Live updates: ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਨੇ ਸ਼ੁਰੂ ਕੀਤਾ ਈਵੈਂਟ

Wednesday, Jan 04, 2017 - 01:04 PM (IST)

Live updates: ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਨੇ ਸ਼ੁਰੂ ਕੀਤਾ ਈਵੈਂਟ

ਜਲੰਧਰ - ਸਰਚ ਜਾਇੰਟ ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਨੇ ਦਿੱਲੀ ''ਚ ਆਯੋਜਿਤ ਈਵੈਂਟ ਨੂੰ ਸਵੇਰੇ 11 ਵਜ਼ੇ ਸ਼ੁਰੂ ਕਰ ਦਿੱਤਾ ਹੈ। ਇਸ ਈਵੈਂਟ ''ਚ ਗੂਗਲ ਇੰਡੀਆ ਦੇ ਪ੍ਰਮੁੱਖ ਰਾਜਨ ਆਨੰਦਨ ਅਤੇ ਭਾਰਤੀ ਇਲੈਕਟ੍ਰਾਨਿਕਸ ਅਤੇ ਆਈ. ਟੀ ਮੰਤਰੀ  ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਕਿਵੇਂ ਡਿਜ਼ੀਟਲ ਟੂਲਸ ਪਰੋਫੈਸ਼ਨਜ਼ ਅਤੇ ਉਦਯੋਗਪਤੀਆਂ ਦੀ ਮਦਦ ਕਰ ਸਕਦੇ ਹਨ।

 

Rajan Anandan -

ਗੂਗਲ ਇੰਡਿਆ ਦੇ ਹੈੱਡ ਰਾਜਨ ਆਨੰਦਨ ਨੇ ਕਿਹਾ ਗੂਗਲ ਦਾ ਮਿਸ਼ਨ ਹਰ ਇਕ ਵਿਅਕਤੀ ਤੱਕ ਇੰਟਰਨੈੱਟ ਨੂੰ ਪਹੁੰਚਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ''ਚ 350 ਮਿਲੀਅਨ ਇੰਟਰਨੈੱਟ ਯੂਜ਼ਰਸ ਹਨ। ਨਾਲ ਹੀ ਕਿਹਾ ਕਿ ਛੋਟੇ ਅਤੇ ਮੱਧ ਪੇਸ਼ੇਵਰ (SMBs) ਭਾਰਤ ਦੀ GDP ਦਾ 36 ਫ਼ੀਸਦੀ ਹਿੱਸਾ ਹੈ।

 

Google CEO Sundar Pichai -

ਸਟੇਜ ''ਤੇ ਪੁੱਜੇ ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਅਤੇ ਕਿਹਾ ਕਿ ਪਿਛਲੇ 18 ਸਾਲਾਂ ਤੋਂ ਸਾਡਾ ਮਿਸ਼ਨ ਆਪਣੇ ਐਂਡ੍ਰਾਇਡ ਪਲੇਟਫਾਰਮ ਦੇ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪੁੱਜਣ ਦਾ ਰਿਹਾ ਹੈ। ਗੂਗਲ ਨੇ ਭਾਰਤ ''ਚ ਡਿਜ਼ੀਟਲ ਉਨਲਾਕ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਗੂਗਲ ਨੇ ਦੇਸ਼ ਭਰ ''ਚ 40 ਸ਼ਹਿਰਾਂ ''ਚ ਟ੍ਰੇਨਿੰਗ ਸੈਂਟਰਸ ਨੂੰ ਖੋਲਿਆ ਹੈ।

 

The Digital Unlocked -

ਈਵੈਂਟ ''ਚ ਕਿਹਾ ਗਿਆ ਕਿ ਛੋਟੇ ਵਪਾਰੀਆਂ ਲਈ ਡਿਜ਼ੀਟਲ ਉਨਲੋਕਡ ਮੋਬਾਇਲ ''ਤੇ ਠੀਕ ਤਰੀਕੇ ਨਾਲ ਕੰਮ ਕਰਨ ਵਾਲੀ ਵੈੱਬਸਾਈਟ ਬਣਾਉਣ ''ਚ ਮਦਦ ਕਰੇਗਾ। ਇਸ ਤੋਂ ਇਲਾਵਾ ਗੂਗਲ ਨੇ ਲਾਂਚ ਕੀਤੀ ਨਵੀਂ ਪ੍ਰਾਇਮਰ ਐਪ ਜੋ ਛੋਟੇ ਵਪਾਰੀਆਂ ਨੂੰ ਆਪਣੇ ਹੁਨਰ ਦਾ ਵਿਕਾਸ ਕਰਨ ''ਚ ਮਦਦ ਕਰੇਗੀ। ਨਾਲ ਹੀ ਕਿਹਾ ਗਿਆ ਕਿ ਪ੍ਰਾਈਮਰ ਆਫਲਾਈਨ ਕੰਮ ਕਰਦੀ ਹੈ ਅਤੇ ਇਸ ਨੂੰ ਗੂਗਲ ਪਲੇ ਸਟੋਰ ''ਤੇ ਉਪਲੱਬਧ ਕਰਾਵਾ ਦਿੱਤਾ ਗਿਆ ਹੈ।

 

- ਛੋਟੇ ਅਤੇ ਮੱਧ ਵਪਾਰੀਆਂ ਲਈ ਗੂਗਲ ਨੇ ਲਾਂਚ ਕੀਤੀ ਨਵੀਂ ਮਾਈ ਬਿਜ਼ਨੈੱਸ (My Business ) ਸਰਵਿਸ ਜੋ ਵੈੱਬਸਾਈਟ ਬਣਾਉਣ ''ਚ ਕਰੇਗੀ ਮਦਦ ਕਰੇਗੀ। 

 

Ravi Shankar Prasad -

ਸਟੇਜ ''ਤੇ ਇਕ ਵਾਰ ਫਿਰ ਦਿਖੇ ਇਲੈਕਟ੍ਰਾਨਿਕਸ ਅਤੇ ਆਈ. ਟੀ ਦੇ ਮੰਤਰੀ ਰਵੀਸ਼ੰਕਰ ਪ੍ਰਸਾਦ- ਉਨ੍ਹਾਂ ਨੇ ਕਿਹਾ ਗੂਗਲ US ਜਿਨ੍ਹਾਂ ਹੀ ਭਾਰਤ ਨੂੰ ਵੀ ਧੰਨਵਾਦ ਕਰਦੀ ਹੈ।


Related News