲਕੁਲੇਟਰ ਵੀ ਦਿੱਤੇ ਗਏ ਹਨ। 

ਇਹ ਵਾਚ ਵਨ-ਟੈਪ ਸਾਈਲੇਂਟ ਫੀਚਰ ਨਾਲ ਆਉਂਦੀ ਹੈ, ਜਿਸ ਦੁਆਰਾ ਤੁਸੀਂ ਕ੍ਰਾਊਨ ਨੂੰ ਪ੍ਰੈੱਸ ਕਰਕੇ ਵਾਈ ਰੰਗ ਨੂੰ ਇਨਕਮਿੰਗ ਕਾਲਸ ਲਈ ਸਾਈਲੇਂਟ ਕਰ ਸਕਦੇ ਹਨ। ਮੈਕਸੀਮਾ ਦੀ ਮੈਕਸ ਪ੍ਰੋ ਨਾਈਟ ਦੀ ਵਿਕਰੀ ਐਮਾਜ਼ੋਨ ਅਤੇ ਰਿਟੇਲ ਸਟੋਰਾਂ ’ਤੇ ਹੋ ਰਹੀ ਹੈ। 

Maxima Max Pro Knight ਦੀ ਲਾਂਚਿੰਗ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਨੋਜ ਪੁਰੇਵਾਲ ਨੇ ਕਿਹਾ, ‘ਮੈਕਸੀਮਾ ਨੇ ਪ੍ਰੋਡਕਟ ਦੇ ਉੱਚੇ ਮਿਆਰ ਅਤੇ ਆਧੁਨਿਕ ਫੀਚਰਜ਼ ਦੇ ਨਾਲ ਗਾਹਕਾਂ ਲਈ ਵਚਨਬੱਧਤਾ ਬਣਾਈ ਰੱਖਦੇ ਹੋਏ ਸਮਾਰਟਵਾਚ ਨਿਰਮਾਣ ’ਚ ਆਪਣੀ ਵਿਸ਼ੇਸ਼ ਸਾਖ ਕਾਇਕ ਕੀਤੀ ਹੈ। ਮੈਕਸ ਪ੍ਰੋ ਨਾਈਟ ਦੀ ਨਵੀਂ ਰੇਂਜ ਦੇ ਨਾਲ ਮੈਕਸੀਮਾ ਫਿਟਨੈੱਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਜੋ ਅਜਿਹੇ ਸ਼ਨਦਾਰ ਡਿਜ਼ਾਇਨ ਦੀ ਸਮਾਰਟਵਾਚ ਚਾਹੁੰਦੇ ਹਨ ਜੋ ਉਨ੍ਹਾਂ ਲਈ ਸਟਾਈਲ ਸਟੇਟਮੈਂਟ ਬਣ ਜਾਵੇ।’


Rakesh

Content Editor

Related News