ਲਾਂਚ ਹੋਇਆ 9 ਫੁੱਟ ਲੰਬੀ ਟ੍ਰਾਲੀ ਵਾਲਾ ਪਿਕ-ਅਪ ਟਰੱਕ

Thursday, Apr 28, 2016 - 02:07 PM (IST)

ਲਾਂਚ ਹੋਇਆ 9 ਫੁੱਟ ਲੰਬੀ ਟ੍ਰਾਲੀ ਵਾਲਾ ਪਿਕ-ਅਪ ਟਰੱਕ

ਜਲੰਧਰ : ਭਾਰਤ ਦੀ ਆਟੋਮੋਬਾਇਲ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਬੁੱਧਵਾਰ ਨੂੰ ਨਵਾਂ ਬਿੱਗ ਬਲੈਰੋ ਪਿਕ-ਅਪ ਟਰੱਕ ਲਾਂਚ ਕੀਤਾ ਹੈ, ਜਿਸ ਦੀ ਕੀਮਤ 6. 15 ਲੱਖ ਤਂ ਸ਼ੁਰੂ ਹੋ ਕੇ 6.30 ਲੱਖ ਰੁਪਏ ਤੱਕ ਜਾਂਦੀ ਹੈ। 

ਬਿੱਗ ਬਲੈਰੋ ਪਿੱਕ-ਅਪ ਟਰੱਕ ਦੇ ਫੀਚਰਸ .  .  .

 

ਇੰਜਣ : 
ਮਹਿੰਦਰਾ ਦੇ ਇਸ ਬਿੱਗ-ਅਪ ਟਰੱਕ ਦੇ ਬੀ. ਐੱਸ 999 ਵੈਰਿਅੰਟ ''ਚ M49 3200 ਟਰਬੋ-ਚਾਰਜਡ ਅਤੇ ਬੀ. ਐੱਸ 9V ਵੈਰਿਅੰਟ ''ਚ 2.5-ਲਿਟਰ M2DICR 4 ਸਿਲੈਂਡਰ ਇੰਜਣ ਲਗਾਇਆ ਹੈ। 2523ਸੀ. ਸੀ ਦੀ ਸਮਰੱਥਾ ਵਾਲੇ ਇਸ ਇੰਜਣ ਤੋਂਂ ਅਧਿਕਤਮ 63BHP ਤੱਕ ਦੀ ਤਾਕਤ ਅਤੇ 195NM ਦਾ ਟਾਰਕ ਜਨਰੇਟ ਹੁੰਦਾ ਹੈ। ਇੰਜਣ ਨੂੰ 5 -ਸਪੀਡ ਟਰਾਂਸਮਿਸ਼ਨ ਨਾਲ ਜੋੜਿਆ ਗਿਆ ਹੈ। 

ਖਾਸ ਫੀਚਰ :
ਬਿਗ ਬਲੈਰੋ ਪਿਕਅਪ ਦੀ ਟ੍ਰਾਲੀ 9 ਫੁੱਟ ਲੰਬੀ ਹੈ ਜਿਸ ''ਚ ਕੰਪਨੀ ਨੇ 1,250 ਕਿਲੋਗ੍ਰਾਮ ਅਤੇ 1,500 ਕਿਲੋਗ੍ਰਾਮ ਭਾਰ ਸਮਰੱਥਾ ਵਾਲੇ ਦੋ ਐਡਿਸ਼ਨ ਲਾਂਚ ਕੀਤੇ ਹਨ।  ਗੱਡੀ ਦਾ ਫਿਊਲ ਟੈਂਕ 60 ਲਿਟਰ ਦਾ ਹੈ ।

ਪਾਵਰ ਸਟੇਅਰਿੰਗ : 
ਮਹਿੰਦਰਾ ਬਿਗ ਬਲੈਰੋ ਪਿੱਕ-ਅੱਪ ''ਚ ਪਾਵਰ ਸਟੇਅਰਿੰਗ ਮੌਜੂਦ ਹੈ। ਇਸ ਦਾ ਕੈਬਨ ਵੀ ਕਾਫ਼ੀ ਵੱਡਾ ਹੈ ਇਸ ''ਚ ਐੱਸ. ਊ. ਵੀ ਜਿਹੇ ਸਮੂਥ ਗਿਅਰ ਸ਼ਿਫਟ ਵੀ ਦਿੱਤਾ ਗਿਆ ਹੈ।

ਹੋਰ ਫੀਚਰਸ : 
ਇਸ ਗੱਡੀ ''ਚ ਸਲਾਈਡਿੰਗ ਅਤੇ ਰਿਕਲਾਈਨਿੰਗ ਸੀਟਾਂ ਦਿੱਤੀਆਂ ਗਈਆਂ ਹਨ ਨਾਲ ਹੀ ਮੋਬਾਇਲ ਚਾਰਜ਼ਰ ਦੀ ਵੀ ਸਹੂਲਤ ਵੀ ਉਪਲੱਬਧ ਹੈ। ਮਹਿੰਦਰਾ ਬਿੱਗ ਬੋਲੇਰੋ- ਪਿਕ-ਅਪ ''ਚ ਮੈਗਜ਼ੀਨ ਹੋਲਡਰ ਵੀ ਮੌਜੂਦ ਹੈ।

ਬੀ.ਐੱਸ-3 ਐਡੀਸ਼ਨ ਦੀ ਕੀਮਤ 6.15 ਲੱਖ ਅਤੇ ਬੀ.ਐੱਸ-4 ਐਡਿਸ਼ਨ ਦੀ ਕੀਮਤ 6.30 ਲੱਖ ਰੁਪਏ (ਸਾਰੀ ਕੀਮਤਾਂ ਪੁੰਨੇ ਐਕਸ-ਸ਼ੋਰੂਮ) ਰੱਖੀ ਗਈ ਹੈ।


Related News