70 ਸਾਲ ਬਾਅਦ ਬੰਦ ਹੋਈ ਮਹਿੰਦਰਾ ਥਾਰ ਦੀ ਪ੍ਰੋਡਕਸ਼ਨ

07/22/2019 1:56:50 PM

ਆਟੋ ਡੈਸਕ– ਮਹਿੰਦਰਾ ਨੇ ਪਿਛਲੇ ਮਹੀਨੇ ਥਾਰ 700 ਦੇ ਲਿਮਟਿਡ ਐਡੀਸ਼ਨ ਮਾਡਲ ਨੂੰ ਲਾਂਚ ਕੀਤਾ ਸੀ ਜਿਸ ਦੀ ਕੀਮਤ 9,99 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਸੀ। ਇਸ ਕਾਰ ਦੇ ਪੂਰੇ ਭਾਰਤ ’ਚ ਸਿਰਫ 700 ਯੂਨਿਟਸ ਹੀ ਵੇਚੇ ਜਾਣੇ ਸਨ। ਹੁਣ ਆਖਰੀ ਥਾਰ 700 ਯੂਨਿਟ ਦੇ ਨਾਲ ਮਹਿੰਦਰਾ ਨੇ ਭਾਰਤ ’ਚ ਇਸ ਦੇ CRDe ਯੂਨਿਟ ਦਾ ਪ੍ਰੋਡਕਸ਼ਨ ਬੰਦ ਕਰ ਦਿੱਤਾ ਹੈ। ਮਹਿੰਦਰਾ ਥਾਰ CRDe ਦੀ ਭਾਰਤ ’ਚ ਸਫਲਤਾ ਅਤੇ ਟ੍ਰਿਬਿਊਟ ਲਈ ਮਹਿੰਦਰਾ ਨੇ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਇਸ ਵਾਹਨ ਦੇ ਪ੍ਰੋਡਕਸ਼ਨ ਹੁੰਦੇ ਹੋਏ ਅਸੈਂਬਲੀ ਲਾਈਨ ’ਚ ਕਿਵੇਂ ਇਕ-ਇਕ ਪਾਰਟ ਲਗਾ ਕੇ ਇਸ ਨੂੰ ਬਣਾਇਆ ਜਾਂਦਾ ਹੈ, ਦਿਖਾਇਆ ਗਿਆ ਹੈ। 

 

ਵੀਡੀਓ ’ਚ ਥਾਰ 700 ਦੇ ਨਾਲ CJ-3 ਸੀਰੀਜ਼ ਜੀਪ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਵਾਹਨਾਂ ਦੀ ਤੁਲਨਾ ’ਚ ਮਹਿੰਦਰਾ ਥਾਰ ਦੇ 70 ਸਾਲਾਂ ਦੇ ਇਤਿਹਾਸ ਦੀ ਝਲਕ ਦਿਖਾਈ ਦਿੰਦੀ ਹੈ। ਮਹਿੰਦਰਾ ਧਾਰ ਦਹਾਕਿਆਂ ਤੋਂ ਭਾਰਤੀ ਬਾਜ਼ਾਰ ’ਚ ਇਕ ਲੋਕਪ੍ਰਿਅ ਵਾਹਨ ਰਹੀ ਹੈ, ਇਸ ਨੂੰ ਆਫ-ਰੋਡਿੰਗ ਲਈ ਕਾਫੀ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ, ਜਿਸ ਕਾਰਨ ਇਹ ਵਾਹਨ ਪੇਂਡੂ ਇਲਾਕਿਆਂ ’ਚ ਵੀ ਬਹੁਤ ਲੋਕਪ੍ਰਿਅ ਰਿਹਾ ਹੈ। 


Related News