Paytm ਤੇ Google Pay ਨਾਲ ਭੁਗਤਾਨ ਕਰਨ ''ਤੇ ਵਿਅਕਤੀ ਨੂੰ ਲੱਗਾ 1 ਲੱਖ ਰੁਪਏ ਦਾ ਚੂਨਾ

Monday, Jan 06, 2020 - 10:40 AM (IST)

Paytm ਤੇ Google Pay ਨਾਲ ਭੁਗਤਾਨ ਕਰਨ ''ਤੇ ਵਿਅਕਤੀ ਨੂੰ ਲੱਗਾ 1 ਲੱਖ ਰੁਪਏ ਦਾ ਚੂਨਾ

ਗੈਜੇਟ ਡੈਸਕ– ਜੇ ਤੁਸੀਂ ਵੀ ਆਨਲਾਈਨ ਭੁਗਤਾਨ ਕਰਨ ਲਈ Paytm ਤੇ Google Pay ਵਰਗੀਆਂ ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨੀ ਰੱਖਣ ਦੀ ਸਖਤ ਲੋੜ ਹੈ। ਡਿਜੀਟਲ ਪੇਮੈਂਟ ਨਾਲ ਜੁੜਿਆ ਅਜਿਹਾ ਹੀ ਮਾਮਲਾ ਮਹਾਰਾਸ਼ਟਰ ਦੇ ਸ਼ਹਿਰ “ਠਾਣੇ 'ਚ ਸਾਹਮਣੇ ਆਇਆ ਹੈ, ਜਿਥੇ ਆਨਲਾਈਨ ਫਰਾਡ ਰਾਹੀਂ ਇਕ ਵਿਅਕਤੀ ਨੂੰ ਇਕ ਲੱਖ ਰੁਪਏ ਦਾ ਚੂਨਾ ਲੱਗ ਗਿਆ।

PunjabKesari

ਕੀ ਸੀ ਪੂਰਾ ਮਾਮਲਾ?
ਪੁਲਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਪਤਲੀਪਾੜਾ ਇਲਾਕੇ ਵਿਚ ਰਹਿਣ ਵਾਲੇ ਇਕ ਵਿਅਕਤੀ ਨੇ ਫੇਸਬੁੱਕ 'ਤੇ 21 ਦਸੰਬਰ ਨੂੰ ਆਪਣਾ ਫਰਨੀਚਰ ਵੇਚਣ ਲਈ ਇਸ਼ਤਿਹਾਰ ਪੋਸਟ ਕੀਤਾ ਸੀ। 24 ਦਸੰਬਰ ਨੂੰ ਰਜਿੰਦਰ ਸ਼ਰਮਾ ਨਾਂ ਦੇ ਵਿਅਕਤੀ ਨੇ ਫੋਨ ਕੀਤਾ ਅਤੇ ਫਰਨੀਚਰ ਖਰੀਦਣ ਦੀ ਗੱਲ ਕਹੀ। ਉਸ ਨੇ ਕਿਹਾ ਕਿ ਉਹ ਫਰਨੀਚਰ ਦੀ ਰਕਮ ਪੇਟੀਐੱਮ ਜਾਂ ਗੂਗਲ ਪੇਅ ਵਰਗੀ ਪੇਮੈਂਟ ਐਪ ਰਾਹੀਂ ਭੇਜੇਗਾ। ਵਿਅਕਤੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਰਜਿੰਦਰ ਸ਼ਰਮਾ ਵਲੋਂ ਪੇਟੀਐੱਮ ਤੇ ਗੂਗਲ ਪੇਅ ਰਾਹੀਂ 3 ਟ੍ਰਾਂਜ਼ੈਕਸ਼ਨ ਕੀਤੀਆਂ ਗਈਆਂ ਅਤੇ ਉਸ ਨੂੰ ਪੈਸੇ ਮਿਲਣ ਦੀ ਬਜਾਏ ਉਸ ਦੇ ਅਕਾਊਂਟ 'ਚੋਂ 1.01 ਲੱਖ ਰੁਪਏ ਕੱਢ ਲਏ ਗਏ।

PunjabKesari

ਵਿਅਕਤੀ ਨੇ ਤੁਰੰਤ ਕੀਤੀ ਪੁਲਸ ਕੋਲ ਸ਼ਿਕਾਇਤ
ਜਦੋਂ ਇਸ ਵਿਅਕਤੀ ਨੂੰ ਪਤਾ ਲੱਗਾ ਕਿ ਉਹ ਫਰਾਡ ਦਾ ਸ਼ਿਕਾਰ ਬਣ ਗਿਆ ਹੈ ਤਾਂ ਉਸ ਨੂੰ ਰਜਿੰਦਰ ਸ਼ਰਮਾ ਵਲੋਂ ਪੈਸੇ ਵਾਪਸ ਕਰਨ ਦੀ ਗੱਲ ਕਹੀ ਗਈ। ਇਸ ਦੇ ਲਈ ਉਸ ਨੇ ਦੂਜੇ ਅਕਾਊਂਟ ਨੰਬਰ ਦੀ ਮੰਗ ਕੀਤੀ। ਵਿਅਕਤੀ ਨੂੰ ਸਮਝ ਆ ਗਿਆ ਕਿ ਉਸ ਦੇ ਨਾਲ ਆਨਲਾਈਨ ਫਰਾਡ ਹੋਇਆ ਹੈ, ਜਿਸ ਦੀ ਸ਼ਿਕਾਇਤ ਤੁਰੰਤ ਪੁਲਸ ਕੋਲ ਕੀਤੀ ਗਈ। ਇਸ ਮਾਮਲੇ ਵਿਚ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 420 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਅੱਗੇ ਜਾਂਚ ਚੱਲ ਰਹੀ ਹੈ।

PunjabKesari

ਆਨਲਾਈਨ ਫਰਾਡ ਤੋਂ ਇੰਝ ਬਚੋ
1. ਜੇ ਕੋਈ ਮੋਬਾਇਲ 'ਤੇ ਕਿਸੇ ਵੀ ਐਪ ਨੂੰ ਡਾਊਨਲੋਡ ਕਰਨ ਲਈ ਕਹੇ ਤਾਂ ਅਜਿਹਾ ਬਿਲਕੁਲ ਨਾ ਕਰੋ।
2. ਮੋਬਾਇਲ 'ਤੇ ਆਏ ਮੈਸੇਜ ਵਿਚ ਜੇ ਕੋਈ ਲਿੰਕ ਦਿੱਤਾ ਗਿਆ ਹੈ ਤਾਂ ਬਿਨਾਂ ਜਾਂਚ-ਪੜਤਾਲ ਦੇ ਉਸ 'ਤੇ ਕਲਿੱਕ ਨਾ ਕਰੋ।
3. ਆਪਣੇ ਅਕਾਊਂਟ ਜਾਂ ਮੋਬਾਇਲ ਵੈਲੇਟ ਦੀ ਜਾਣਕਾਰੀ ਕਿਸੇ ਨੂੰ ਨਾ ਦਿਓ।
4. ਮੋਬਾਇਲ ਵੈਲੇਟ ਐਪ ਵਿਚ ਹਮੇਸ਼ਾ ਸਕਿਓਰਿਟੀ ਦੀ ਆਪਸ਼ਨ ਆਨ ਰੱਖੋ।
5. OLX 'ਤੇ ਕੋਈ ਤੁਰੰਤ ਐਡਵਾਂਸ ਪੇਮੈਂਟ ਕਰਨ ਲਈ ਕਹੇ ਤਾਂ ਚੌਕਸ ਹੋ ਜਾਓ ਅਤੇ ਅਜਿਹਾ ਬਿਲਕੁਲ ਵੀ ਨਾ ਕਰੋ।


Related News