ਮਾਰੂਤੀ ਦੀ ਇਹ 7-ਸੀਟਰ ਕਾਰ ਬਣੀ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ MPV
Wednesday, Nov 18, 2020 - 03:19 PM (IST)
ਆਟੋ ਡੈਸਕ– ਭਾਰਤ ’ਚ ਮਾਰੂਤੀ ਨੇ ਆਪਣੀ ਲੋਕਪ੍ਰਸਿੱਧ MPV ਅਰਟਿਗਾ ਦੀਆਂ 5.5 ਲੱਖ ਇਕਾਈਆਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਮਾਰੂਤੀ ਸੁਜ਼ੂਕੀ ਮੁਤਾਬਕ, 7-ਸੀਟਰ ਸੈਮਗੈਂਟ ’ਚ ਇਹ ਕਾਰ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ MPV ਦੇ ਰੂਪ ’ਚ ਉਭਰੀ ਹੈ। ਇਸ ਨੂੰ ਕੰਪਨੀ ਨੇ ਸਾਲ 2012 ’ਚ ਲਾਂਚ ਕੀਤਾ ਸੀ ਅਤੇ ਲਗਾਤਾਰ 8 ਸਾਲਾਂ ਤੋਂ ਲੋਕ ਇਸ ਨੂੰ ਪਸੰਦ ਕਰ ਰਹੇ ਹਨ। ਇਸ ਦੀ ਵਿਕਰੀ ਅੱਜ ਵੀ ਜਾਰੀ ਹੈ।
ਮੌਜੂਦਾ ਸਮੇਂ ’ਚ ਅਰਟਿਗਾ ਚਾਰ ਮਾਡਲਾਂ- L, V, Z ਅਤੇ Z + ’ਚ ਉਪਲੱਬਧ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ 7.59 ਲੱਖ ਰੁਪਏ ਤੋਂ ਲੈਕੇ 10.13 ਲੱਖ ਰੁਪਏ ਤਕ ਤੈਅ ਕੀਤੀ ਗਈ ਹੈ। ਹਾਲਾਂਕਿ, ਸੀ.ਐੱਨ.ਜੀ. ਆਪਸ਼ਨ ਸਿਰਫ ਵੀ.ਐਕਸ.ਆਈ. ਮਾਡਲ ’ਚ ਹੀ ਉਪਲੱਬਧ ਹੈ, ਜਿਸ ਦੀ ਕੀਮਤ 8.95 ਲੱਖ ਰੁਪਏ ਹੈ।
ਇੰਜਣ
ਮਾਰੂਤੀ ਅਰਟਿਗਾ ’ਚ ਬੀ.ਐੱਸ.-6 1.5-ਲੀਟਰ ਪੈਟਰੋਲ ਇੰਜਣ ਦਿੱਤਾ ਗਿਆਹੈ ਜੋ 105 ਪੀ.ਐੱਸ. ਦੀ ਪਾਵਰ ਅਤੇ 138 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਜੋੜਿਆ ਗਿਆਹੈ।
ਮਾਰੂਤੀ ਸੁਜ਼ੂਕੀ ਦੇ ਮਾਰਕੀਟਿੰਗ ਐਂਡ ਸੇਲਸ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਮਾਰੂਤੀ ਅਰਟਿਗਾ ਨਵੇਂ ਡਿਜ਼ਾਇਨ ਅਤੇ ਤਕਨੀਕ ਨੂੰ ਦਰਸ਼ਾਉਂਦੀ ਹੈ। ਇਹ ਐੱਮ.ਪੀ.ਵੀ. ਪਰਿਵਾਰ ਦੇ ਨਾਲ-ਨਾਲ ਵਪਾਰਕ ਲੋੜਾਂ ਨੂੰ ਵੀ ਆਸਾਨੀ ਨਾਲ ਪੂਰਾ ਕਰਦੀ ਹੈ।