13 ਜਨਵਰੀ ਨੂੰ ਭਾਰਤ ''ਚ ਦਸਤਕ ਦੇਵੇਗੀ ਮਾਰੂਤੀ ਸੁਜ਼ੂਕੀ ਇਗਨਿਸ
Sunday, Dec 18, 2016 - 02:45 PM (IST)
.jpg)
ਜਲੰਧਰ - ਮਾਰੂਤੀ ਸੁਜ਼ੂਕੀ ਇਗਨਿਸ ਦਾ ਭਾਰਤ ''ਚ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹੁਣ ਖਬਰ ਹੈ ਕਿ ਇਹ ਕਾਰ ਭਾਰਤ ''ਚ 13 ਜਨਵਰੀ ਨੂੰ ਲਾਂਚ ਹੋਣ ਵਾਲੀ ਹੈ। ਮਾਰੂਤੀ ਸੁਜ਼ੂਕੀ ਇਗਨਿਸ ਇਕ ਸਬ-ਕਾਂਪੈਕਟ ਕਰਾਸਓਵਰ ਕਾਰ ਹੈ ਜਿਸ ਨੂੰ 2016 ਦਿੱਲੀ ਆਟੋ ਐਕਸਪੋ ਦੇ ਦੌਰਾਨ ਸ਼ੋਕੇਸ ਵੀ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਮਾਰੂਤੀ ਸੁਜ਼ੂਕੀ ਇਗਨਿਸ ਦੀ ਵਿਕਰੀ ਕੰਪਨੀ ਦੀ ਪ੍ਰੀਮੀਅਮ ਡੀਲਰਸ਼ਿਪ ਨੈਕਸਾ ਰਾਹੀਂ ਕੀਤੀ ਜਾਵੇਗੀ। ਕਾਰ ''ਚ 1.2-ਲਿਟਰ K - Series ਪੈਟਰੋਲ ਇੰਜਣ ਅਤੇ ਆਪਸ਼ਨ ''ਚ 1.3-ਲਿਟਰ DDiS ਡੀਜਲ ਇੰਜਣ ਲਗਾ ਹੋ ਸਕਦਾ ਹੈ।
ਮਾਰੂਤੀ ਸੁਜ਼ੂਕੀ ਇਗਨਿਸ ਨੂੰ ਪਹਿਲੀ ਵਾਰ ਜੇਨੇਵਾ ਮੋਟਰ ਸ਼ੋਅ ਦੇ ਦੌਰਾਨ ਕਾਂਪੈਕਟ ਐੱਸ.ਯੂ. ਵੀ ਕਾਂਸੈਪਟ ਮਾਡਲ ਦੇ ਤੌਰ ''ਤੇ ਸ਼ੋ-ਕੇਸ ਕੀਤਾ ਗਿਆ ਸੀ। ਕਾਰ ਦੇ ਫ੍ਰੰਟ ਪ੍ਰੋਫਾਇਲ ਨੂੰ ਕਾਫ਼ੀ ਸਮਾਰਟ ਲੁੱਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਾਰ ''ਚ ਐੱਲ. ਈ. ਡੀ ਡੀ. ਆਰ. ਐੱਲ ਅਤੇ ਪ੍ਰੋਜੈਕਟਰ ਲਾਇਟ ਵੀ ਮੌਜੂਦ ਹਨ। ਇਸ ਕਾਰ ਦੀ ਅਨੁਮਾਨਿਤ ਸ਼ੁਰੂਆਤੀ ਕੀਮਤ 5.5 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਹੋ ਸਕਦੀ ਹੈ।