ਹੁੰਡਈ ਕਰੇਟਾ ਨੂੰ ਟੱਕਰ ਦੇਣ ਆ ਰਹੀ ਹੈ ਮਹਿੰਦਰਾ ਦੀ ਨਵੀਂ SUV

Thursday, Dec 20, 2018 - 11:43 AM (IST)

ਹੁੰਡਈ ਕਰੇਟਾ ਨੂੰ ਟੱਕਰ ਦੇਣ ਆ ਰਹੀ ਹੈ ਮਹਿੰਦਰਾ ਦੀ ਨਵੀਂ SUV

ਮੁੰਬਈ,(ਬੀ. ਐੱਨ.  521/12)– 20.7 ਬਿਲੀਅਨ ਯੂ. ਐੱਸ. ਡਾਲਰ ਗਰੁੱਪ ਦੇ ਐਡੀਸ਼ਨ ਮਹਿੰਦਰਾ ਐਂਡ ਮਹਿੰਦਰਾ ਨੇ ਬੁੱਧਵਾਰ ਨੂੰ ਆਪਣੇ ਚਿਰਾਂ ਤੋਂ ਉਡੀਕੇ ਜਾ ਰਹੇ ਆਫਰਿੰਗ, ਕੋਡ ਐੱਸ 201 ਲਈ ਬ੍ਰਾਂਡ ਨੇਮ ਦਾ ਖੁਲਾਸਾ ਕੀਤਾ। ਇਸ ਨੂੰ ਐਕਸ. ਯੂ. ਵੀ. 300 ਦਾ ਨਾਂ ਦਿੱਤਾ ਗਿਆ, ਜਿਸ ਦਾ ਉਚਾਰਣ ਹੋਵੇਗਾ ਐੱਕਸ. ਯੂ. ਵੀ. 3 ਡਬਲ ਓਹ। ਮੰਨਿਆ ਜਾ ਰਿਹਾ ਹੈ ਕਿ ਇਹ ਮਾਰੂਤੀ ਦੀ ਵਿਟਾਰਾ ਬ੍ਰੇਜ਼ਾ ਅਤੇ ਹੁੰਡਈ ਦੀ ਕਰੇਟਾ ਨੂੰ ਟੱਕਰ ਦੇਵੇਗੀ। 

PunjabKesari
 
ਐਕਸ. ਯੂ. ਵੀ. 300 ਆਪਣਾ ਪਲੇਟਫਾਰਮ ਸੈਂਗ ਯੋਂਗ ਤਿਵੋਲੀ ਦੇ ਨਾਲ ਸ਼ੇਅਰ ਕਰਦੀ ਹੈ, ਜੋ ਕੌਮਾਂਤਰੀ ਤੌਰ ’ਤੇ ਇਕ ਸਫਲ ਉਤਪਾਦ ਹੈ ਅਤੇ ਜਿਸ ਨੇ 2015 ’ਚ ਲਾਚਿੰਗ ਤੋਂ ਲੈ ਕੇ ਹੁਣ ਤੱਕ 50 ਦੇਸ਼ਾਂ ’ਚ 2.6 ਲੱਖ ਵਾਹਨ ਵੇਚੇ ਹਨ। ਤਿਵੋਲੀ ਨੂੰ ਕਈ ਸੁਰੱਖਿਆ ਇਨਾਮ ਵੀ ਪ੍ਰਾਪਤ ਹੋਏ ਹਨ। ਐਕਸ. ਯੂ. ਵੀ. 300 ’ਚ ਐਕਸ. ਯੂ. ਵੀ. 500 ਦੀਆਂ ਖੂਬੀਆਂ ਮੌਜੂਦ ਹਨ ਅਤੇ ਇਸ ਦਾ ਡਿਜ਼ਾਈਨ ਅਤੇ ਚੁਸਤੀ ਚੀਤੇ ਤੋਂ ਪ੍ਰੇਰਿਤ ਹੈ ਅਤੇ ਇਸ ਦੀਆਂ ਤਕਨੀਕੀ ਵਿਸ਼ੇਸ਼ਤਾਵਾਂ ਕਾਫੀ ਐਡਵਾਂਸ ਹਨ। ਮਾਡਰਨ ਗਰਿੱਲ, ਬੋਨਟ ਅਤੇ ਸਪੱਸ਼ਟ ਸ਼ੋਲਡਰ ਅਤੇ ਬਾਡੀ ਲਾਇਨਜ਼ ਐਕਸ. ਯੂ. ਵੀ. 300 ਨੂੰ ਰੋਡ ’ਤੇ ਰੌਬੀਲੀ ਅਤੇ ਕ੍ਰਿਸ਼ਮਈ ਹਾਜ਼ਰੀ ਪ੍ਰਦਾਨ ਕਰਦੇ ਹਨ। ਨਵੀਂ ਐੱਸ.ਯੂ.ਵੀ. ’ਚ ਵੱਡੇ ਹੈੱਡਲੈਂਪ ਹਨ ਜੋ ਫਾਗਲੈਂਪ ਨਾਲ ਕਨੈਕਟ ਹੁੰਦੇ ਹਨ। ਇਸ ਕੰਪੈਕਟ ਐੱਸ.ਯੂ.ਵੀ. ’ਤੇ ਬਲੈਕ ਕਲੈਡਿੰਗ ਅਤੇ ਸ਼ਾਰਟ ਓਵਰਹੈਂਗ ਹਨ। ਇਸ ਵਿਚ 17-ਇੰਚ ਡਾਇਮੰਡ-ਕੱਟ ਅਲੌਏ ਵੀਲ੍ਹਜ਼ ਦੇ ਨਾਲ ਕੁਝ ਬੋਲਡ ਕਲੈਕਟਰ ਲਾਈਨਜ਼ ਦਿੱਤੀਆਂ ਗਈਆਂ ਹਨ।

PunjabKesari

ਰੀਅਰ ਲੁੱਕ 
ਰੀਅਰ ਲੁੱਕ ਦੀ ਗੱਲ ਕਰੀਏਤਾਂ ਇਸ ਵਿਚ ਨਵੇਂ ਐੱਲ.ਈ.ਡੀ. ਟੇਲਲੈਂਪਜ਼, ਬ੍ਰੇਕ ਲਾਈਟਸ ਦੇ ਨਾਲ ਰੂਫ-ਮਾਊਂਟਿਡ ਸਪਾਇਲਰ ਅਤੇ ਸਿਲਵਰ ਸਕਿਡ ਪਲੇਟ ਦੇ ਨਾਲ ਰੀਅਰ ਬੰਪਰ ਦਿੱਤਾ ਗਿਆ ਹੈ। ਇਸ ਵਿਚ ਸਨਰੂਫ ਅਤੇ ਰੂਫ ਰੇਲਸ ਵੀ ਮਿਲਣਗੇ।

PunjabKesari

ਫੀਚਰਜ਼
ਨਵੀਂ ਐੱਸ.ਯੂ.ਵੀ. ’ਚ ਡਿਊਲ-ਜੋਨ ਕਲਾਈਮੇਟ ਕੰਟਰੋ, 7-ਏਅਰਬੈਗ, ਚਾਰ-ਡਿਸਕ ਬ੍ਰੇਕ, ਸਨਰੂਫ, ਰੀਅਰ ਪਾਰਕਿੰਗ ਕੈਮਰਾ ਅਤੇ ਸੈਂਸਰ ਸਮੇਤ ਕਈ ਸ਼ਾਨਦਾਰ ਫੀਚਰਜ਼ ਮਿਲਣਗੇ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਐੱਸ.ਯੂ.ਵੀ. ਭਾਰਤੀ ਸੇਫਟੀ ਸਟੈਂਡਰਡ ਤੋਂ ਕਿਤੇ ਜ਼ਿਆਦਾ ਸੇਫਟੀ ਦੇਵੇਗੀ।

PunjabKesari

ਇੰਟੀਰੀਅਰ
ਐੱਕਸ.ਯੂ.ਵੀ. 300 ਦਾ ਕੈਬਿਨ ਵੀ ਕਾਫੀ ਹੱਦ ਤਕ ਐੱਕਸ.ਯੂ.ਵੀ. 500 ਤੋਂ ਪ੍ਰੇਰਿਤ ਹੈ। ਇੰਟੀਰੀਅਰ ਨੂੰ ਲਾਈਟ ਬੇਜ ਅਤੇ ਬਲੈਕ ਕਲਰ ’ਚ ਡਿਊਲ ਟੋਨ ਫਿਨਿਸ਼ ਦਿੱਤਾ ਗਿਆ ਹੈ। ਇਸ ਵਿਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਕ੍ਰੋਮ ਬੇਜ਼ਲਸ ਦੇ ਨਾਲ ਵੱਡੇ ਏਅਰ-ਕੋਨ ਵੈਂਟਸ ਅਤੇ ਮਾਊਂਟਿਡ ਕੰਟਰੋਲਸ ਦੇ ਨਾਲ ਨਵਾਂ ਸਟੇਅਰਿੰਗ ਵ੍ਹੀਲ ਦਿੱਤੀ ਗਈ ਹੈ। ਕੈਬਿਨ ’ਚ ਲੈਦਰ ਫਿਨਿਸ਼ ਦੇਖਣ ਨੂੰ ਮਿਲੇਗੀ।

PunjabKesari

ਇੰਜਣ
ਐਕਸ.ਯੂ.ਵੀ. 300 ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ’ਚ ਉਪਲੱਬਧ ਹੋਵੇਗੀ। ਇਸ ਵਿਚ 1.5-ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 120bhp ਦੀ ਪਾਵਰ ਪੈਦਾ ਕਰਦਾ ਹੈ। ਐੱਸ.ਯੂ.ਵੀ. ’ਚ ਨਵਾਂ 1.2-ਲੀਟਰ G80 ਟਰਬੋਚਾਰਜ਼ਡ ਪੈਟਰੋਲ ਇੰਜਣ ਹੈ। ਇਸ ਵਿਚ 6-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਮਿਲੇਗਾ। 


Related News