ਅਗਸਤ ਵਿਚ ਲਾਂਚ ਹੋਵੇਗੀ ਨਹੀਂ ਮਹਿੰਦਰਾ ਥਾਰ, ਡੀਲਰਸ਼ਿਪ ''ਤੇ ਦਿਸਿਆ ਪ੍ਰੋਡਕਸ਼ਨ ਮਾਡਲ

05/11/2020 4:43:20 PM

ਗੈਜੇਟ ਡੈਸਕ : ਮਹਿੰਦਰਾ ਆਪਣੀ ਲੋਕ ਪ੍ਰਸਿੱਧ ਆਫ ਰੋਡ ਕਾਰ ਥਾਰ ਦੇ 2020 ਮਾਡਲ ਨੂੰ ਕੁਝ ਸਮੇਂ ਬਾਅਦ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਨਵੀਂ ਮਹਿੰਦਰਾ ਥਾਰ ਨੂੰ ਭਾਰਤੀ ਬਾਜ਼ਾਰ ਵਿਚ ਇਸ ਸਾਲ ਦੇ ਅਗਸਤ ਮਹੀਨੇ ਤਕ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਇਸ ਦੇ ਪ੍ਰੋਡਕਸ਼ਨ ਮਾਡਲ ਨੂੰ ਦੇਖ ਸਕਦੇ ਹੋ। ਹਾਲਾਂਕਿ ਇਸ ਨੂੰ ਸਫੇਦ ਰੰਗ ਦੇ ਪਲਾਸਟਿਕ ਨਾਲ ਪੂਰੀ ਤਰ੍ਹਾਂ ਢਕਿਆ ਗਿਆ ਹੈ ਪਰ ਇਸ ਨੂੰ ਦੇਖ ਕੇ ਇੰਨਾ ਪਤਾ ਚਲਦਾ ਹੀ ਨਹੀਂ ਹੈ ਕਿ ਨਵੀਂ ਥਾਰ ਨੂੰ ਡੀਲਰ ਯਾਰਡ ਦੇ ਲਈ ਭੇਜਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਕੀ ਖਾਸ ਮਿਲੇਗਾ ਨਵੀਂ ਥਾਰ ਵਿਚ?

  • ਨਵੀਂ ਮਹਿੰਦਰਾ ਥਾਰ ਨੂੰ ਬਿਲਕੁਲ ਨਵੀਂ ਚੇਸਿਸ ਨਾਲ ਤਿਆਰ ਕੀਤਾ ਗਿਆ ਹੈ, ਉੱਥੇ ਹੀ ਇਸ ਵਿਚ ਸਾਰੇ ਤਰ੍ਹਾਂ ਦੇ ਬਾਡੀ ਪੈਨਲ ਲਗਾਏ ਗਏ ਹਨ। 
  • ਕੰਪਨੀ ਨੇ ਇਸ ਕਾਰ ਦੀ ਗਰਾਊਂਡ ਕਲੀਅਰੰਸ ਨੂੰ ਵੀ ਪਹਿਲਾਂ ਨਾਲੋ ਬਿਹਤਰ ਕੀਤਾ ਹੈ, ਤਾਂ ਜੋ ਇਸ ਨੂੰ ਚਲਾਉਣ ਵਾਲੇ ਨੂੰ ਆਫ ਰੋਡ ਦਾ ਪੂਰਾ ਮਜ਼ਾ ਮਿਲ ਸਕੇ। 
  • ਕਾਰ ਵਿਚ 18 ਇੰਚ ਦੇ ਅਲਾਏ ਵਹ੍ਹੀਲ, LED DRL ਆਦਿ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇੰਟੀਰਿਅਰ ਵਿਚ ਵੀ  ਬਦਲਾਅ ਕੀਤੇ ਗਏ ਹਨ। 
  • ਮਹਿੰਦਰਾ ਥਾਰ ਵਿਚ ਨਵਾਂ ਡੈਸ਼ਬੋਰਡ ਡਿਜ਼ਾਈਨ, ਨਵਾਂ ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ, ਇੰਸਟ੍ਰਮੈਂਟ ਕਲਸਟਰ ਵਿਚ ਐੱਮ. ਆਈ. ਡੀ., ਮੈਨੁਅਲ ਏ. ਸੀ., ਪਾਵਰ ਫੋਲਡਿੰਗ ਵਿੰਗ ਮਿਰਰ ਅਤੇ ਕਈ ਯੂ. ਐੱਸ. ਬੀ. ਪੋਰਟ ਦਿੱਤੇ ਗਏ ਹਨ। ਸੁਰੱਖਿਆ ਦੇ ਲਿਹਾਜ ਨਾਲ ਕੰਪਨੀ ਇਸ ਵਿਚ 2 ਏਅਰਬੈਗ, ਏ. ਬੀ. ਐੱਸ. ਅਤੇ ਰਿਅਰ ਪਾਰਕਿੰਗ ਕੈਮਰਾ ਦੇਵੇਗੀ।

2.2 ਲੀਟਰ ਡੀਜ਼ਲ ਇੰਜਣ
ਨਵੀਂ ਮਹਿੰਦਰਾ ਥਾਰ ਨੂੰ BS6 ਦੇ ਲਈ 2.2 ਲੀਟਰ ਡੀਜ਼ਲ ਇੰਜਣ ਦੇ ਨਾਲ ਲਿਆਇਆ ਜਾਵੇਗਾ, ਜੋ 140 BHP ਦੀ ਪਾਵਰ ਪੈਦਾ ਕਰੇਗਾ। ਇਸ ਇੰਜਣ ਨੂੰ 6 ਸਪੀਡ ਮੈਨੁਅਲ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ 2.0 ਲੀਟਰ ਟਰਬੋਚਾਰਜਰ ਬੀ. ਐੱਸ. 6 ਪੈਟ੍ਰੋਲ ਦੇ ਨਾਲ ਵੀ ਲਿਆਇਆ ਜਾ ਸਕਦਾ ਹੈ। ਕੰਪਨੀ ਬਾਅਦ ਵਿਚ ਇਸ ਕਾਰ ਦੇ ਇੰਜਣ ਵਿਚ ਆਟੋਮੈਟਿਕ ਦਾ ਵੀ ਬਦਲ ਲਿਆ ਸਕਦੀ ਹੈ।


Ranjit

Content Editor

Related News