ਮਾਰੂਤੀ ਸੁਜ਼ੂਕੀ ਦੀ S-Presso ’ਤੇ ਮਿਲ ਰਹੀ ਹੈ ਭਾਰੀ ਛੋਟ

06/10/2020 1:48:57 PM

ਆਟੋ ਡੈਸਕ– ਤਾਲਾਬੰਦੀ ਹਟਣ ਤੋਂ ਬਾਅਦ ਕੰਪਨੀਆਂ ਨੇ ਆਪਣੇ ਡੀਲਰਸ਼ਿਪਸ ਨੂੰ ਖੋਲ੍ਹ ਦਿੱਤਾ ਹੈ ਅਤੇ ਕਾਰਾਂ ਦੀ ਵਿਕਰੀ ਵੀ ਸ਼ੁਰੂ ਕਰ ਦਿੱਤੀ ਹੈ। ਸ਼ੋਅਰੂਮ ’ਚ ਹੁਣ ਪਹਿਲਾਂ ਦੀ ਤਰ੍ਹਾਂ ਗਾਹਕਾਂ ਦੀ ਭੀੜ ਤਾਂ ਨਹੀਂ ਵਿਖਾਈ ਦੇ ਰਹੀ ਪਰ ਕਾਰ ਕੰਪਨੀਆਂ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਕਾਰਾਂ ’ਤੇ ਜ਼ਬਰਦਸਤ ਛੋਟ ਦੀ ਪੇਸ਼ਕਸ਼ ਦੇ ਰਹੀਆਂ ਹਨ। ਅਜਿਹੇ ’ਚ ਜੇਕਰ ਤੁਸੀਂ ਮਾਰੂਤੀ ਸੁਜ਼ੂਕੀ ਦੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। 

PunjabKesari

ਮਾਰੂਤੀ ਸੁਜ਼ੂਕੀ ਆਪਣੀ S-Presso ਕਾਰ ’ਤੇ ਭਾਰੀ ਛੂਟ ਦੇ ਰਹੀ ਹੈ। S-Presso ਖਰੀਦਣ ’ਤੇ ਗਾਹਕ ਨੂੰ 48,000 ਰੁਪਏ ਤਕ ਦਾ ਲਾਭ ਮਿਲੇਗਾ ਪਰ ਇਹ ਪੇਸ਼ਕਸ਼ ਸਿਰਫ਼ ਜੂਨ ’ਚ ਕਾਰ ਖਰੀਦਣ ਵਾਲਿਆਂ ਲਈ ਹੀ ਯੋਗ ਰਹੇਗੀ। htauto ਦੀ ਰਿਪੋਰਟ ਮੁਤਾਬਕ, ਕੰਪਨੀ ਨਵੀਂ S-Presso ਕਾਰ ਦੀ ਖਰੀਦ ’ਤੇ 20,000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 20,000 ਰੁਪਏ ਦਾ ਐਕਸਚੇਂਜ ਬੋਨਸ ਦੇਵੇਗੀ। ਇਸ ਤੋਂ ਇਲਾਵਾ 8,000 ਰੁਪਏ ਦੇ ਹੋਰ ਲਾਭ ਵੀ ਦਿੱਤੇ ਜਾਣਗੇ ਜਿਸ ਬਾਰੇ ਕੰਪਨੀ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। 

PunjabKesari

ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ S-Presso ਕਾਰ ਨੂੰ 3.71 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਬਾਜ਼ਾਰ ’ਚ ਉਤਾਰਿਆ ਗਿਆ ਸੀ। ਇਹ ਕਾਰ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੋਵਾਂ ਨਾਲ ਆਉਂਦੀ ਹੈ ਅਤੇ ARAI ਸਰਟੀਫਾਈਡ 21.4 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। 

ਇੰਜਣ
ਮਾਰੂਤੀ ਸੁਜ਼ੂਕੀ S-Presso ਕਾਰ ’ਚ 1.0 ਲੀਟਰ ਦਾ ਬੀ.ਐੱਸ.-6 ਪੈਟਰੋਲ ਇੰਜਣ ਮਿਲਦਾ ਹੈ ਜੋ 68 ਬੀ.ਐੱਚ.ਪੀ. ਦੀ ਪਾਵਰ ਅਤੇ 90 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

PunjabKesari

ਕਾਰ ’ਚ ਮਿਲਦੇ ਹਨ ਇਹ ਫੀਚਰਜ਼
ਇਸ ਕਾਰ ’ਚ 7.0 ਇੰਚ ਦਾ ਸਮਾਰਟ ਪਲੇਅ ਸਟੂਡੀਓ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਲੱਗਾ ਹੈ ਜੋ ਐਪਲ ਕਾਰ ਪਲੇਅ ਅਤੇ ਐਂਡਰਾਇਡ ਆਟੋ ਨੂੰ ਸੁਪੋਰਟ ਕਰਦਾ ਹੈ। ਡਿਜੀਟਲ ਇੰਸਟਰੂਮੈਂਟ ਕਲੱਸਟਰ, ਡਿਸਟੈਂਸ-ਟੂ-ਐਮਟੀ ਡਿਸਪਲੇਅ, ਗਿਅਰ ਸ਼ਿਫਟ ਇੰਡੀਕੇਟਰ, ਸਟੀਅਰਿੰਗ ’ਤੇ ਕੰਟਰੋਲ ਬਟਨ, ਕੀਅਲੈੱਸ ਐਂਟਰੀ ਅਤੇ ਰੂਫ ਐਂਟੀਨਾ ਆਦਿ ਫੀਚਰਜ਼ ਇਸ ਕਾਰ ’ਚ ਮਿਲਣਗੇ। 


Rakesh

Content Editor

Related News