ਖਤਰਨਾਕ ਹੈ ਸਮਾਰਟਫੋਨ ਦੀ ਲਿਥੀਅਮ ਆਇਨ ਬੈਟਰੀ

10/22/2016 11:31:30 AM

ਜਲੰਧਰ: ਜ਼ਿੰਦਗੀ ਦੀ ਰਾਹ ਸੌਖਾਲੀ ਬਣਾਉਣ ਵਾਲੇ ਸਮਾਰਟਫੋਨ, ਲੈਪਟਾਪ, ਟੈਬਲੇਟ ਆਦਿ ਯੰਤਰਾਂ ਵਿਚ ਵਰਤੀ ਜਾਣ ਵਾਲੀ ਲਿਥੀਅਮ ਆਇਨ ਬੈਟਰੀ ਸਾਡੀ ਸਿਹਤ ਲਈ ਬੇਹੱਦ ਖਤਰਨਾਕ ਹੈ। ਚੀਨ ਦੇ ਐੱਨ. ਬੀ. ਸੀ. ਰੱਖਿਆ ਸੰਸਥਾਨ ਅਤੇ ਸ਼ਿਨਹੁਆ ਯੂਨੀਵਰਸਿਟੀ ਦੀ ਤਾਜ਼ਾ ਖੋਜ ਮੁਤਾਬਿਕ ਅਸੀਂ ਜਿਨ੍ਹਾਂ ਯੰਤਰਾਂ ਨਾਲ ਜ਼ਿੰਦਗੀ ਦੇ ਜ਼ਿਆਦਾਤਰ ਪਲ ਬਿਤਾ ਰਹੇ ਹਾਂ, ਉਨ੍ਹਾਂ ਯੰਤਰਾਂ ਵਿਚ ਜ਼ਿਆਦਾਤਰ ਵਰਤੀ ਜਾਣ ਵਾਲੀ ਲਿਥੀਅਮ ਬੈਟਰੀ ਤੋਂ ਖਤਰਨਾਕ ਗੈਸਾਂ ਦਾ ਰਿਸਾਅ ਹੁੰਦਾ ਹੈ। ਇਲੈਕਟ੍ਰੀਕਲ ਵਾਹਨਾਂ ਵਿਚ ਵੀ ਇਸ ਬੈਟਰੀ ਦੀ ਵਰਤੋਂ ਹੁੰਦੀ ਹੈ।

 

ਕਾਰਬਨ ਮੋਨੋਆਕਸਾਈਡ ਦਾ ਰਿਸਾਅ

ਡਾ. ਸਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਕਿਹਾ ਕਿ ਪੂਰੀ ਤਰ੍ਹਾਂ ਚਾਰਜ ਕੀਤੀ ਗਈ ਬੈਟਰੀ ਦੀ ਤੁਲਨਾ ਵਿਚ ਅੱਧੀ ਚਾਰਜ ਕੀਤੀ ਗਈ ਬੈਟਰੀ ਤੋਂ ਅਜਿਹੀਆਂ ਖਤਰਨਾਕ ਗੈਸਾਂ ਦਾ ਰਿਸਾਅ ਵੱਧ ਹੁੰਦਾ ਹੈ। ਬੈਟਰੀ ਵਿਚ ਨਿਹਿਤ ਕੈਮੀਕਲ ਅਤੇ ਉਸਦੇ ਛੇਤੀ ਚਾਰਜ ਵਾਲੇ ਦੀ ਸਮਰੱਥਾ ''ਤੇ ਵੀ ਗੈਸਾਂ ਦਾ ਰਿਸਾਅ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਬੈਟਰੀਆਂ ਨਾਲ ਗੈਸ ਰਿਸਾਅ ਦੀ ਪਛਾਣ ਅਤੇ ਕਾਰਨਾਂ ਬਾਰੇ ਪਤਾ ਲੱਗ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਯੰਤਰ ਬਣਾਉਣ ਵਾਲੀਆਂ ਕੰਪਨੀਆਂ ਲਈ ਆਮ ਜਨਤਾ ਨੂੰ ਇਨ੍ਹਾਂ ਗੈਸਾਂ ਤੋਂ ਸੁਰੱਖਿਅਤ ਰੱਖਣ ਦੀ ਦਿਸ਼ਾ ਵਿਚ ਕੰਮ ਕਰਨਾ ਸੌਖਾਲਾ ਹੋਵੇਗਾ। ਇਹ ਗੈਸਾਂ ਵਾਤਾਵਰਣ ਲਈ ਵੀ ਖਤਰਾ ਪੈਦਾ ਕਰਦੀਆਂ ਹਨ। ਡਾ. ਸਨ ਮੁਤਾਬਿਕ ਇਨ੍ਹਾਂ 100 ਗੈਸਾਂ ਵਿਚੋਂ ਸਭ ਤੋਂ ਵੱਧ ਖਤਰਨਾਕ ਕਾਰਬਨ ਮੋਨੋਆਕਸਾਈਡ ਗੈਸ ਤਾਂ ਘੱਟ ਸਮੇਂ ਵਿਚ ਕਾਫੀ ਖਤਰਨਾਕ ਸਾਬਿਤ ਹੋ ਸਕਦੀ ਹੈ। ਬੰਦ ਛੋਟੀਆਂ ਕਾਰਾਂ ਅਤੇ ਬੰਦ ਜਹਾਜ਼ ਦੇ ਕੈਬਿਨ ਵਿਚ ਕਾਰਬਨ ਮੋਨੋਆਕਸਾਈਡ ਦਾ ਰਿਸਾਅ ਬੇਹੱਦ ਖਤਰਨਾਕ ਸਾਬਿਤ ਹੋ ਸਕਦਾ ਹੈ।
 
 
ਗੰਭੀਰ ਐਲਰਜੀ ਦਾ ਖਤਰਾ
ਮੁੱਖ ਖੋਜਕਾਰ ਸ਼ਿਨਹੁਆ ਯੂਨੀਵਰਸਿਟੀ  ਦੇ ਡਾ. ਜੀਏ ਸਨ ਨੇ ਆਪਣੇ ਖੋਜ ਰਸਾਲੇ ਵਿਚ ਕਿਹਾ ਕਿ ਪ੍ਰਤੀ ਸਾਲ 2 ਅਰਬ ਲੋਕਾਂ ਤਕ ਪਹੁੰਚਣ ਵਾਲੀ ਲਿਥੀਅਮ ਆਇਨ ਬੈਟਰੀ ਤੋਂ ਕਾਰਬਨ ਮੋਨੋਆਕਸਾਈਡ ਸਮੇਤ 100 ਤੋਂ ਵੱਧ ਖਤਰਨਾਕ ਗੈਸਾਂ ਦਾ ਨਿਕਾਸ ਹੁੰਦਾ ਹੈ। ਇਨ੍ਹਾਂ ਗੈਸਾਂ ਵਿਚ ਅੱਖ, ਨੱਕ ਅਤੇ ਚਮੜੀ ਵਿਚ ਗੰਭੀਰ ਐਲਰਜੀ ਹੋ ਸਕਦੀ ਹੈ। ਜ਼ਿਆਦਾ ਦੇਰ ਤਕ ਅਜਿਹੇ ਯੰਤਰਾਂ ਨੂੰ ਚਾਰਜ ਕਰਨਾ, ਜਰਜਨ ਬੈਟਰੀ ਅਤੇ ਖਰਾਬ ਚਾਰਜਰ ਤੋਂ ਅਜਿਹੀਆਂ ਗੈਸਾਂ ਦਾ ਨਿਕਾਸ ਵਧ ਜਾਂਦਾ ਹੈ। ਡਾ. ਸਨ ਨੇ ਕਿਹਾ ਕਿ ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਲਿਥੀਅਮ ਆਇਨ ਬੈਟਰੀ ਤੋਂ ਖਤਰਨਾਕ ਗੈਸ ਦੇ ਰਿਸਾਅ ਬਾਰੇ ਹਾਲੇ ਤਕ ਠੋਸ ਅਧਿਐਨ ਨਹੀਂ ਹੋਇਆ ਹੈ।
 
ਬਾਜ਼ਾਰ ਤੋਂ ਵਾਪਿਸ ਮੰਗਵਾਏ ਯੰਤਰ
ਬੈਟਰੀ ਵਿਚ ਵਿਸਫੋਟ ਹੋਣ ਕਾਰਨ ਕਈ ਕੰਪਨੀਆਂ ਨੂੰ ਬਾਜ਼ਾਰ ਤੋਂ ਵਾਪਿਸ ਮੰਗਵਾਉਣਾ ਪਿਆ ਹੈ। ਡੈੱਲ ਨੇ ਬੈਟਰੀ ਵਿਚ ਧਮਾਕੇ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਾਲ 2006 ਵਿਚ ਆਪਣੇ ਲੱਖਾਂ ਲੈਪਟਾਪਸ ਨੂੰ ਬਾਜ਼ਾਰ ਤੋਂ ਬਾਹਰ ਕੀਤਾ ਸੀ। ਇਸ ਮਹੀਨੇ ਸੈਮਸੰਗ ਨੇ ਵੀ ਬੈਟਰੀ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਕਾਰਨ ਆਪਣੇ ਲੱਖਾਂ ਗਲੈਕਸੀ ਨੋਟ-7 ਨੂੰ ਬਾਜ਼ਾਰ ਤੋਂ ਵਾਪਿਸ ਮੰਗਵਾਇਆ ਹੈ।

Related News