1 ਜਨਵਰੀ ਤੋਂ ਮਹਿੰਗੀ ਹੋ ਜਾਵੇਗੀ ਮਹਿੰਦਰਾ ਦੀ ਇਹ ਨਵੀਂ ਗੱਡੀ
Sunday, Nov 18, 2018 - 10:44 AM (IST)

ਆਟੋ ਡੈਸਕ– ਜੇਕਰ ਤੁਸੀਂ ਮਹਿੰਦਰਾ ਦੀ Marazzo MPV ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ 1 ਜਨਵਰੀ 2019 ਤੋਂ ਮਰਾਜ਼ੋ ਐੱਮ.ਪੀ.ਵੀ. ਦੀ ਕੀਮਤ 30,000 ਰੁਪਏ ਤੋਂ 40,000 ਰੁਪਏ ਤਕ ਵਧਣ ਵਾਲੀ ਹੈ। ਜੇਕਰ ਤੁਸੀਂ ਮਹਿੰਦਰਾ ਮਰਾਜ਼ੋ ਦੇ M2, M4, M6 ਅਤੇ M8 ਮਾਡਲਜ਼ ਨੂੰ 1 ਜਨਵਰੀ 2019 ਤੋਂ ਬਾਅਦ ਖਰੀਦਦੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਇਸ ਸਮੇਂ M2 ਮਾਡਲ ਦੀ ਕੀਤ 9,99 ਲੱਖ ਰੁਪਏ, M4 ਮਾਡਲ ਦੀ ਕੀਮਤ 10,95 ਲੱਖ ਰੁਪਏ, M6 ਮਾਡਲ ਦੀ ਕੀਮਤ 12.40 ਲੱਖ ਰੁਪਏ ਅਤੇ M8 ਮਾਡਲ ਦੀ ਕੀਮਤ 13.90 ਲੱਖ ਰੁਪਏ ਹੈ।
Mahindra Marazzo
ਕੰਪਨੀ ਨੇ ਇਸ ਕਾਰ ਨੂੰ ਸ਼ਾਨਦਾਰ ਡਿਜ਼ਾਈਨ ਨਾਲ ਪੇਸ਼ ਕੀਤਾ ਹੈ। ਇਸ ਕਾਰ ’ਚ ਸਟਾਈਲਿਸ਼ ਕ੍ਰੋਮ ਗ੍ਰਿੱਲ, ਪਾਇਲਟ ਲਾਈਟ ਦੇ ਨਾਲ ਬੋਲਡ ਡਬਲ ਬੈਰਲ ਹੈੱਡਲੈਂਪਜ਼ ਅਤੇ ਇੰਟੀਗ੍ਰੇਟਿਡ ਐੱਲ.ਈ.ਡੀ. ਲੈਂਪ ਦੇ ਨਾਲ ਫਾਗਲੈਂਪ ਦਿੱਤੇ ਗਏ ਹਨ।
ਇੰਜਣ
ਇਸ ਵਿਚ 1.5 ਲੀਟਰ ਦਾ ਚਾਰ ਸਿਲੰਡਰ ਇੰਜਣ ਹੈ ਜੋ 120 bhp ਦੀ ਪਾਵਰ ਅਤੇ 300Nm ਦਾ ਟਾਰਕ ਪੈਦਾ ਕਰਦਾ ਹੈ। ਕਾਰ ’ਚ 6-ਸਪੀਡ ਮੈਨੁਅਲ ਗਿਅਰਬਾਕਸ ਦਿੱਤਾ ਗਿਆ ਹੈ। ਮਰਾਜ਼ੋ ’ਚ 17-ਇੰਚ ਦੇ ਅਲੌਏ ਵ੍ਹੀਲਜ਼ ਅਤੇ ਸ਼ਾਰਕ ਟੇਲ ਤੋਂ ਪ੍ਰੇਰਿਤ LED ਟੇਲ ਲੈਂਪਜ਼ ਹਨ।
ਸੇਫਟੀ ਫੀਚਰਜ਼
ਸੁਰੱਖਿਆ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਫਰੰਟ ਏਅਰਬੈਗ, ਏ.ਬੀ.ਐੱਸ., ਈ.ਬੀ.ਡੀ., ਬ੍ਰੇਕ ਅਸਿਸਟ ਅਤੇ ਆਈਸੋਫਿਕਸ ਚਾਈਲਡ ਸੀਟ ਵਰਗੇ ਫੀਚਰਜ਼ ਦਿੱਤੇ ਗਏ ਹਨ।