ਪਾਣੀ ਨਾਲ ਨਹੀਂ ਬਣੇ ਹੋਣਗੇ ਮੰਗਲ ਦੇ ਨਾਲੇ : ਵਿਗਿਆਨਕ

Monday, Aug 01, 2016 - 12:46 PM (IST)

ਪਾਣੀ ਨਾਲ ਨਹੀਂ ਬਣੇ ਹੋਣਗੇ ਮੰਗਲ ਦੇ ਨਾਲੇ : ਵਿਗਿਆਨਕ
ਵਾਸ਼ਿੰਗਟਨ- ਮੰਗਲ ਗ੍ਰਹਿ ਦੇ 100 ਤੋਂ ਜ਼ਿਆਦਾ ਨਾਲਿਆਂ ''ਤੇ ਕੀਤੇ ਅਧਿਐਨ ਤੋਂ ਮਿਲੇ ਡਾਟਾ ਦਾ ਵਿਸ਼ਲੇਸ਼ਨ ਕਰ ਕੇ ਵਿਗਿਆਨਕ ਇਸ ਨਤੀਜੇ ''ਤੇ ਪਹੁੰਚੇ ਹਨ ਕਿ ਮੰਗਲ ਗ੍ਰਹਿ ''ਤੇ ਜੋ ''ਗਲੀ'' ਜਾਂ ਨਾਲੇ ਦਿਖਾਈ ਦਿੰਦੇ ਹਨ, ਉਹ ਤਰਲ ਪਾਣੀ ਕਾਰਨ ਨਹੀਂ ਬਣੇ ਹਨ। ਇਸ ਅਧਿਐਨ ਦੇ ਨਵੇਂ ਨਤੀਜੇ ਵਿਗਿਆਨਕਾਂ ਨੂੰ ਮੰਗਲ ਗ੍ਰਹਿ ਦੇ ਨਾਲਿਆਂ ਦੇ ਨਿਰਮਾਣ ਬਾਰੇ ਆਪਣੇ ਸਿਧਾਂਤਾਂ ਦਾ ਦਾਇਰਾ ਛੋਟਾ ਕਰਨ ਅਤੇ ਇਸ ਗੂੜ੍ਹੇ ਰੰਗ ਦੇ ਗ੍ਰਹਿ ''ਤੇ ਭੂਗੋਲਿਕ ਪ੍ਰਕਿਰਿਆਵਾਂ ਦੇ ਨਵੇਂ ਬਿਓਰੇ ਸਾਹਮਣੇ ਲਿਆਉਣ ''ਚ ਮਦਦ ਕਰਨਗੇ।

 


Related News