Linkedin ’ਤੇ ਵੀ ਆ ਰਿਹੈ ਫੇਸਬੁੱਕ ਤੇ ਇੰਸਟਾਗ੍ਰਾਮ ਵਰਗਾ ਸਟੋਰੀਜ਼ ਫੀਚਰ

02/29/2020 12:48:52 PM

ਗੈਜੇਟ ਡੈਸਕ– ਹੁਣ ਤਕ ਤੁਸੀਂ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ’ਚ ਹੀ ਸਟੋਰੀਜ਼ ਫੀਚਰ ਦਾ ਇਸਤੇਮਾਲ ਕਰ ਰਹੇ ਹੋ ਪਰ ਜਲਦ ਹੀ ਤੁਹਾਨੂੰ ਲਿੰਕਡਿਨ ’ਤੇ ਵੀ ਸਟੋਰੀਜ਼ ਫੀਚਰ ਮਿਲਣ ਵਾਲਾ ਹੈ। ਕੰਪਨੀ ਨੇ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਲਿੰਕਡਿਨ ਸਟੋਰੀਜ਼ ਦੀ ਫਿਲਹਾਲ ਟੈਸਟਿੰਗ ਚੱਲ ਰਹੀ ਹੈ ਅਤੇ ਜਲਦੀ ਹੀ ਇਸ ਨੂੰ ਜਾਰੀ ਕੀਤਾ ਜਾਵੇਗਾ। ਹਾਲਾਂਕਿ, ਕੰਪਨੀ ਨੇ ਇਸ ਲਈ ਕੋਈ ਤਰੀਕ ਨਹੀਂ ਦੱਸੀ। ਦੱਸ ਦੇਈਏ ਕਿ ਸਟੋਰੀਜ਼ ਸਭ ਤੋਂ ਪਹਿਲਾਂ ਸਨੈਪਚੈਟ ’ਤੇ ਆਇਆ ਸੀ। ਉਸ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਇਸ ਨੂੰ ਕਾਪੀ ਕੀਤਾ। 

ਸਟੋਰੀਜ਼ ਫੀਚਰ ਨੂੰ ਲੈ ਕੇ ਲਿੰਕਡਿਨ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਪ੍ਰੋਫੈਸ਼ਨਲ ਲਾਈਫ ’ਚ ਸਟੋਰੀਜ਼ ਨੂੰ ਲੈ ਕੇ ਅਸੀਂ ਕਾਫੀ ਅਨੁਭਵ ਕੀਤਾ ਹੈ। ਸਟੋਰੀਜ਼ ਰਾਹੀਂ ਕਿਸੇ ਸਪੈਸ਼ਲ ਪਲ ਨੂੰ ਸ਼ੇਅਰ ਕਰਨਾ ਕਾਫੀ ਸੁਵਿਧਾਜਨਕ ਅਤੇ ਪ੍ਰਭਾਵੀ ਹੈ। ਹਾਲਾਂਕਿ, ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਲਿੰਕਡਿਨ ਸਟੋਰੀਜ਼ ’ਤੇ ਕੰਮ ਕਰ ਰਹੀ ਹੈ। 

ਇਸ ਤੋਂ ਪਹਿਲਾਂ 2018 ’ਚ ਵੀ ਕੰਪਨੀ ਨੇ ਸਟੋਰੀਜ਼ ਫੀਚਰ ਨੂੰ ਟ੍ਰਾਈ ਕੀਤਾ ਸੀ ਪਰ ਉਸ ਸਮੇਂ ਇਹ ਫੀਚਰ ਸਿਰਫ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੀ ਸੀ। ਉਸ ਦੌਰਾਨ ਕੰਪਨੀ ਨੇ ਸਟੋਰੀਜ਼ ਫੀਚਰ ਨੂੰ 'Student Voices' ਨਾਂ ਦਿੱਤਾ ਸੀ ਜੋ ਕਿ ਸਿਰਫ ਅਮਰੀਕੀ ਵਿਦਿਆਰਥੀਆਂ ਲਈ ਸੀ। 

ਦੱਸ ਦੇਈਏ ਕਿ ਹਾਲ ਹੀ ’ਚ ਲਿੰਕਡਿਨ ਦੇ ਸੀ.ਈ.ਓ. ‘ਜੈਫ ਵਿਨਰ’ ਨੇ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਵਿਨਰ ਦੀ ਥਾਂ ਪ੍ਰੋਡਕਟ ਦੇ ਸੀਨੀਅਨ ਵਾਈਸ ਪ੍ਰੈਜ਼ੀਡੈਂਟ Ryan Roslansky ਲੈਣਗੇ। ਵਿਨਰ ਨੇ ਅਸਤੀਫੇ ਦੀ ਜਾਣਕਾਰੀ ਆਪਣੇ ਇਕ ਪੋਸਟ ’ਚ ਦਿੱਤੀ ਸੀ। 


Related News