ਮਾਰੂਤੀ ਸੁਜ਼ੂਕੀ ਜਲਦੀ ਲਿਆ ਸਕਦੀ ਹੈ S-Presso ਦਾ CNG ਵੇਰੀਐਂਟ, ਤਸਵੀਰ ਲੀਕ

10/09/2019 1:11:04 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਨੇ ਹਾਲ ਹੀ ’ਚ ਆਪਣੀ ਛੋਟੀ ਐੱਸ.ਯੂ.ਵੀ. S-Presso ਨੂੰ ਭਾਰਤ ’ਚ ਲਾਂਚ ਕੀਤਾ ਹੈ। ਫਿਲਹਾਲ ਇਸ ਕਾਰ ਦੇ ਪੈਟਰੋਲ ਇੰਜਣ ਵੇਰੀਐਂਟ ਨੂੰ ਲਿਆਇਆ ਗਿਆ ਹੈ ਜਿਸ ਦੀ ਸ਼ੁਰੂਆਤੀ ਕੀਮਤ 3.69 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। 
- ਹੁਣ ਖਬਰਾਂ ਆ ਰਹੀਆਂ ਹਨ ਕਿ S-Presso ਕਾਰ ਦਾ ਸੀ.ਐੱਨ.ਜੀ. ਵੇਰੀਐਂਟ ਵੀ ਕੰਪਨੀ ਜਲਦੀ ਲਿਆਉਣ ਵਾਲੀ ਹੈ। ਇਸ ਵੇਰੀਐਂਟ ਦੀ ਲੀਕ ਹੋਈ ਤਸਵੀਰ ’ਚ ਕਾਰ ਦੇ ਇੰਸਟਰੂਮੈਂਟ ਕਲੱਸਟਰ ’ਚ ਸੀ.ਐੱਨ.ਜੀ. ਦਾ ਲੋਗੋ ਦਖਿਆ ਜਾ ਸਕਦਾ ਹੈ। 

PunjabKesari

ਦੱਸ ਦੇਈਏ ਕਿ ਮਾਰੂਤੀ ਐੱਸ-ਪ੍ਰੈਸੋ ਨੂੰ ਕੁਲ ਮਿਲਾ ਕੇ 9 ਵੇਰੀਐਂਟਸ ’ਚ ਉਤਾਰਿਆ ਗਿਆ ਹੈ ਪਰ ਸਾਰਿਆਂ ’ਚ 998cc ਦਾ 3 ਸਿਲੰਡਰ ਪੈਟਰੋਲ ਇੰਜਣ ਹੀ ਮਿਲੇਗਾ ਜੋ 68 bhp ਦੀ ਪਾਵਰ ਅਤੇ 90Nm ਦਾ ਟਾਰਕ ਪੈਦਾ ਕਰੇਗਾ। ਕੰਪਨੀ ਨੇ ਦੱਸਿਆ ਹੈ ਕਿ ਬੀ.ਐੱਸ.-6 ਨਿਯਮਾਂ ਅਨੁਸਾਰ ਅਪਡੇਟ ਕਰਕੇ ਇਸ ਇੰਜਣ ਨੂੰ ਲਿਆਇਆ ਗਿਆ ਹੈ। ਇਸ ਕਾਰ ਦੇ ਸਟੈਂਡਰਡ ਵੇਰੀਐਂਟ ’ਚ 5 ਸਪੀਡ ਗਿਅਰਬਾਕਸ ਲੱਗਾ ਹੈ, ਉਥੇ ਹੀ ਇਸ ਦੇ ਟਾਪ ਸਪੇਕ ਵੇਰੀਐਂਟ ’ਚ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਵੀ ਦਿੱਤਾ ਜਾਵੇਗਾ। 

PunjabKesari

ਸ਼ਾਨਦਾਰ ਡਿਜ਼ਾਈਨ
ਡਿਜ਼ਾਈਨ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ S-Presso ਨੂੰ ਕੰਪਨੀ ਨੇ ਆਪਣੇ ਦੁਆਰਾ ਹੀ ਬਣਾਈ ਗਈ ‘ਫਿਊਚਰ ਐੱਸ’ ਕਾਰ ਤੋਂ ਪ੍ਰੇਰਿਤ ਹੋ ਕੇ ਬਣਾਇਆ ਹੈ। ਕਾਰ ਦੀ ਗ੍ਰਾਊਂਡ ਕਲੀਅਰੈਂਸ ਨੂੰ ਵਧਾਇਆ ਗਿਆਹੈ ਅਤੇ ਇਸ ਵਿਚ 13 ਇੰਚ ਦੇ ਟਾਇਰਸ ਦੀ ਬਜਾਏ 14 ਇੰਚ ਦੇ ਟਾਇਰਸ ਲਗਾਏ ਗਏ ਹਨ। ਕਾਰ ਦੇ ਟਾਪ ਵੇਰੀਐਂਟ ’ਚ ਗਰਿੱਲ ’ਤੇ ਕ੍ਰੋਮ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਇਸ ਦੀ ਲੁੱਕ  ਹੋਰ ਵੀ ਨਿਖਾਰਦਾ ਹੈ। ਇਸ ਤੋਂ ਇਲਾਵਾ ਐਕਸੈਸਰੀ ਦੇ ਤੌਰ ’ਤੇ DRL (ਡੇਅ ਟਾਈਮ ਰਨਿੰਗ ਲਾਈਟਸ) ਦਾ ਵੀ ਆਪਸ਼ਨ ਕੰਪਨੀ ਨੇ ਦਿੱਤਾ ਹੈ। 

ਆਧੁਨਿਕ ਇੰਟੀਰੀਅਰ
ਮਾਰੂਤੀ ਸੁਜ਼ੂਕੀ S-Presso ਦੇ ਇੰਟੀਰੀਅਰ ’ਚ ਢੇਰਾਂ ਫੀਚਰਜ਼ ਦਿੱਤੇ ਗਏ ਹਨ ਜਿਨ੍ਹਾਂ ’ਚ ਸਪੀਡੋਮੀਟਰ ਅਤੇ ਟੈਕੋਮੀਟਰ ਦੇ ਨਾਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਸ਼ਾਮਲ ਹੈ। ਇਸ ਤੋਂ ਇਲਾਵਾ ਕਾਰ ’ਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਲੱਗਾ ਹੈ। 


Related News