ਹੁਣ ਫਲਿਪਕਾਰਟ ''ਤੇ ਵੀ ਖ਼ਰੀਦੀ ਜਾ ਸਕੇਗੀ Matter Aera ਇਲੈਕਟ੍ਰਿਕ ਬਾਈਕ, ਕੰਪਨੀ ਨੇ ਕੀਤਾ ਐਲਾਨ

Friday, Apr 28, 2023 - 09:06 PM (IST)

ਹੁਣ ਫਲਿਪਕਾਰਟ ''ਤੇ ਵੀ ਖ਼ਰੀਦੀ ਜਾ ਸਕੇਗੀ Matter Aera ਇਲੈਕਟ੍ਰਿਕ ਬਾਈਕ, ਕੰਪਨੀ ਨੇ ਕੀਤਾ ਐਲਾਨ

ਆਟੋ ਡੈਸਕ- ਅਹਿਮਦਾਬਾਦ ਆਧਾਰਿਤ ਇਲੈਕਟ੍ਰਿਕ ਬਾਈਕ ਕੰਪਨੀ ਮੈਟਰ ਨੇ ਈ-ਕਾਮਰਸ ਵੈੱਬਸਾਈਟ ਨਾਲ ਸਾਂਝੇਦਾਰੀ ਕੀਤੀ ਹੈ। ਹੁਣ ਕੰਪਨੀ ਆਪਣੀ ਇਲੈਕਟ੍ਰਿਕ ਬਾਈਕ Matter Aera ਨੂੰ ਇਸ 'ਤੇ ਉਪਲੱਬਧ ਕਰਵਾਏਗੀ। ਹੁਣ ਗਾਹਕ ਫਲਿਪਕਾਰਟ 'ਤੇ ਇਸ ਬਾਈਕ ਨੂੰ ਬੁੱਕ ਅਤੇ ਖ਼ਰੀਦ ਸਕਦੇ ਹਨ। ਇਸਨੂੰ ਖ਼ਰੀਦਣ 'ਤੇ ਗਾਹਕ ਫਲਿਪਕਾਰਟ 'ਚ ਕਈ ਸਪੈਸ਼ਲ ਆਫਰਸ ਦਾ ਲਾਭ ਵੀ ਲੈ ਸਕਦੇ ਹਨ। ਫਲਿਪਕਾਰਟ ਤੋਂ ਇਲਾਵਾ ਕੰਪਨੀ ਨੇ ਡਿਜੀਟਲ ਕਾਮਰਸ ਅਤੇ ਫਾਈਨਾਂਸ ਕੰਪਨੀ ਓ.ਟੀ.ਓ. ਨਾਲ ਸਾਂਝੇਦਾਰੀ ਕੀਤੀ ਹੈ। 

ਓ.ਟੀ.ਓ. ਨਵੇਂ ਪ੍ਰੋਡਕਟ 'ਤੇ ਫਾਈਨਾਂਸ ਦੀ ਸੁਵਿਧਾ ਉਪਲੱਬਧ ਕਰਵਾਉਣ ਵਾਲੀ ਹੈ। Matter Aera ਨੂੰ ਚਾਰ ਵੇਰੀਐਂਟ- ਐਰਾ 4000, ਐਰਾ 5000, ਐਰ 5000+ ਅਤੇ ਐਰਾ 6000 'ਚ ਉਪਲੱਬਧ ਕਰਵਾਇਆ ਗਿਆ ਹੈ। ਹਾਲਾਂਕਿ, ਕੰਪਨੀ ਨੇ ਸਿਰਫ ਐਰਾ 5000 ਰੇਂਜ ਦਾ ਹੀ ਖੁਲਾਸਾ ਕੀਤਾ ਹੈ। ਐਰਾ 5000 ਅਤੇ ਐਰਾ 5000+ ਦੀ ਕੀਮਤ 1,43,999 ਰੁਪਏ ਅਤੇ 1,53,999 ਰੁਪਏ ਹੈ। ਐਰਾ 6000 ਬਾਈਕ 150 ਕਿਲੋਮੀਟਰ ਦੀ ਰੇਂਜ ਅਤੇ ਬਾਕੀ ਮਾਡਲ 125 ਕਿਲੋਮੀਟਰ ਦੀ ਰੇਂਜ ਦਿੰਦੇ ਹਨ।

PunjabKesari

ਫੀਚਰਜ਼

Matter Aera ਇਲੈਕਟ੍ਰਿਕ ਬਾਈਕ 'ਚ 7-ਇੰਚ ਡਿਜੀਟਲ ਐੱਲ.ਸੀ.ਡੀ., 4ਜੀ ਕੁਨੈਕਟੀਵਿਟੀ, ਫਾਬ ਅਤੇ ਪੈਸਿਵ ਕੀਲੈੱਸ ਐਂਟਰੀ ਸਿਸਟਮ, ਲਿਕੁਇਡ ਕੋਲਡ ਬੈਟਰੀ ਪੈਕ, ਤਿੰਨ ਪਿੰਨ ਵਾਲਾ 5 ਐਂਪੀਅਰ ਚਾਰਜਰ, ਡਬਲ ਕ੍ਰੇਡਲ ਚੈਸਿਸ ਅਤੇ ਕੁਨੈਕਟਿਡ ਤੇ ਇੰਟੈਲੀਜੈਂਟ, ਐੱਲ.ਈ.ਡੀ. ਹੈੱਡਲਾਈਟ ਅਤੇ ਰਾਈਡ ਮੋਡਸ ਵਰਗੇ ਫੀਚਰਜ਼ ਦਿੱਤੇ ਗਏ ਹਨ।


author

Rakesh

Content Editor

Related News