ਨਵੀਂ ਮਹਿੰਦਰਾ XUV300 ਆਟੋਮੈਟਿਕ ਪਹਿਲੀ ਵਾਰ ਟੈਸਟਿੰਗ ਦੌਰਾਨ ਆਈ ਨਜ਼ਰ

02/20/2019 1:09:43 PM

ਆਟੋ ਡੈਸਕ- ਹਾਲ 'ਚ ਮਹਿੰਦਰਾ ਨੇ ਭਾਰਤ 'ਚ ਬਿਲਕੁਲ ਨਵੀਂ ਐਕਸ ਯੂ ਵੀ 300 ਸਬਕੰਪੈਕਟ SUV ਲਾਂਚ ਕੀਤੀ ਹੈ। ਕੰਪਨੀ ਨੇ ਕਾਰ ਨੂੰ ਪਟਰੋਲ ਤੇ ਡੀਜਲ ਦੋਵਾਂ ਵੇਰੀਐਂਟਸ 'ਚ ਉਪਲੱਬਧ ਕਰਾਇਆ ਹੈ ਤੇ ਫਿਲਹਾਲ ਸਿਰਫ ਮੈਨੂਅਲ ਟਰਾਂਸਮਿਸ਼ਨ ਦੇ ਨਾਲ ਲਾਂਚ ਕੀਤੀ ਗਈ ਹੈ। ਪਰ ਹੁਣ ਲੱਗਦਾ ਨਹੀਂ ਕਿ ਮਹਿੰਦਰਾ XUV300 ਦੇ ਆਟੋਮੈਟਿਕ ਵੇਰੀਐਂਟ ਦੇ ਲਾਂਚ 'ਚ ਜ਼ਿਆਦਾ ਸਮਾਂ ਬਚਿਆ ਹੋਵੇ ਕਿਊਂਕਿ ਮੁੰਬਈ 'ਚ ਟੈਸਟਿੰਗ ਦੌਰਾਨ ਕਾਰ ਦੇ ਆਟੋਮੈਟਿਕ ਵਰਜ਼ਨ ਨੂੰ ਸਪਾਟ ਕੀਤਾ ਹੈ। XUV300 ਨੂੰ ਕੰਪਨੀ ਨੇ 7 ਏਅਰਬੈਗਸ, ਸਨਰੂਫ, LED ਪ੍ਰੋਜੈਕਟਰ ਹੈੱਡਲੈਂਪਸ ਦੇ ਨਾਲ LED ਟੇਲਲੈਂਪਸ, 17-ਇੰਚ ਦੇ ਅਲੌਏ ਵ੍ਹੀਲਸ ਜਿਵੇਂ ਕਈ ਅਤੇ ਫੀਚਰਸ ਨਾਲ ਲੈਸ ਕੀਤਾ ਹੈ। ਭਾਰਤ 'ਚ ਇਸ S”V ਦਾ ਮੁਕਾਬਲਾ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਤੇ ਫੋਰਡ ਈਕੋਸਪੋਰਟ ਜਿਵੇਂ ਵਾਹਨਾਂ ਨਾਲ ਹੋਣ ਵਾਲਾ ਹੈ।

ਮਹਿੰਦਰਾ ਆਟੋਮੋਟਿਵ ਨੇ ਬਿਲਕੁਲ ਨਵੀਂ XUV300 ਨੂੰ ਸੈਂਗਇੰਗ ਟਿਵੋਲੀ ਦੇ ਆਧਾਰ 'ਤੇ ਬਣਾਈ ਹੈ. ਨਵੀਂ XUV300 ਡੀਜ਼ਲ ਤੇ ਪੈਟਰੋਲ ਦੋਨਾਂ ਇੰਜਣ 'ਚ ਉਪਲੱਬਧ ਹੋਵੇਗੀ। ਮਹਿੰਦਰਾ ਟੀ ਯੂ ਵੀ 300 ਦੇ ਨਾਲ 1.5-ਲਿਟਰ ਦਾ ਚਾਰ-ਸਿਲੰਡਰ ਡੀਜਲ ਇੰਜਣ ਦਿੱਤਾ ਗਿਆ ਹੈ ਜੋ ਮਹਿੰਦਰਾ ਮਰਾਜ਼ੋ ਦੇ ਨਾਲ ਵੀ ਦਿੱਤਾ ਗਿਆ ਹੈ ਅਤੇ ਇਹ ਇੰਜਣ 115 bhp ਪਾਵਰ ਤੇ 300 Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਕਾਰ 'ਚ 1.2-ਲਿਟਰ ਦਾ ਤਿੰਨ-ਸਿਲੰਡਰ ਟਰਬੋਚਾਰਜਡ ਇੰਜਣ ਲਗਾਇਆ ਗਿਆ ਹੈ ਜੋ 110 bhp ਪਾਵਰ  ਦੇ ਨਾਲ 200 Nm ਪੀਕ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਇੰਜਣ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਗਿਆ ਹੈ।PunjabKesari
ਕਾਰ ਦਾ ਅਗਲਾ ਹਿੱਸਾ ਇਸ ਦੇ ਹੈਡਲੈਂਪਸ, ਫਾਗ ਲੈਂਪਸ, ਡੇਟਾਈਮ ਰਨਿੰਗ ਲਾਈਟਸ ਤੇ ਗਰਿਲ 'ਤੇ ਲੱਗੀ ਕ੍ਰੋਮ ਸਟੇਲ ਨਾਲ ਕਾਫ਼ੀ ਆਕਰਸ਼ਕ ਹੋ ਗਿਆ ਹੈ। ਕਾਰ ਦੀ ਗਰਿਲ ਵੀ ਕਰੋਮ ਵਰਕ ਨਾਲ ਲੈਸ ਹੈ। ਉਥੇ ਹੀ ਕਾਰ ਦੇ ਹੈੱਡਲੈਂਪ LED ਪ੍ਰੋਜੈਕਟਰ ਲਾਈਟ ਨਾਲ ਲੈਸ ਹਨ। SUV ਦਾ ਟੇਲਗੇਟ ਵੀ ਕਾਫ਼ੀ ਆਕਰਸ਼ਕ ਹੈ ਤੇ ਰੂਫ ਮਾਉਂਟਿਡ ਸਪਾਇਲਰ  ਦੇ ਨਾਲ ਦਮਦਾਰ ਬੰਪਰ, ਵੱਡੀ ਸਿਲਵਰ ਸਕਿਡ ਪਲੇਟ ਇਸ ਨੂੰ ਅਤੇ ਨਿਖਾਰਦੇ ਹਨ। ਮਹਿੰਦਰਾ ਨੇ ਇਸ ਕਾਰ ਨੂੰ ਤਿੰਨ ਇਕੋ ਜਿਹੇ ਵੇਰੀਐਂਟਸ W4, W6, W8 ਦੇ ਨਾਲ W8 (O) ਵੇਰੀਐਂਟ 'ਚ ਵੀ ਉਪਲੱਬਧ ਕਰਾਇਆ ਹੈ। 

ਕੈਬਿਨ ਨੂੰ ਲਾਈਟ ਬੀਜ ਤੇ ਬਲੈਕ ਟ੍ਰੀਟਮੈਂਟ ਦਿੱਤਾ ਗਿਆ ਹੈ ਜੋ ਪ੍ਰੀਮੀਅਮ ਕੁਆਲਿਟੀ ਨਾਲ ਫਿੱਟ ਤੇ ਫਿਨੀਸ਼ ਕੀਤਾ ਗਿਆ ਹੈ। ਕਾਰ ਦਾ ਡੈਸ਼ਬੋਰਡ ਟੱਚ-ਸਕ੍ਰੀਨ ਇੰਫੋਟੇਨਮੈਂਟ ਸਿਸਟਮ ਨਾਲ ਲੈੱਸ ਹੈ,  ਉਥੇ ਹੀ ਕਾਰ ਦੇ ਦੋਨਾਂ ਵੱਲ ਵੱਡੇ ਏਅਰ-ਵੇਂਟਸ ਤੇ ਕਿਨਾਰਿਆਂ 'ਤੇ ਕ੍ਰੋਮ ਬੇਜ਼ਲ ਦਿੱਤੇ ਗਏ ਹਨ। XUV300 'ਚ ਨਵਾਂ ਸਟੀਅਰਿੰਗ ਵ੍ਹੀਲ ਵੀ ਦਿੱਤਾ ਗਿਆ ਹੈ ਜੋ ਆਡੀਓ ਤਕਨੀਕ ਲਈ ਕੰਟਰੋਲ ਬਟਨ ਨਾਲ ਲੈਸ ਹੈ।


Related News