Logitech ਨੇ ਭਾਰਤ ’ਚ ਲਾਂਚ ਕੀਤਾ ਨਵਾਂ ਹਲਕਾ ਗੇਮਿੰਗ ਹੈੱਡਫੋਨ

Tuesday, Jul 13, 2021 - 03:40 PM (IST)

Logitech ਨੇ ਭਾਰਤ ’ਚ ਲਾਂਚ ਕੀਤਾ ਨਵਾਂ ਹਲਕਾ ਗੇਮਿੰਗ ਹੈੱਡਫੋਨ

ਗੈਜੇਟ ਡੈਸਕ– ਲੋਜੀਟੈੱਕ ਨੇ ਭਾਰਤ ’ਚ ਆਪਣੇ ਸਭ ਤੋਂ ਹਲਕੇ ਗੇਮਿੰਗ ਹੈੱਡਫੋਨ Logitech G335 ਨੂੰ ਲਾਂਚ ਕਰ ਦਿੱਤਾ ਹੈ। ਇਹ ਇਕ ਵਾਇਰਡ ਗੇਮਿੰਗ ਹੈੱਡਫੋਨ ਹੈ ਜਿਸ ਦਾ ਭਾਰ 240 ਗ੍ਰਾਮ ਹੈ। ਬਿਹਤਰੀਨ ਡਿਜ਼ਾਇਨ ਨਾਲ ਬਣਾਏ ਗਏ ਇਸ ਹੈੱਡਫੋਨ ’ਚ ਸਾਫਟ ਫੈਬ੍ਰਿਕ ਵਾਲੇ ਈਅਰਪੈਡ ਲੱਗੇ ਹਨ, ਜਿਸ ਨਾਲ ਤੁਸੀਂ ਇਸ ਨੂੰ ਲੰਬੇ ਸਮੇਂ ਤਕ ਲਗਾਤਾਰ ਇਸਤੇਮਾਲ ਕਰ ਸਕਦੇ ਹੋ। Logitech G335 ਦੀ ਕੀਮਤ 6,795 ਰੁਪਏ ਹੈ ਅਤੇ ਇਸ ਨੂੰ ਐਮੇਜ਼ਾਨ ਤੋਂ ਕਾਲੇ ਤੇ ਚਿੱਟੇ ਰੰਗ ’ਚ ਖਰੀਦਿਆ ਜਾ ਸਕਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ 3.5mm ਦਾ ਆਡੀਓ ਜੈੱਕ ਦਿੱਤਾ ਗਿਆ ਹੈ ਅਤੇ ਇਸ ਵਿਚ ਇਕ ਮਾਈਕ ਵੀ ਮੌਜੂਦ ਹੈ। 

ਇਸ ਤੋਂ ਪਹਿਲਾਂ ਪਿਛਲੇ ਹਫਤੇ ਹੀ ਲੋਜੀਟੈੱਕ ਨੇ ਵਾਇਰਲੈੱਸ ਮਾਊਸ ਅਤੇ ਕੀਬੋਰਡ ਦੇ ਕੰਬੋ ਪੈਕ Logitech MK470 ਨੂੰ ਵੀ ਭਾਰਤ ’ਚ ਲਾਂਚ ਕੀਤਾ ਹੈ। Logitech MK470 ਨੂੰ ਕੰਪਨੀ ਦੋ ਰੰਗਾਂ- ਗ੍ਰੇਫਾਈਟ ਅਤੇ ਆਫ ਵਾਈਟ ’ਚ ਲੈ ਕੇ ਆਈ ਹੈ ਅਤੇ ਇਸ ਦੀ ਕੀਮਤ 4,995 ਰੁਪਏ ਰੱਖੀ ਗਈ ਹੈ। ਕੰਪਨੀ ਇਸ ਦੇ ਮਾਊਸ ’ਚ ਦਿੱਤੀ ਜਾ ਰਹੀ ਬੈਟਰੀ ’ਤੇ 18 ਮਹੀਨਿਆਂ ਦੀ ਅਤੇ ਕੀਬੋਰਡ ਲਈ 36 ਮਹੀਨਿਆਂ ਦੀ ਵਾਰੰਟੀ ਦੇ ਰਹੀ ਹੈ। 

ਇਸ ਕੀਬੋਰਡ ’ਚ 12 ਫੰਕਸ਼ਨ ਕੀਜ਼ ਮਿਲਦੀਆਂ ਹਨ, ਹਾਲਾਂਕਿ ਐਰੋ ਕੀਜ਼ ਇਕ ਅਲੱਗ ਲੋਕੇਸ਼ਨ ’ਤੇ ਦਿੱਤੀਆਂ ਗਈਆਂ ਹਨ। ਕੀਬੋਰਡ ਦਾ ਕੁਲ ਭਾਰ 558 ਗ੍ਰਾਮ ਹੈ। ਮਾਊਸ ’ਚ ਹਾਈ ਪ੍ਰਿਜੀਸ਼ਨ ਆਪਟਿਕਲ ਟ੍ਰੈਕਿੰਗ ਅਤੇ 1,000dpi ਦਾ ਸੈਂਸਰ ਮਿਲਦਾ ਹੈ। ਇਸ ਮਾਊਸ ’ਚ ਤਿੰਨ ਬਟਨ ਅਤੇ ਇਕ ਸਕਰੋਲ ਦਿੱਤਾ ਗਿਆ ਹੈ। ਮਾਊਸ ’ਚ AA ਬੈਟਰੀ ਦਾ ਇਸਤੇਮਾਲ ਹੁੰਦਾ ਹੈ। ਇਸ ਮਾਊਸ ਦਾ ਭਾਰ 100 ਗ੍ਰਾਮ ਹੈ। Logitech MK470 ਦਾ ਇਸਤੇਮਾਲ ਵਿੰਡੋਜ਼ 10, 8, 7 ਅਤੇ ਇਸ ਤੋਂ ਪਹਿਲਾਂ ਦੇ ਆਪਰੇਟਿੰਗ ਸਿਸਟਮ ਨਾਲ ਵੀ ਕੀਤਾ ਜਾ ਸਕਦਾ ਹੈ। 


author

Rakesh

Content Editor

Related News