ਮਹਿੰਦਰਾ ਲਵਰਜ਼ ਲਈ ਖ਼ੁਸ਼ਖ਼ਬਰੀ, ਬਾਜ਼ਾਰ 'ਚ ਜਲਦ ਆ ਰਹੀ ਹੈ ਇਹ ਕਾਰ
Thursday, May 13, 2021 - 09:48 AM (IST)
ਨਵੀਂ ਦਿੱਲੀ- ਮਹਿੰਦਰਾ ਨੇ ਅਧਿਕਾਰਤ ਤੌਰ 'ਤੇ XUV 500 ਬੰਦ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ ਕਿਉਂਕਿ ਕੰਪਨੀ ਜਲਦ ਹੀ ਬਾਜ਼ਾਰ ਵਿਚ XUV 700 ਉਤਾਰਨ ਵਾਲੀ ਹੈ। ਰਿਪੋਰਟਾਂ ਹਨ ਕਿ XUV500 ਨੂੰ XUV 700 ਦੇ 5 ਸੀਟਰ ਵਰਜ਼ਨ ਦੇ ਤੌਰ 'ਤੇ ਲਾਂਚ ਕੀਤਾ ਜਾਵੇਗਾ।
ਮਹਿੰਦਰਾ ਦੀ ਇਸ ਗੱਡੀ ਦੀ ਟੱਕਰ ਹੁੰਦੈ ਕ੍ਰੇਟਾ ਨਾਲ ਹੋਵੇਗੀ। ਕ੍ਰੇਟਾ ਐੱਸ. ਯੂ. ਵੀ. ਸੈਗਮੈਂਟ ਵਿਚ ਸਭ ਤੋਂ ਪ੍ਰਸਿੱਧ ਕਾਰਾਂ ਵਿਚੋਂ ਇਕ ਹੈ। ਇਸ ਤੋਂ ਇਲਾਵਾ ਕਿਆ ਸੇਲਟੌਸ ਨਾਲ ਵੀ ਇਸ ਦਾ ਮੁਕਾਬਲਾ ਹੋਵੇਗਾ। ਇਸ ਕਾਰ ਨੂੰ ਵੀ ਭਾਰਤ ਵਿਚ ਐੱਸ. ਯੂ. ਵੀ. ਸੈਗਮੈਂਟ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਨਵੀਂ ਮਹਿੰਦਰਾ XUV 700 ਭਾਰਤ ਵਿਚ ਅਕਤੂਬਰ 2021 ਵਿਚ ਲਾਂਚ ਕੀਤਾ ਜਾ ਸਕਦੀ ਹੈ। ਮਹਿੰਦਰਾ ਇਸ ਸਾਲ ਪਾਪੁਲਰ ਐੱਸ. ਯੂ. ਵੀ. ਸੈਗਮੈਂਟ ਵਿਚ eKUV100 ਅਤੇ eXUV300 ਵੀ ਲਾਂਚ ਕਰਨ ਵਾਲੀ ਹੈ। ਇਹ ਦੋਵੇਂ ਕਾਰਾਂ ਪਿਛਲੇ ਸਾਲ ਕਾਰ ਪ੍ਰਦਰਸ਼ਨੀ ਵਿਚ ਦਿਖਾਈਆਂ ਗਈਆਂ ਸਨ। ਇਸ ਤੋਂ ਬਾਅਦ ਕੰਪਨੀ ਨਿਊ ਮਹਿੰਦਰਾ ਟ੍ਰੇਓ, ਟ੍ਰੇਓ ਜ਼ਾਰ ਦੇ ਨਾਲ ਹੀ ਇਲੈਕਟ੍ਰਿਕ ਗੱਡੀ ਵੀ ਲਾਂਚ ਕਰੇਗੀ। ਮਹਿੰਦਰਾ ਆਉਣ ਵਾਲੇ ਸਮੇਂ ਵਿਚ ਇਲੈਕਟ੍ਰਿਕ ਕਾਰਾਂ 'ਤੇ ਕਾਫ਼ੀ ਜ਼ੋਰ ਦੇਣ ਵਾਲੀ ਹੈ ਕਿਉਂਕਿ ਅਗਲਾ ਦੌਰਾ ਬਿਜਲੀ ਕਾਰਾਂ ਦਾ ਹੀ ਹੈ।
ਇਹ ਵੀ ਪੜ੍ਹੋ- ਸਰਕਾਰ ਦਾ ਤੋਹਫ਼ਾ, ਸੋਮਵਾਰ ਤੋਂ ਖੁੱਲ੍ਹੇਗੀ ਇਹ ਗੋਲਡ ਬਾਂਡ ਸਕੀਮ, ਜਾਣੋ ਫਾਇਦੇ
ਮਹਿੰਦਰਾ XUV 500 ਕੰਪਨੀ ਦੀ ਫਲੈਗਸ਼ਿਪ ਐੱਸ. ਯੂ. ਵੀ. ਰਹੀ ਹੈ, ਜਿਸ ਨੂੰ ਮਹਿੰਦਰਾ ਨੇ ਸਾਲ 2011 ਵਿਚ ਭਾਰਤੀ ਬਾਜ਼ਾਰ ਵਿਚ ਪੇਸ਼ ਕੀਤਾ ਸੀ। ਕੰਪਨੀ ਨੇ ਇਸ ਨੂੰ 15 ਲੱਖ ਤੋਂ ਘੱਟ ਕੀਮਤ ਵਿਚ ਉਤਰਾਇਆ ਸੀ। ਉਦੋਂ ਇਸ ਸੈਗਮੈਂਟ ਵਿਚ ਇਹ ਇਕ ਲੋਕਪ੍ਰਿਅ ਐੱਸ. ਯੂ. ਵੀ. ਸੀ ਪਰ ਹੁੰਡਈ ਕ੍ਰੈਟਾ, Kia ਸੇਲਟੌਸ ਅਤੇ ਜੀਪ ਕੰਪਾਸ ਵਰਗੀਆਂ ਐੱਸ. ਯੂ. ਵੀ. ਦੇ ਆਉਣ ਪਿੱਛੋਂ ਇਸ ਦੀ ਵਿਕਰੀ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਚੈੱਕ ਪੇਮੈਂਟ ਨਾਲ ਜੁੜੇ ਨਿਯਮ ਨੂੰ ਲੈ ਕੇ ਹੋ ਸਕਦਾ ਹੈ ਇਹ ਫ਼ੈਸਲਾ