ਬਿਜਲੀ ਬੰਦ ਹੋਣ ਦੀ ਸਥਿਤੀ ’ਚ ਵੀ ਨਹੀਂ ਰੁਕੇਗੀ ਮੈਟਰੋ, ਨੇੜਲੇ ਸਟੇਸ਼ਨ ਤਕ ਪਹੁੰਚਾਉਣ ’ਚ ਮਿਲੇਗੀ ਮਦਦ

06/11/2024 11:05:13 AM

ਕੋਲਕਾਤਾ (ਭਾਸ਼ਾ) – ਮੈਟਰੋ ਰੇਲਵੇ ਕੋਲਕਾਤਾ, ਬੈਟਰੀ ਆਧਾਰਤ ਅਜਿਹੀ ਤਕਨੀਕ ਦੀ ਵਰਤੋਂ ਕਰਨ ਜਾ ਰਹੀ ਹੈ, ਜਿਸ ਦੇ ਰਾਹੀਂ ਅਚਾਨਕ ਬਿਜਲੀ ਬੰਦ ਹੋਣ ਦੀ ਸਥਿਤੀ ’ਚ ਯਾਤਰੀਆਂ ਨਾਲ ਭਰੀ ਟਰੇਨ ਨੂੰ ਨੇੜਲੇ ਸਟੇਸ਼ਨ ਤਕ ਪਹੁੰਚਾਉਣ ’ਚ ਮਦਦ ਮਿਲੇਗੀ। ਇਸ ਤਕਨੀਕ ਦੀ ਵਰਤੋਂ ਦੇਸ਼ ਵਿਚ ਪਹਿਲੀ ਵਾਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :     ਚੰਦਰਬਾਬੂ ਨਾਇਡੂ ਦੀ ਪਤਨੀ ਦੀ ਜਾਇਦਾਦ ’ਚ 535 ਕਰੋੜ ਰੁਪਏ ਦਾ ਹੋਇਆ ਵਾਧਾ, ਜਾਣੋ ਵਜ੍ਹਾ

ਉੱਤਰ ਤੋਂ ਦੱਖਣ ਤਕ ਕੋਲਕਾਤਾ ਨੂੰ ਜੋੜਨ ਵਾਲੇ ਦਕਸ਼ਿਣੇਸ਼ਵਰ-ਨਿਊ ਗਰੀਆ ਕੋਰੀਡੋਰ (ਬਲਿਊ ਲਾਈਨ) ’ਤੇ ‘ਬੈਟਰੀ ਐਨਰਜੀ ਸਟੋਰੇਜ ਸਿਸਟਮ’ (ਬੀ. ਈ. ਐੱਸ. ਐੱਸ.) ਲਾਇਆ ਜਾ ਰਿਹਾ ਹੈ, ਜਿਸ ਦੇ ਇਸ ਸਾਲ ਦੇ ਅਖੀਰ ਤਕ ਮੁਕੰਮਲ ਹੋਣ ਦੀ ਆਸ ਹੈ।

ਇਹ ਵੀ ਪੜ੍ਹੋ :    ਯਾਤਰੀਆਂ ਨੇ ਕੰਪਨੀ ਦੇ ਮੁਲਾਜ਼ਮਾਂ ’ਤੇ ਲਾਏ ਦੋਸ਼, ਸਾਢੇ 6 ਘੰਟੇ ਹਵਾਈ ਅੱਡੇ ’ਤੇ ਫਸੇ ਰਹੇ ਯਾਤਰੀ, ਹੰਗਾਮਾ

ਮੈਟਰੋ ਦੇ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਊਰਜਾ ਦੀ ਖਪਤ ਵਿਚ ਸੁਧਾਰ ਕਰਨ ਵਾਲੀ ਇਹ ਸਹੂਲਤ ਦੇਸ਼ ਵਿਚ ਇਸ ਤਰ੍ਹਾਂ ਦੀ ਅਨੋਖੀ ਪਹਿਲ ਹੋਵੇਗੀ। ਭਾਰਤ ਦੀ ਸਭ ਤੋਂ ਪੁਰਾਣੀ ਮੈਟਰੋ ਸੇਵਾ ਬਲਿਊ ਲਾਈਨ ’ਚ ਇਹ ਨਵੀਂ ਤਕਨੀਕ ‘ਇਨਵਰਟਰ ਤੇ ਐਡਵਾਂਸਡ ਕੈਮਿਸਟ੍ਰੀ ਸੈੱਲ (ਏ. ਸੀ. ਸੀ.) ਬੈਟਰੀ ਦੇ ਸੁਮੇਲ’ ਨਾਲ ਤਿਆਰ ਹੋਵੇਗੀ। ਏ. ਸੀ. ਸੀ. ਨਵੀਂ ਪੀੜ੍ਹੀ ਦੀ ਉੱਨਤ ਊਰਜਾ ਭੰਡਾਰਣ ਤਕਨੀਕ ਹੈ, ਜੋ ਬਿਜਲੀ ਦੀ ਊਰਜਾ ਨੂੰ ਇਲੈਕਟ੍ਰੋਕੈਮੀਕਲ ਜਾਂ ਰਸਾਇਣਕ ਊਰਜਾ ਦੇ ਰੂਪ ’ਚ ਇਕੱਠਾ ਕਰ ਸਕਦੀ ਹੈ ਅਤੇ ਲੋੜ ਪੈਣ ’ਤੇ ਇਸ ਨੂੰ ਵਾਪਸ ਬਿਜਲੀ ਊਰਜਾ ਵਿਚ ਬਦਲ ਸਕਦੀ ਹੈ।

ਇਹ ਵੀ ਪੜ੍ਹੋ :    Bank of Baroda ਨੇ ਗਾਹਕਾਂ ਨੂੰ ਦਿੱਤਾ ਝਟਕਾ, ਹੋਮ ਲੋਨ ਕੀਤਾ ਮਹਿੰਗਾ, ਜਾਣੋ ਕਿੰਨੀ ਵਧੀ ਵਿਆਜ ਦਰ

ਇਹ ਵੀ ਪੜ੍ਹੋ :      UPI Lite ਉਪਭੋਗਤਾਵਾਂ ਨੂੰ ਵੱਡੀ ਰਾਹਤ, ਹੁਣ ਵਾਰ-ਵਾਰ ਪੈਸੇ ਪਾਉਣ ਦੀ ਪਰੇਸ਼ਾਨੀ ਤੋਂ ਮਿਲੇਗਾ ਛੁਟਕਾਰਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News