ਭਾਰਤ ’ਚ ਲਾਂਚ ਹੋਇਆ ਮਹਿੰਦਰਾ ਬਲੈਰੋ ਨਿਓ ਲਿਮਟਿਡ ਐਡੀਸ਼ਨ, ਕੀਮਤ 11.50 ਲੱਖ ਰੁਪਏ
Friday, Jan 27, 2023 - 06:23 PM (IST)

ਆਟੋ ਡੈਸਕ– ਮਹਿੰਦਰਾ ਐਂਡ ਮਹਿੰਦਰਾ ਨੇ ਦੇਸ਼ ’ਚ ਨਵੀਂ ਮਹਿੰਦਰਾ ਬਲੈਰੋ ਨਿਓ ਲਿਮਟਿਡ ਐਡੀਸ਼ਨ ਨੂੰ ਪੇਸ਼ ਕਰ ਦਿੱਤਾ ਹੈ। ਨਵੇਂ ਬਲੈਰੋ ਨਿਓ ਲਿਮਟਿਡ ਐਡੀਸ਼ਨ ਨੂੰ 11.50 ਲੱਖ ਰੁਪਏ ਦੀ ਕੀਮਤ ’ਚ ਪੇਸ਼ ਕੀਤਾ ਗਿਆ ਹੈ। ਇਹ ਐਡੀਸ਼ਨ ਮੌਜੂਦਾ ਬਲੈਰੋ ਨਿਓ ਦੇ ਟੈਪ ਸਪੇਕ N10 ਮਾਡਲ ’ਤੇ ਬੇਸਡ ਹੈ। ਕੰਪਨੀ ਨੇ ਇਸ ਮੌਜੂਦਾ ਮਾਡਲ ਦੇ ਮੁਕਾਬਲੇ ਇਸ ਵਿਚ ਕਈ ਕਾਸਮੈਟਿਕ ਅਤੇ ਫੀਚਰ ਅਪਡੇਟ ਕੀਤੇ ਹਨ। ਬਦਲਾਵਾਂ ਦੇ ਚਲਦੇ ਇਸਦੀ ਕੀਮਤ ਐੱਨ 10 ਦੇ ਮੁਕਾਬਲੇ 29000 ਰੁਪਏ ਜ਼ਿਆਦਾ ਹੋ ਗਈ ਹੈ, ਜਦਕਿ N10 (O) ਦੇ ਮੁਤਾਬਲੇ 78000 ਰੁਪਏ ਘੱਟ ਹੈ।
ਅਪਡੇਟਸ ਦੀ ਗੱਲ ਕਰੀਏ ਤਾਂ ਨਵੇਂ ਲਿਮਟਿਡ ਐਡੀਸ਼ਨ ’ਚ ਨਵੀਆਂ ਫੌਗ ਲਾਈਟਾਂ, ਹੈੱਡਲੈਂਪਸ, ਇੰਟੀਗ੍ਰੇਟਿਡ LED DRLS ਅਤੇ ਇਕ ਸਪੇਅਰ ਵ੍ਹੀਲ ਦਿੱਤਾ ਗਿਆ ਹੈ। ਇਸਦੇ ਕੈਬਿਨ ’ਚ ਡਿਊਲ-ਟੋਨ ਲੈਦਰ ਸੀਟਾਂ, ਹਾਈਟ ਐਡਜਸਟੇਬਲ ਡਰਾਈਵਰ ਸੀਟਾਂ, ਸਿਲਵਰ ਕਲਰ ’ਚ ਸੈਂਟਰ ਕੰਸੋਲ, ਸੈਕਿੰਡ ਅਤੇ ਫਰਸਟ ਰੋਅ ਪੈਸੰਜਰ ਲਈ ਆਰਮਰੈਸਟ ਦਿੱਤਾ ਗਿਆ ਹੈ। ਫੀਚਰ ਅਪਡੇਟਸ ਦੇ ਮਾਮਲੇ ’ਚ ਨਿਓ ਲਿਮਟਿਡ ਐਡੀਸ਼ਨ ’ਚ 7-ਇੰਚ ਦਾ ਟੱਚਸਕਰੀਨ ਸਿਸਟਮ, ਰਿਵਰਸ ਪਾਰਕਿੰਗ, ਕਰੂਜ਼ ਕੰਟਰੋਲ, ਮਹਿੰਦਰਾ ਬਲੂਸੈਂਸ ਕੁਨੈਕਟੀਵਿਟੀ ਐਪ, ਸਟੇਅਰਿੰਗ ਮਾਊਂਟਿਡ ਆਡੀਓ ਕੰਟਰੋਲ ਨੂੰ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਅਪਡੇਟਸ ਤੋਂ ਇਲਾਵਾ ਇਸ ਵਿਚ ਕੋਈ ਵੀ ਮਕੈਨੀਕਲ ਅਪਡੇਟਸ ਨਹੀਂ ਕੀਤੇ ਗਏ। ਬਲੈਰੋ ਨਿਓ ’ਚ ਮੌਜੂਦਾ 1.5 ਲੀਟਰ mhawk 100 ਡੀਜ਼ਲ ਇੰਜਣ ਦਿੱਤਾ ਹੈ, ਜੋ 100 ਬੀ.ਐੱਚ.ਪੀ. ਦੀ ਪਾਵਰ ਅਤੇ 260 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਅਤੇ ਇਸਨੂੰ 5-ਸਪੀਡ ਮੈਨੁਅਲ ਟ੍ਰਾਂਸਮੀਸ਼ਨ ਨਾਲ ਜੋੜਿਆ ਗਿਆ ਹੈ।