ਟਵਿਟਰ ''ਚ ਵੱਡੀ ਗਿਣਤੀ ''ਚ ਫਰਜ਼ੀ ਅਕਾਊਂਟ ਨੈੱਟਵਕਾਂ ਦਾ ਖੁਲਾਸਾ

Wednesday, Jan 25, 2017 - 05:29 PM (IST)

ਟਵਿਟਰ ''ਚ ਵੱਡੀ ਗਿਣਤੀ ''ਚ ਫਰਜ਼ੀ ਅਕਾਊਂਟ ਨੈੱਟਵਕਾਂ ਦਾ ਖੁਲਾਸਾ
ਜਲੰਧਰ- ਵਿਗਿਆਨੀਆਂ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ''ਤੇ ਫਰਜ਼ੀ ਅਕਾਊਂਟਾਂ ਦੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ''ਚ ਵੱਡੇ ਨੈੱਟਵਰਕ ''ਚ ਕਰੀਬ ਸਾਡੇ ਤਿੰਨ ਲੱਖ ਪ੍ਰੋਫਾਇਲਾਂ ਹਨ। ਲੰਡਨ ਯੂਨੀਵਰਸਿਟੀ ਕਾਲਜ ''ਚ ਕੰਪਿਊਟਰ ਵਿਗਿਆਨੀ ਜੁਆਨ ਚੇਵੇਰੀਆ ਨੇ ਇਸ ਫਰਜ਼ੀ ਅਕਾਊਂਟ ਨੈੱਟਵਰਕ ਦਾ ਪਤਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਟਵਿਟਰ ''ਤੇ ''ਬੋਟਸ'' ਅਜਿਹੇ ਅਕਾਊਂਟ ਹਨ ਜੋ ਕਿ ਕਿਸੇ ਇਕ ਹੀ ਵਿਅਕਤੀ ਦੁਆਰਾ ਸੰਚਾਲਿਤ ਕੀਤੇ ਜਾਂਦੇ ਹਨ ਅਤੇ ਇਸ ਗੱਲ ਦਾ ਪਤਾ ਲਗਾਉਣਾ ਮੁਸ਼ਕਲ ਹੈ ਕਿ ਕਿੰਨੇ ਟਵਿਟਰ ਯੂਜ਼ਰਸ ''ਬੋਟਸ'' ਹਨ। ਮੰਨਿਆ ਜਾ ਰਿਹਾ ਹੈ ਕਿ ਸਭ ਤੋਂ ਵੱਡੇ ਨੈੱਟਵਰਕ ਦਾ ਇਸਤੇਮਾਲ ਫਾਲੋਅਰਜ਼ ਦੀ ਗਿਣਤੀ ਵਧਾਉਣ, ਸਪੈਮ ਭੇਜਣ ਅਤੇ ਪ੍ਰਚਲਿਤ ਮੁੱਦਿਆਂ ''ਤੇ ਰੁਚੀ ਵਧਾਉਣ ਲਈ ਕੀਤਾ ਗਿਆ ਹੋਵੇਗਾ। ਇਹ ਖੋਜ ਇਸ ਗੱਲ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ ਕਿ ਲੋਕ ਸੋਸ਼ਲ ਨੈੱਟਵਰਕ ਦਾ ਇਸਤੇਮਾਲ ਕਿਸ ਤਰ੍ਹਾਂ ਕਰਦੇ ਹਨ। ਇਸ ਲਈ ਇਕ ਫੀਸਦੀ ਟਵਿਟਰ ਯੂਜ਼ਰਸ ਦੇ ਸੈਂਪਲ ਨੂੰ ਦੇਖਿਆ ਗਿਆ। ਇਨ੍ਹਾਂ ਅੰਕੜਿਆਂ ''ਚ ਬਹੁਤ ਸਾਰੇ ਅਕਾਊਂਟਾਂ ਦੇ ਜੁੜੇ ਹੋਣ ਦਾ ਪਤਾ ਲੱਗਾ ਜਿਸ ਨਾਲ ਇਹ ਸਮਝ ''ਚ ਆਇਆ ਕਿ ਕੋਈ ਇਕ ਵਿਅਕਤੀ ਹੀ ਬੋਟਨੈੱਟ ਨੂੰ ਚਲਾ ਰਿਹਾ ਹੈ। ਬੀ.ਬੀ.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ ਇਸ ਖੋਜ ਨਾਲ ਇਹ ਗੱਲ ਸਾਹਮਣੇ ਆਈ ਕਿ ਬੋਟਸ ਦਾ ਪਤਾ ਲਗਾਉਣ ਲਈ ਪਹਿਲਾਂ ਦੀ ਖੋਜ ਇਸ ਤਰ੍ਹਾਂ ਦੇ ਨੈੱਟਵਰਕਾਂ ਦਾ ਪਤਾ ਲਗਾਉਣ ਤੋਂ ਇਸ ਲਈ ਅਸਫਲ ਰਹਿ ਗਏ ਕਿਉਂਕਿ ਇਹ ਸਵਚਾਲਿਤ ਅਕਾਊਂਟਾਂ ''ਚ ਅਲੱਗ ਤਰ੍ਹਾਂ ਨਾਲ ਵਿਵਹਾਰ ਕਰਦੇ ਹਨ। ਸਾਢੇ ਤਿੰਨ ਲੱਖ ਬੋਟਸ ਦੇ ਨੈੱਟਵਰਕ ਦਾ ਖੁਲਾਸਾ ਇਸ ਲਈ ਹੋ ਪਾਇਆ ਕਿਉਂਕਿ ਇਸ ਦੇ ਸਾਰੇ ਅਕਾਊਂਟਾਂ ਨੇ ਅਜਿਹੀਆਂ ਕਈ ਸਾਂਝੀਆਂ ਵਿਸ਼ੇਸ਼ਤਾਵਾਂ ਦਿਖਾਈਆਂ ਜਿਨ੍ਹਾਂ ਤੋਂ ਪਤਾ ਲੱਗਾ ਕਿ ਇਹ ਸਾਰੇ ਜੁੜੇ ਹੋਏ ਹਨ। 

Related News