ਟਾਟਾ ਟਿਆਗੋ ਈ.ਵੀ. ਦੀ ਟੱਕਰ ’ਚ ਮਾਰੂਤੀ ਲਾਂਚ ਕਰੇਗੀ ਵੈਗਨ ਆਰ ਈ.ਵੀ.
Tuesday, Jan 31, 2023 - 04:53 PM (IST)

ਆਟੋ ਡੈਸਕ– ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਬਾਜ਼ਾਰ ’ਚ 6 ਨਵੇਂ ਇਲੈਕਟ੍ਰਿਕ ਵਾਹਨ ਲਾਂਚ ਕਰਨ ਦੀ ਤਿਆਰੀ ’ਚ ਹੈ। ਅਨੁਮਾਨ ਹੈ ਕਿ FY 2030 ਦੇ ਅਖੀਰ ਤਕ ਇਨ੍ਹਾਂ ਵਾਹਨਾਂ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਦੁਆਰਾ ਜਾਰੀ ਟੀਜ਼ਰ ਤੋਂ ਇਹ ਵੀ ਪਤਾ ਚਲਦਾ ਹੈ ਕਿ ਮਾਰੂਤੀ ਵੈਗਨ ਆਰ ਇਲੈਕਟ੍ਰਿਕ ਵਰਜ਼ਨ ਅਜੇ ਵੀ ਡਿਵੈਲਪਿੰਗ ਫੇਜ਼ ’ਚ ਹੈ।
ਮਾਰੂਤੀ ਵੈਗਨ ਆਰ ਦੇ ਇਲੈਕਟ੍ਰਿਕ ਵਰਜ਼ਨ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ 2018 ’ਚ ਵੀ ਇਸਦੇ ਇਲੈਕਟ੍ਰਿਕ ਵਰਜ਼ਨ ਦੀ ਟੈਸਟਿੰਗ ਕੀਤੀ ਗਈ ਸੀ ਪਰ ਇਸਦੀ ਲਾਂਚਿੰਗ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਗਿਆ ਸੀ। ਜੇਕਰ ਕੰਪਨੀ ਦੁਆਰਾ ਵੈਗਨ ਆਰ ਦੇ ਇਲੈਕਟ੍ਰਿਕ ਮਾਡਲ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਇਹ ਟਾਟਾ ਟਿਆਗੋ ਈ.ਵੀ. ਨੂੰ ਟੱਕਰ ਦੇਵੇਗੀ।