ਮਾਰੂਤੀ ਸੁਜ਼ੂਕੀ ਨੇ ਈਕੋ ਦੀ ਕੀਮਤ ’ਚ 8000 ਰੁਪਏ ਦਾ ਕੀਤਾ ਵਾਧਾ

Wednesday, Dec 01, 2021 - 12:51 PM (IST)

ਮਾਰੂਤੀ ਸੁਜ਼ੂਕੀ ਨੇ ਈਕੋ ਦੀ ਕੀਮਤ ’ਚ 8000 ਰੁਪਏ ਦਾ ਕੀਤਾ ਵਾਧਾ

ਨਵੀਂ ਦਿੱਲੀ, (ਭਾਸ਼ਾ)– ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਸ ਨੇ ਯਾਤਰੀ ਏਅਰਬੈਗ ਲਗਾਉਣ ਦੇ ਨਾਲ ਲਾਗਤ ਵਧਣ ਕਾਰਨ ਆਪਣੀ ਈਕੋ ਵੈਨ ਦੇ ਸਾਰੇ ਨਾਨ-ਕਾਰਗੋ ਐਡੀਸ਼ਨਾਂ ਦੀਆਂ ਕੀਮਤਾਂ ’ਚ 8000 ਰੁਪਏ ਦਾ ਵਾਧਾ ਕੀਤਾ ਹੈ। ਕੰਪਨੀ ਨੇ ਇਕ ਰੈਗੂਲੇਟਰੀ ਸੂਚਨਾ ’ਚ ਕਿਹਾ ਕਿ ਕੀਮਤ ’ਚ ਵਾਧਾ 30 ਨਵੰਬਰ ਯਾਨੀ ਅੱਜ ਤੋਂ ਲਾਗੂ ਹੋ ਗਿਆ ਹੈ। ਈਕੋ ਦੇ ਯਾਤਰੀ ਐਡੀਸ਼ਨ ਦੀ ਕੀਮਤ 4.30 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 5.6 ਲੱਖ ਰੁਪਏ ਤੱਕ ਜਾਂਦੀ ਹੈ, ਜਦ ਕਿ ਐਂਬੂਲੈਂਸ ਐਡੀਸ਼ਨ ਦੀ ਕੀਮਤ 7.29 ਲੱਖ ਰੁਪਏ (ਦਿੱਲੀ ਸ਼ੋਅਰੂਮ) ਹੈ। ਇਸ ਤੋਂ ਪਹਿਲਾਂ ਇਸ ਸਾਲ ਸਤੰਬਰ ’ਚ ਕੰਪਨੀ ਨੇ ਸੇਲੇਰੀਓ ਨੂੰ ਛੱਡ ਕੇ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ’ਚ 1.9 ਫੀਸਦੀ ਤੱਕ ਦਾ ਵਾਧਾ ਕੀਤਾ ਸੀ। ਇਹ ਇਸ ਸਾਲ ਉਸ ਦੇ ਯਾਤਰੀ ਵਾਹਨਾਂ ਦੀਆਂ ਕੀਮਤਾਂ ’ਚ ਤੀਜੀ ਵਾਰ ਕੀਤਾ ਗਿਆ ਵਾਧਾ ਸੀ।


author

Rakesh

Content Editor

Related News