ਇਸ ਇਲੈਕਟ੍ਰਿਕ ਕਾਰ ਨੇ ਭਾਰਤ ''ਚ ਬਣਾਇਆ ਰਿਕਾਰਡ, ਦਰਜ ਕੀਤੀ 358.03kmph ਦੀ ਸਪੀਡ
Sunday, Feb 26, 2023 - 05:42 PM (IST)

ਆਟੋ ਡੈਸਕ- Mahindra Pininfarina ਦੀ ਸਭ ਤੋਂ ਤੇਜ਼ ਇਲੈਕਟ੍ਰਿਕ ਕਾਰ Battista ਨੇ ਹਾਲ ਹੀ 'ਚ ਭਾਰਤ 'ਚ ਇਕ ਨਵਾਂ ਰਿਕਾਰਡ ਬਣਾਇਆ ਹੈ। ਜਾਣਕਾਰੀ ਮੁਤਾਬਕ, ਇਸ ਕਾਰ ਨੇ ਨੈਟਰੇਕਸ ਟੈਸਟ ਫੈਸੀਲਿਟੀ 'ਚ ਟੈਸਟ ਦੌਰਾਨ 358.03 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਦਾ ਰਿਕਾਰਡ ਬਣਾਇਆ ਹੈ। ਇਸ ਦੌਰਾਨ ਕਾਰ ਨੇ 1/4 ਮੀਲ ਅਤੇ 1/2 ਮੀਲ ਸਪ੍ਰਿੰਟ ਨੂੰ ਪੂਰਾ ਕਰਦੇ ਹੋਏ ਰਿਕਾਰਡ ਬਣਾਇਆ।
ਰਿਪੋਰਟਾਂ ਮੁਤਾਬਕ, Battista ਇਲੈਕਟ੍ਰਿਕ ਕਾਰ ਨੇ 8.55 ਸਕਿੰਟਾਂ 'ਚ 1/4 ਮੀਲ ਅਤੇ 13.38 ਸਕਿੰਟਾਂ 'ਚ 1/2 ਮੀਲ ਦੀ ਦੂਰੀ ਤੈਅ ਕੀਤੀ। ਕਾਰ ਦੇ ਪ੍ਰਦਰਸ਼ਨ ਨੂੰ ਰਿਕਾਰਡ ਕਰਨ ਲਈ ਵੀ.ਬੀ.ਓ.ਐਕਸ. ਡਾਟਾ ਸਿਸਟਮ ਦਾ ਇਸਤੇਮਾਲ ਕੀਤਾ ਗਿਆ। ਬਟੀਸਟਾ ਦੀ ਸਪੀਡ ਨੂੰ ਟੈਸਟ ਕਰਨ ਲਈ ਮਿਸ਼ੇਲਿਨ ਪਾਇਲਟ ਸਪੋਰਟ ਕੱਪ 2 ਟਾਇਰਸ ਦਾ ਇਸਤੇਮਾਲ ਕੀਤਾ ਗਿਆ। ਇਸ ਕਾਰ ਨੂੰ ਵੱਖ-ਵੱਖ ਡਰਾਈਵਰਾਂ ਨੇ ਚਲਾਇਆ, ਜਿਸ ਵਿਚ ਇਸਦੀ ਟਾਪ ਸਪੀਡ 358.03 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ।
ਮਹਿੰਦਰਾ ਦੀ ਮਲਕੀਅਤ ਵਾਲੀ ਕੰਪਨੀ ਪਿਨਿਨਫੇਰਿਨਾ ਦੀ ਇਲੈਕਟ੍ਰਿਕ ਕਾਰ ਬਟਿਸਟਾ ਨੂੰ 1.86 ਸਕਿੰਟਾਂ 'ਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਉੱਥੇ ਹੀ ਇਸਨੂੰ 200 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜਨ 'ਚ 4.75 ਸਕਿੰਟਾਂ ਦਾ ਸਮਾਂ ਲਗਦਾ ਹੈ ਅਤੇ 12 ਸਕਿੰਟਾਂ 'ਚ ਇਹ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ 'ਤੇ ਪਹੁੰਚ ਜਾਂਦੀ ਹੈ।