ਮਾਰੂਤੀ ਸੁਜ਼ੂਕੀ ਦੀ ਵੱਡੀ ਪ੍ਰਾਪਤੀ, 20 ਲੱਖ ਵਾਹਨਾਂ ਦੀ ਬਰਾਮਦ ਦਾ ਅੰਕੜਾ ਕੀਤਾ ਪਾਰ

02/28/2021 6:33:32 PM

ਨਵੀਂ ਦਿੱਲੀ(ਭਾਸ਼ਾ) – ਆਟੋਮੋਬਾਈਲ ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਉਸ ਨੇ 20 ਲੱਖ ਵਾਹਨਾਂ ਦੀ ਬਰਾਮਦ ਦਾ ਅੰਕੜਾ ਪਾਰ ਕਰ ਲਿਆ ਹੈ।
ਸ਼ੁੱਕਰਵਾਰ ਨੂੰ ਕੰਪਨੀ ਨੇ ਐੱਸ-ਪ੍ਰੈਸੋ, ਸਵਿਫਟ ਅਤੇ ਵਿਟਾਰਾ ਬ੍ਰੇਜਾ ਦੀ ਇਕ ਖੇਪ ਗੁਜਰਾਤ ਦੇ ਮੁੰਦਰਾ ਪੋਰਟ ਤੋਂ ਦੱਖਣੀ ਅਫਰੀਕਾ ਲਈ ਰਵਾਨਾ ਕੀਤੀ। ਮਾਰੂਤੀ ਸੁਜ਼ੂਕੀ ਇੰਡੀਆ ਨੇ ਵਿੱਤੀ ਸਾਲ 1986-87 ’ਚ ਵਾਹਾਨਾਂ ਦੀ ਬਰਾਮਦ ਸ਼ੁਰੂ ਕੀਤੀ ਸੀ। ਕੰਪਨੀ ਦੀ 500 ਕਾਰਾਂ ਦੀ ਪਹਿਲੀ ਵੱਡੀ ਖੇਪ ਨੂੰ ਸਤੰਬਰ 1987 ’ਚ ਹੰਗਰੀ ਭੇਜਿਆ ਗਿਆ ਸੀ।

ਵਿੱਤੀ ਸਾਲ 2012-13 ’ਚ ਕੰਪਨੀ ਨੇ 10 ਲੱਖ ਵਾਹਨਾਂ ਦੀ ਬਰਾਮਦ ਕਰ ਕੇ ਇਕ ਮੀਲ ਦਾ ਪੱਥਰ ਹਾਸਲ ਕੀਤਾ। ਪਹਿਲੇ 10 ਲੱਖ ਵਾਹਨਾਂ ਦੀ 50 ਫੀਸਦੀ ਤੋਂ ਵੱਧ ਬਰਾਮਦ ਯੂਰਪ ਦੇ ਵਿਕਸਿਤ ਬਾਜ਼ਾਰਾਂ ’ਚ ਕੀਤੀ ਗਈ ਸੀ। ਬਿਆਨ ਮੁਤਾਬਕ ਮਾਰੂਤੀ ਸੁਜ਼ੂਕੀ ਨੇ ਲੈਟਿਨ ਅਮਰੀਕਾ, ਅਫਰੀਕਾ ਅਤੇ ਏਸ਼ੀਆ ਖੇਤਰਾਂ ਦੇ ਉਭਰਦੇ ਬਾਜ਼ਾਰਾਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਅੱਠ ਸਾਲਾਂ ’ਚ ਹੋਰ 10 ਲੱਖ ਵਾਹਨਾਂ ਦੀ ਬਰਾਮਦ ਦਾ ਟੀਚਾ ਹਾਸਲ ਕੀਤਾ।

ਇਹ ਵੀ ਪੜ੍ਹੋ : ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ

ਚਿਲੀ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ’ਚ ਚੰਗਾ ਦਬਦਬਾ

ਕੰਪਨੀ ਨੇ ਕਿਹਾ ਕਿ ਮਾਰੂਤੀ ਸੁਜ਼ੂਕੀ ਚਿਲੀ, ਇੰਡੋਨੇਸ਼ੀਆ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਰਗੇ ਬਾਜ਼ਾਰਾਂ ’ਚ ਵੱਡੀ ਹਿੱਸੇਦਾਰੀ ਹਾਸਲ ਕਰਨ ’ਚ ਸਮਰੱਥ ਰਹੀ ਹੈ। ਇਸ ਸਾਲ ਜਨਵਰੀ ਤੋਂ ਮਾਰੂਤੀ ਸੁਜ਼ੂਕੀ ਨੇ ਜਿਮਨੀ ਦੀ ਵੀ ਬਰਾਮਦ ਸ਼ੁਰੂ ਕੀਤੀ ਹੈ। ਜਿਮਨੀ ਲਈ ਭਾਰਤ ਪ੍ਰੋਡਕਸ਼ਨ ਬੇਸ ਹੈ।

ਇਹ ਵੀ ਪੜ੍ਹੋ : 18 ਘੰਟਿਆਂ 'ਚ 25 KM ਲੰਬੀ ਸੜਕ ਬਣਾ ਕੇ NHAI ਨੇ ਬਣਾਇਆ ਵਿਸ਼ਵ ਰਿਕਾਰਡ, ਜਾਣੋ ਨਿਤਿਨ 

100 ਤੋਂ ਵਧੇਰੇ ਦੇਸ਼ਾਂ ਨੂੰ ਹੋ ਰਹੀ ਹੈ ਬਰਾਮਦ

ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਕੇਨਿਟੀ ਆਯੁਕਾਵਾ ਨੇ ਇਸ ਪ੍ਰਾਪਤੀ ’ਤੇ ਕਿਹਾ ਕਿ ਕੰਪਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਵਿਜ਼ਨ ਨੂੰ ਲੈ ਕੇ ਵਚਨਬੱਧ ਹੈ। 20 ਲੱਖ ਗੱਡੀਆਂ ਦੀ ਬਰਾਮਦ ਇਸ ਸਾਲ ਦਾ ਸਬੂਤ ਹੈ। ਅਸੀਂ 100 ਤੋਂ ਵੱਧ ਦੇਸ਼ਾਂ ’ਚ 14 ਮਾਡਲਸ ਦੇ ਲਗਭਗ 150 ਵੇਰੀਐਂਟ ਬਰਾਮਦ ਕਰਦੇ ਹਾਂ। ਕੰਪਨੀ ਪਿਛਲੇ 34 ਸਾਲਾਂ ਤੋਂ ਵਾਹਨਾਂ ਦੀ ਬਰਾਮਦ ਕਰ ਰਹੀ ਹੈ। ਗਲੋਬਲ ਆਟੋਮੋਬਾਈਲ ਬਿਜ਼ਨੈੱਸ ’ਚ ਭਾਰਤ ਦੇ ਪ੍ਰਮੁੱਖ ਬਣਨ ਤੋਂ ਕਾਫੀ ਪਹਿਲਾਂ ਤੋਂ ਕੰਪਨੀ ਬਰਾਮਦ ਕਰ ਰਹੀ ਹੈ। ਇਸ ਅਰਲੀ ਗਲੋਬਲ ਐਕਸਪੋਜ਼ਰ ਨਾਲ ਮਾਰੂਤੀ ਸੁਜ਼ੂਕੀ ਨੂੰ ਆਪਣੇ ਪ੍ਰੋਡਕਟਸ ਦੀ ਕੁਆਲਿਟੀ ਬਿਹਤਰ ਬਣਾਉਣ ਅਤੇ ਗਲੋਬਲ ਬੈਂਚਮਾਰਚ ਹਾਸਲ ਕਰਨ ’ਚ ਮਦਦ ਮਿਲੀ।

ਇਹ ਵੀ ਪੜ੍ਹੋ : ਗਹਿਣਾ ਨਿਰਯਾਤ ਵਧਾਉਣ ਦੀ ਯੋਜਨਾ ਬਣਾ ਰਹੀ ਸਰਕਾਰ, ਵਿਦੇਸ਼ ਗਾਹਕ ਕਰ ਸਕਣਗੇ ਆਨਲਾਈਨ ਖ਼ਰੀਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News