LinkedIn Down: ਭਾਰਤ ਸਣੇ ਕਈ ਦੇਸ਼ਾਂ ’ਚ ਠੱਪ ਰਹੀਆਂ ਸੇਵਾਵਾਂ, 10 ਹਜ਼ਾਰ ਲੋਕਾਂ ਨੇ ਕੀਤੀ ਸ਼ਿਕਾਇਤ
Thursday, Sep 22, 2022 - 03:19 PM (IST)
ਗੈਜੇਟ ਡੈਸਕ– ਮਾਈਕ੍ਰੋਸਾਫਟ ਦੀ ਪ੍ਰੋਫੈਸ਼ਨਲ ਸੋਸ਼ਲ ਸਾਈਟ LinkedIn ਬੁੱਧਵਾਰ ਨੂੰ ਕਾਫੀ ਦੇਰ ਤਕ ਠੱਪ ਰਹੀ, ਹਾਲਾਂਕਿ ਹੁਣ ਸੇਵਾਵਾਂ ਸੂਚਾਰੂ ਰੂਪ ਨਾਲ ਚੱਲ ਰਹੀਆਂ ਹਨ। LinkedIn ਦੇ ਡਾਊਨ ਹੋਣ ਦੀ ਪੁਸ਼ਟੀ ਆਊਟੇਜ ਡਿਟੈਕਟਰ ਸਾਈਟ Downdetector.com ਨੇ ਵੀ ਕੀਤੀ ਹੈ। ਲਿੰਕਡਿਨ ਦੇ ਡਾਊਨ ਹੋਣ ਦੀ ਸ਼ਿਕਾਇਤ 10 ਹਜ਼ਾਰ ਤੋਂ ਜ਼ਿਆਦਾ ਯੂਜ਼ਰਜ਼ ਨੇ ਕੀਤੀ ਹੈ ਜਿਨ੍ਹਾਂ ’ਚ ਭਾਰਤ ਦੇ ਯੂਜ਼ਰਜ਼ ਵੀ ਸ਼ਾਮਲ ਹਨ।
ਮਾਈਕ੍ਰੋਸਾਫਟ ਨੇ ਲਿੰਕਡਿਨ ਦੇ ਡਾਊਨ ਹੋਣ ਨੂੰ ਲੈ ਕੇ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ। ਲਿੰਕਡਿਨ ਦੇ ਯੂਜ਼ਰਜ਼ ਨੂੰ ਬੁੱਧਵਾਰ ਨੂੰ ਰਾਤ 10:30 ਵਜੇ ਤੋਂ ਸਮੱਸਿਆਵਾਂ ਆਉਣ ਲੱਗੀਆਂ। ਯੂਜ਼ਰਜ਼ ਨਾ ਲਾਗ-ਇਨ ਕਰ ਪਾ ਰਹੇ ਸਨ ਅਤੇ ਨਾ ਹੀ ਕੋਈ ਪੋਸਟ ਕਰ ਪਾ ਰਹੇ ਸਨ। ਮਾਈਕ੍ਰੋਸਾਫਟ ਨੇ ਲਿੰਕਡਿਨ ਦੇ ਡਾਊਨ ਹੋਣ ਨੂੰ ਲੈ ਕੇ ਫਿਲਹਾਲ ਕੋਈ ਬਿਆਨ ਨਹੀਂ ਦਿੱਤਾ। Downdetector ਮੁਤਾਬਕ, ਜ਼ਿਆਦਾਤਰ ਲੋਕਾਂ ਨੇ ਵੈੱਬਸਾਈਟ ਨੂੰ ਲੈ ਕੇ ਸ਼ਿਕਾਇਤ ਕੀਤੀ ਅਤੇ ਕੁਝ ਯੂਜ਼ਰਜ਼ ਨੇ ਐਪ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ।
ਕੁਝ ਦਿਨ ਪਹਿਲਾਂ ਹੀ Zoom ਦੇ ਯੂਜ਼ਰਜ਼ ਨੇ ਵੀ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਸੀ। ਕਰੀਬ 40,000 ਯੂਜ਼ਰਜ਼ ਨੇ ਕਾਲ ਨਾ ਕਰ ਪਾਉਣ ਦੀ ਸ਼ਿਕਾਇਤ ਕੀਤੀ ਸੀ। ਜ਼ੂਮ ਨੂੰ ਲੈ ਕੇ ਵੀ ਭਾਰਤ ਸਮੇਂ ਕਈ ਦੇਸ਼ਾਂ ਦੇ ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਸੀ।