ਸਿੰਗਲ ਚਾਰਜ ''ਤੇ 805 ਕਿਲੋਮੀਟਰ ਦੀ ਦੂਰੀ ਤਹਿ ਕਰੇਗੀ ਇਹ ਬਾਈਕ

02/19/2017 10:57:31 AM

ਜਲੰਧਰ- ਦੁਨੀਆ ਭਰ ''ਚ ਕੰਪਨੀਆਂ ਇਲੈਕਟ੍ਰਿਕ ਵ੍ਹੀਕਲਸ ਦੇ ਨਿਰਮਾਣ ਤੇ ਉਨ੍ਹਾਂ ਨੂੰ ਬਿਹਤਰ ਬਣਾਉਣ ''ਤੇ ਜ਼ਿਆਦਾ ਧਿਆਨ ਦੇ ਰਹੀਆਂ ਹਨ। ਇਨ੍ਹਾਂ ''ਚ ਟੈਸਲਾ ਤੇ ਸ਼ੈਵਰਲੇ ਵਰਗੀਆਂ ਕਾਰ ਕੰਪਨੀਆਂ ਮੁੱਖ ਰੋਲ ਅਦਾ ਕਰ ਰਹੀਆਂ ਹਨ। ਹੁਣ ਲਾਈਟਨਿੰਗ ਮੋਟਰਸਾਈਕਲ ਪਹਿਲੀ ਅਜਿਹੀ ਬਾਈਕ ''ਤੇ ਕੰਮ ਕਰ ਰਹੀ ਹੈ, ਜੋ ਪੂਰੀ ਤਰ੍ਹਾਂ ਇਲੈਕਟ੍ਰਿਕ ਹੋਵੇਗੀ ਤੇ ਇਹ ਸਿੰਗਲ ਚਾਰਜ ''ਤੇ 500 ਮੀਲ (ਲੱਗਭਗ 805 ਕਿ.ਮੀ.) ਦੀ ਦੂਰੀ ਤਹਿ ਕਰ ਸਕੇਗੀ। ਫਿਲਹਾਲ ਇਸ ਬਾਈਕ ਦਾ ਨਾਂ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਗਿਆ ਹੈ।

ਰਿਕਾਰਡਸ ਨਾਲ ਪੁਰਾਣਾ ਨਾਤਾ
ਕੰਪਨੀ ਨੇ 2006 ''ਚ ਪਹਿਲੀ ਇਲੈਕਟ੍ਰਿਕ ਸਪੋਰਟਸ ਬਾਈਕ ਬਣਾਈ ਸੀ ਤੇ ਇਸ ਨੇ ਉਸ ਸਮੇਂ ਰਿਕਾਰਡ ਤੋੜ ਦਿੱਤਾ ਸੀ। ਤਿੰਨ ਸਾਲ ਬਾਅਦ ਕੰਪਨੀ ਦੀ ਪਹਿਲੀ ਬਾਈਕ ਨੇ ਇਲੈਕਟ੍ਰਿਕ-ਪਾਵਰਡ ਬਾਈਕ ਦੀ ਦੁਨੀਆ ''ਚ ਵਰਲਡ ਲੈਂਡ ਸਪੀਡ ਰਿਕਾਰਡ ਬਣਾ ਦਿੱਤਾ ਸੀ। ਸਾਲ 2013 ''ਚ ਕੰਪਨੀ ਨੇ Pikes Peak ਮੁਕਾਬਲੇਬਾਜ਼ੀ (12 ਮੀਲ ਰੇਸ ਕਲਾਈਂਬਿੰਗ ਲੱਗਭਗ 5000 ਫੁੱਟ) ਨੂੰ ਜਿੱਤਿਆ ਸੀ। ਹੁਣ ਕੰਪਨੀ ਸਾਨ ਫ੍ਰਾਂਸਿਸਕੋ ਤੋਂ ਲਾਸ ਏਂਜਲਸ ਤੱਕ ਦੀ 500 ਮੀਲ ਦੀ ਦੂਰੀ ਨੂੰ ਸਿੰਗਲ ਚਾਰਜ ''ਚ ਪੂਰਾ ਕਰੇਗੀ।

ਰਿਚਰਡ ਹੈਟਫੀਲਡ ਮੁਤਾਬਕ

ਜੇਕਰ ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਟੈਸਲਾ ਦੇ ਨਾਂ ਸਿੰਗਲ ਚਾਰਜ ''ਚ ਸਭ ਤੋਂ ਵੱਧ ਦੂਰੀ ਤਹਿ ਕਰਨ ਵਾਲੇ ਵ੍ਹੀਕਲ ਦਾ ਰਿਕਾਰਡ ਦਰਜ ਹੈ। ਲਾਈਟਨਿੰਗ ਮੋਟਰਸਾਈਕਲਸ ਦੇ ਹੈੱਡ ਰਿਚਰਡ ਹੈਟਫੀਲਡ (Richard Hatfield) ਮੁਤਾਬਕ ਅਸੀਂ ਖੁਦ ਨੂੰ ਟੈਸਲਾ ਦੀ ਤਰ੍ਹਾਂ ਦੇਖਦੇ ਹਾਂ ਤੇ ਸਾਨ ਫ੍ਰਾਂਸਿਸਕੋ ਤੋਂ ਲਾਸ ਏਂਜਲਸ ਤੱਕ ਦੂਰੀ ਨੂੰ ਪੂਰਾ ਕਰ ਕੇ ਇਹ ਸਾਬਿਤ ਕਰਾਂਗੇ ਕਿ ਇੰਨੀ ਦੂਰੀ ਤਹਿ ਕਰਨ ਦੀ ਚਿੰਤਾ ਅਤੀਤ ਦੀ ਗੱਲ ਹੈ।

ਇੰਜਣ ਸਪੈਸੀਫਿਕੇਸ਼ਨਸ
ਲਾਈਟਨਿੰਗ ਮੋਟਰਸਾਈਕਲਸ ਦੀ ਇਸ ਬਾਈਕ ਬਾਰੇ ਇਹ ਕਹਿਣਾ ਮੁਸ਼ਕਿਲ ਹੈ ਕਿ ਇਸ ਵਿਚ ਕਿੰਨੀ ਹਾਰਸਪਾਵਰ ਵਾਲੀ ਇਲੈਕਟ੍ਰਿਕ ਮੋਟਰ ਨੂੰ ਵਰਤੋਂ ''ਚ ਲਿਆਇਆ ਜਾਵੇਗਾ। ਇਸ ਤੋਂ ਇਲਾਵਾ ਬੈਟਰੀ ਤੇ ਹੋਰ ਫੀਚਰਜ਼ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ।


Related News