Mahindra ਦੀ ਅਪਕਮਿੰਗ SUV XUV300 ਦੀ ਲਾਂਚਿੰਗ ਡੇਟ ਦਾ ਹੋਇਆ ਖੁਲਾਸਾ

Saturday, Dec 29, 2018 - 04:42 PM (IST)

ਆਟੋ ਡੈਸਕ- ਵਾਹਨ ਨਿਰਮਾਤਾ ਮਹਿੰਦਰਾ ਭਾਰਤ 'ਚ ਆਪਣੀ SUV XUV300 ਨੂੰ 15 ਫਰਵਰੀ 2019 ਨੂੰ ਲਾਂਚ ਕਰਨ ਵਾਲੀ ਹੈ। ਲਾਂਚ ਹੋਣ ਵਾਲੀ ਨਵੀਂ ਐੱਸ. ਯੂ. ਵੀ SsangYong Tivoli X100 ਪਲੇਟਫਾਰਮ 'ਤੇ ਅਧਾਰਿਤ ਹੈ। ਇਸ ਦੇ ਫਰੰਟ 'ਚ ਬੂਮੇਰੰਗ ਸ਼ੇਪ 'ਚ ਵੱਡੀ ਐੱਲ. ਈ. ਡੀ. ਡੇ-ਟਾਈਮ ਰਨਿੰਗ ਲੈਂਪਸ ਦਿੱਤੀ ਗਈਆਂ ਹਨ ਤੇ ਐੱਸ. ਯੂ. ਵੀ. 'ਚ ਵੱਡੇ ਹੈੱਡਲੈਂਪ ਹਨ, ਜੋ ਫਾਗਲੈਂਪ ਨਾਲ ਕੁਨੈੱਕਟ ਹੁੰਦੇ ਹਨ। ਇਸ ਕੰਪੈਕਟ ਐੱਸ. ਯੂ. ਵੀ 'ਤੇ ਬਲੈਕ ਕਲੈਡਿੰਗ ਤੇ ਸ਼ਾਰਟ ਓਵਰਹੈਂਗ ਹਨ। ਇਸ 'ਚ 17-ਇੰਚ ਡਾਇਮੰਡ-ਕੱਟ ਅਲੌਏ ਵ੍ਹੀਲਜ਼ ਦੇ ਨਾਲ ਕੁਝ ਬੋਲਡ ਕਰੈਕਟਰ ਲਾਈਨਸ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਅਜੇ ਤੱਕ ਇਸ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।PunjabKesari
ਇੰਜਣ
ਐਕਸ. ਯ. ਵੀ300 ਪੈਟਰੋਲ ਤੇ ਡੀਜਲ ਇੰਜਣ ਆਪਸ਼ਨ 'ਚ ਉਪਲੱਬਧ ਹੋਵੇਗੀ। ਇਸ 'ਚ 1.5-ਲਿਟਰ ਡੀਜਲ ਇੰਜਣ ਦਿੱਤਾ ਗਿਆ ਹੈ, ਜੋ 120 bhp ਦਾ ਪਾਵਰ ਜਨਰੇਟ ਕਰਦਾ ਹੈ। ਐੱਸ. ਯੂ. ਵੀ 'ਚ ਨਵਾਂ 1.2-ਲਿਟਰ 780 ਟਰਬੋ-ਚਾਰਜਡ ਪੈਟਰੋਲ ਇੰਜਣ ਹੈ। ਇਸ 'ਚ 6-ਸਪੀਡ ਮੈਨੂਅਲ ਗਿਅਰਬਾਕਸ ਸਟੈਂਡਰਡ ਮਿਲੇਗਾ। ਉਮੀਦ ਹੈ ਕਿ ਨਵੀਂ ਐੱਸ. ਯੂ. ਵੀ. 1.2-ਲਿਟਰ ਟਰਬੋ ਪੈਟਰੋਲ ਇੰਜਣ ਦੇ ਨਾਲ ਵੀ ਆ ਸਕਦੀ ਹੈ।

ਕੈਬਿਨ
ਐਕਸ. ਯੂ. ਵੀ 300 ਦਾ ਕੈਬਿਨ ਵੀ ਕਾਫ਼ੀ ਹੱਦ ਤੱਕ ਐਕਸ. ਯੂ. ਵੀ 500 ਤੋਂ ਪ੍ਰੇਰਿਤ ਹੈ। ਇੰਟੀਰੀਅਰ ਨੂੰ ਲਾਈਟ ਬੈਜ਼ ਤੇ ਬਲੈਕ ਕਲਰ 'ਚ ਡਿਊਲ ਟੋਨ ਫਿਨੀਸ਼ ਦਿੱਤਾ ਗਿਆ ਹੈ। ਇਸ 'ਚ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਕ੍ਰੋਮ ਬੈਜ਼ਲਸ ਦੇ ਨਾਲ ਵੱਡੇ ਏਅਰ-ਕਾਨ ਵੇਂਟਸ ਤੇ ਮਾਊਂਟਿਡ ਕੰਟਰੋਲਸ ਦੇ ਨਾਲ ਨਵੀਂ ਸਟੇਅਰਿੰਗ ਵ੍ਹੀਲ ਦਿੱਤਾ ਗਿਆ ਹੈ।PunjabKesari
ਫੀਚਰਸ
ਨਵੀਂ ਐੱਸ. ਯੂ. ਵੀ. 'ਚ ਡਿਊਲ-ਜੋਨ ਕਲਾਇਮੇਟ ਕੰਟਰੋਲ, 7-ਏਅਰਬੈਗਸ, ਚਾਰ-ਡਿਸਕ ਬ੍ਰੇਕ, ਰੀਅਰ ਪਾਰਕਿੰਗ ਕੈਮਰਾ ਤੇ ਸੈਂਸਰ ਸਮੇਤ ਕਈ ਸ਼ਾਨਦਾਰ ਫੀਚਰਸ ਮਿਲਣਗੇ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਐੱਸ. ਯੂ. ਵੀ. ਭਾਰਤੀ ਸੇਫਟੀ ਸਟੈਂਡਰਡ ਤੋਂ ਕਿਤੇ ਜ਼ਿਆਦਾ ਸੇਫਟੀ ਦੇਵੇਗੀ। ਦੱਸ ਦੇਈਏ ਕਿ ਇਸ ਐੱਸ. ਯੂ. ਵੀ. ਦੀ ਪੂਰੀ ਜਾਣਕਾਰੀ ਤਾਂ ਲਾਂਚਿੰਗ ਤੋਂ ਬਾਅਦ ਹੀ ਸਾਹਮਣੇ ਆਵੇਗੀ।


Related News