ਭਾਰਤੀ ਮੋਬਾਇਲ ਬਜ਼ਾਰ ''ਚ Nokia ''ਤੇ ਨਜ਼ਰ, ਸਫਲਤਾ ਦਾ ਪੈਮਾਨਾ ਹੋਵੇਗੀ ਕੰਪਨੀ ਦੀ ਰਣਨੀਤੀ
Tuesday, May 09, 2017 - 06:03 PM (IST)

ਜਲੰਧਰ-Nokia ਭਾਰਤ ''ਚ ਸਫਲਤਾ ਦਾ ਪੈਮਾਨਾ ਰਣਨੀਤੀ ਅਪਣਾ ਰਹੀ ਹੈ। ਇਹ ਖੁਲਾਸਾ Joho ਸਰਵਿਕਾਸ ਨੇ ਕੀਤਾ ਹੈ। ਸਰਵਿਕਾਸ ਨੇ ਕੰਪਨੀ ਦੇ ਇਕ ਈਵੇਂਟ ਦੌਰਾਨ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਲਈ ਭਾਰਤ ਇਕ ਰਿਸਰਚ ਮਾਰਕੀਟ ਹੈ। ਜੇਕਰ ਸਮਾਰਟਫੋਨ ਜਾਂ ਫੀਚਰ ਫੋਨ ਇੱਥੇ ਸਫਲ ਹੁੰਦੇ ਹੈ ਤਾਂ ਉਨ੍ਹਾਂ ਨੂੰ ਬਾਕੀ ਮਾਰਕੀਟ ''ਚ ਵੀ ਪਸੰਦ ਕੀਤਾ ਜਾਣਾ ਸੰਭਵ ਹੈ ਸਿਰਫ ਭਾਰਤ ''ਚ ਹੀ ਨਹੀਂ ਐੱਚ. ਐੱਮ. ਡੀ. ਗਲੋਬਲ ਚੀਨ ''ਤੇ ਵੀ ਤੇਜ਼ ਨਜ਼ਰ ਰੱਖ ਰਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ, '''' ਜੇਕਰ ਅਸੀਂ ਭਾਰਤੀ ਗਾਹਕਾਂ ਦਾ ਦਿਲ ਜਿੱਤਣਾ ਅਤੇ ਭਰੋਸਾ ਹਾਸਿਲ ਕਰਨਾ ''ਚ ਕਾਮਯਾਬ ਰਹੇ ਤਾਂ ਮੈਨੂੰ ਗਲੋਬਲ ਮਾਰਕੀਟ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ।''''
ਫੀਚਰ ਫੋਨ ਹੋਣਗੇ ਕੰਪਨੀ ਦੀ ਰਣਨੀਤੀ ਦਾ ਅਹਿਮ ਹਿੱਸਾ:
ਨੋਕੀਆ ਕੰਪਨੀ ਦੀ ਰਣਨੀਤੀ ਦਾ ਸਭ ਤੋਂ ਅਹਿਮ ਹਿੱਸਾ ਫੀਚਰ ਫੋਨ ਹੋਣਗੇ। ਸਰਵਿਕਾਸ ਨੇ ਦੱਸਿਆ ਹੈ ਕਿ ਅੱਜ ਵੀ ਜਿਆਦਾਤਰ ਲੋਕ ਫੀਚਰ ਫੋਨ ਨੂੰ ਇਸਤੇਮਾਲ ਕਰਦੇ ਹੈ। ਕੁਝ ਇਸ ਨੂੰ ਪ੍ਰਾਇਮਰੀ ਫੋਨ ਦੀ ਤਰ੍ਹਾਂ ਇਸਤੇਮਾਲ ਕਰਦੇ ਹੈ ਤੇ ਕਈ ਲੋਕ ਇਸ ਨੂੰ ਸੈਕੰਡਰੀ ਦੇ ਤੌਰ ''ਤੇ । ਅਜਿਹੇ ''ਚ ਇਹ ਉਮੀਦ ਲਗਾਈ ਜਾਂਦੀ ਹੈ ਕਿ ਨੋਕੀਆ 3310 ਭਾਰਤੀ ਮਾਰਕੀਟ ''ਚ ਲੋਕਪਸੰਦ ਹੋ ਸਕਦਾ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਐੱਚ. ਐੱਮ. ਡੀ. ਗਲੋਬਲ ਦਾ ਕੋਸ਼ਿਸ਼ ਇਸ ਮਾਰਕੀਟ ਨੂੰ ਨੋਕੀਆ ਫੀਚਰ ਫੋਨ ਉੱਪਲਬਧ ਕਰਵਾਉਣ ਦੀ ਹੈ।
ਜੇਕਰ ਨੋਕੀਆ ਸਮਾਰਟਫੋਨ ਦੀ ਗੱਲ ਕਰੀਏ ਤਾਂ ਨੋਕੀਆ ਦੇ 3, 5 ਅਤੇ 6 ਜਲਦੀ ਹੀ ਭਾਰਤੀ ਮਾਰਕੀਟ ''ਚ ਲਾਂਚ ਹੋ ਸਕਦੇ ਹੈ। ਹਾਲਾਂਕਿ ਕੰਪਨੀ ਨੇ ਹੁਣ ਇਸੇ ਲਾਂਚ ਦੀ ਤਾਰੀਖ ਅਤੇ ਕੀਮਤ ਦੇ ਬਾਰੇ ''ਚ ਕੁਝ ਨਹੀਂ ਕਿਹਾ ਹੈ। ਕੰਪਨੀ ਨੇ ਵਿਸ਼ਵਾਸ ਦਿਵਾਉਦਿਆਂ ਕਿਹਾ ਹੈ ਕਿ ਉਹ ਗਾਹਕਾਂ ਨੂੰ ਇਕ ਬੇਹਤਰ ਸਮਾਰਟਫੋਨ ਦਾ ਤੋਹਫਾ ਦੇਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਨੋਕੀਆ 5 ਅਤੇ ਐਂਡਰਾਈਡ 7.1.1 ਨਾਗਟ ''ਤੇ ਕੰਮ ਕਰੇਗਾ। ਕੰਪਨੀ ਨੇ ਗਾਹਕਾਂ ਨੂੰ ਸਮਾਰਟਫੋਨ ''ਚ ਲਾਈਫ ਟਾਇਮ ਅਪਡੇਟ ਦੇਣ ਦੀ ਗੱਲ ਕੀਤੀ ਹੈ।