ਰੇਟੀਨਾ ਡਿਸਪਲੇਅ ਨਾਲ ਲਾਂਚ ਹੋਈ ਨਵੀਂ Macbook Air 2018

10/30/2018 8:11:28 PM

ਗੈਜੇਟ ਡੈਸਕ—ਅਮਰੀਕਾ ਦੀ ਟੈਕਨਾਲੋਜੀ ਕੰਪਨੀ ਐਪਲ ਨੇ ਅੱਜ ਨਿਊਯਾਰਕ ਦੇ ਬਰੁਕਲੀਨ ਅਕੈਡਮੀ ਆਫ ਹਾਰਵਰਡ ਗਿਲਮੈਨ ਦੇ ਓਪੇਰਾ ਹਾਊਸ 'ਚ ਆਪਣੇ ਹਾਰਡਵੇਅਰ ਈਵੈਂਟ ਦਾ ਆਯੋਜਨ ਕੀਤਾ। ਇਸ ਈਵੈਂਟ 'ਚ ਕੰਪਨੀ ਨੇ ਸਭ ਤੋਂ ਪਹਿਲਾਂ ਮੈਕਬੁੱਕ ਏਅਰ2018 ਨੂੰ ਪੇਸ਼ ਕੀਤਾ ਹੈ। ਇਸ ਨੂੰ ਕੰਪਨੀ ਨੇ ਰੇਟੀਨਾ ਡਿਸਪਲੇਅ ਅਤੇ ਕਈ ਸ਼ਾਨਦਾਰ ਫੀਚਰਸ ਨਾਲ ਲਾਂਚ ਕੀਤਾ ਹੈ। ਇਸ ਨੂੰ ਕੰਪਨੀ 7 ਨਵੰਬਰ ਤੋਂ ਉਪਲੱਬਧ ਕਰਵਾਵੇਗੀ ਅਤੇ ਇਸ ਦੀ ਸ਼ੁਰੂਆਤੀ ਕੀਮਤ 1199 ਡਾਲਰ ਕਰੀਬ 88,000 ਹਜ਼ਾਰ ਰੁਪਏ ਹੋਵੇਗੀ।

PunjabKesari

ਕੰਪਨੀ ਦਾ ਕਹਿਣਾ ਹੈ ਕਿ ਇਹ ਮੈਕਬੁੱਕ ਏਅਰ ਬਹੁਤ ਸੇਫ ਹੈ ਜਿਸ ਦੇ ਚੱਲਦੇ ਯੂਜ਼ਰਸ ਨੂੰ ਸਕਿਓਰਟੀ ਨੂੰ ਲੈ ਕੇ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ। ਕੰਪਨੀ ਨੇ ਮੈਕਬੁੱਕ ਏਅਰ 2018 ਦੇ ਕੀਬੋਰਡ 'ਚ ਹਰ ਵਰਡ ਦੇ ਅੰਦਰ ਐੱਲ.ਈ.ਡੀ. ਲਾਈਟ ਦਿੱਤੀ ਹੈ। ਐਪਲ ਦੇ ਨਵੀਂ ਮੈਕਬੁੱਕ ਏਅਰ 'ਚ 13 ਘੰਟੇ ਦੀ ਬੈਟਰੀ ਲਾਈ ਹੈ। ਨਾਲ ਹੀ ਇਸ 'ਚ ਆਈਟੀਊਨਸ ਅਤੇ ਮੂਵੀ ਪਲੇਅਬੈਕ ਲਈ 13 ਘੰਟੇ ਦੀ ਬੈਟਰੀ ਲਾਈਫ ਵੀ ਦਿੱਤੀ ਗਈ ਹੈ।

ਇਸ 'ਚ ਦੋ ਥੰਡਰਬੋਲਡ 3 ਪੋਰਟਸ ਦਿੱਤੇ ਗਏ ਹਨ। ਨਾਲ ਹੀ ਇਸ 'ਚ 8th ਜਨਰੇਸ਼ਨ ਕੋਰ ਆਈ5 ਸੀ.ਪੀ.ਯੂ., 16ਜੀ.ਬੀ. ਤੋਂ ਜ਼ਿਆਦਾ ਰੈਮ ਅਤੇ 1.5ਟੀ.ਬੀ. ਐੱਸ.ਐੱਸ.ਡੀ. ਕਾਰਡ ਦਿੱਤਾ ਗਿਆ ਹੈ। ਇਸ ਦਾ ਵਜ਼ਨ 1.25 ਕਿਲੋਗ੍ਰਾਮ ਹੈ ਜੋ ਆਪਣੇ ਪੁਰਾਣੇ ਵਰਜ਼ਨ ਤੋਂ ਕਾਫੀ ਹਲਕਾ ਹੈ। ਇਸ 'ਚ 13 ਇੰਚ ਦੀ ਰੇਟੀਨਾ ਡਿਸਪਲੇਅ ਦਿੱਤੀ ਗਈ ਹੈ। ਨਾਲ ਹੀ ਐਕਸਟਰਾ ਸਕਿਓਰਟੀ ਲਈ ਕੰਪਨੀ ਨੇ ਇਸ 'ਚ ਆਈਫੋਨ ਦੀ ਤਰ੍ਹਾਂ ਹੀ ਟੱਚ ਆਈ.ਡੀ. ਦੀ ਫੀਚਰ ਦਿੱਤਾ ਹੈ। ਕੰਪਨੀ ਨੇ ਇਸ ਨੂੰ ਬਣਾਉਣ 'ਚ 100 ਫੀਸਦੀ ਰਿਸਕਾਇਲ ਐਲੂਮੀਨੀਅਮ ਦਾ ਇਸਤੇਮਾਲ ਕੀਤਾ ਹੈ


Related News