ਮਹਿੰਦਰਾ ਦੇਸ਼ ਭਰ ’ਚ 2 ਦਿਨ ’ਚ ਕਰੇਗੀ ਨਵੀਂ ‘ਥਾਰ’ ਦੀਆਂ 500 ਇਕਾਈਆਂ ਦੀ ਸਪਲਾਈ

Sunday, Nov 08, 2020 - 12:49 AM (IST)

ਮਹਿੰਦਰਾ ਦੇਸ਼ ਭਰ ’ਚ 2 ਦਿਨ ’ਚ ਕਰੇਗੀ ਨਵੀਂ ‘ਥਾਰ’ ਦੀਆਂ 500 ਇਕਾਈਆਂ ਦੀ ਸਪਲਾਈ

ਮੁੰਬਈ–ਮਹਿੰਦਰਾ ਐਂਡ ਮਹਿੰਦਰਾ ਆਪਣੀ ਨਵੀਂ ‘ਥਾਰ ਐੱਸ. ਯੂ. ਵੀ.’ ਦੀਆਂ ਦੋ ਦਿਨ ਦੇ ਅੰਦਰ 500 ਇਕਾਈਆਂ ਦੀ ਸਪਲਾਈ ਕਰੇਗੀ। ਦੀਵਾਲੀ ਤੋਂ ਪਹਿਲਾਂ ਕੰਪਨੀ ਨੇ 7 ਅਤੇ 8 ਨਵੰਬਰ ਨੂੰ ਦੇਸ਼ ’ਚ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਮਹਿੰਦਰਾ ਐਂਡ ਮਹਿੰਦਰਾ ਨੇ ਇਕ ਪ੍ਰੈੱਸ ਨੋਟ ’ਚ ਕਿਹਾ ਕਿ ਥਾਰ ਦੀ ਸਪਲਾਈ ਉਸ ਦੀ ਉਪਲਬਧ ਵੱਖ-ਵੱਖ ਐਡੀਸ਼ਨ ਲਈ ਹਾਸਲ ਹੋਈ ਬੁਕਿੰਗ ਦੇ ਆਧਾਰ ’ਤੇ ਕੀਤੀ ਜਾਏਗੀ।

ਇਹ ਵੀ ਪੜ੍ਹੋ  :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’

ਕੰਪਨੀ ਇਸ ਨਵੇਂ ਐਡੀਸ਼ਨ ਦੀ ਪਹਿਲੀ ਇਕਾਈ ਦੀ ਸਪਲਾਈ ਪਹਿਲਾਂ ਹੀ ਕਰ ਚੁੱਕੀ ਹੈ। ਇਸ ਪਹਿਲੀ ਇਕਾਈ ਲਈ ਸਤੰਬਰ ’ਚ ਬੋਲੀਆਂ ਲਗਾਈਆਂ ਗਈਆਂ ਸਨ ਅਤੇ ਸਭ ਤੋਂ ਜ਼ਿਆਦਾ ਬੋਲੀ ਲਗਾਉਣ ਵਾਲੇ ਨੂੰ ਕਾਰ ਭੇਜ ਦਿੱਤੀ ਗਈ ਹੈ। ਕੰਪਨੀ ਨੇ ਕਿਹਾ ਕਿ ਉਹ ਦੇਸ਼ ਭਰ ’ਚ 7 ਅਤੇ 8 ਨਵੰਬਰ ਨੂੰ ਨਵੀਂ ਥਾਰ ਦੀ ਵੱਡੀ ਸਪਲਾਈ ’ਤੇ ਕੰਮ ਕਰ ਰਹੀ ਹੈ।

ਇਹ ਵੀ ਪੜ੍ਹੋ  :ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ


author

Karan Kumar

Content Editor

Related News