ਹੁਣ 16 ਸਾਲ ''ਚ ਗੇਅਰਲੈੱਸ ਸਕੂਟਰ ਚਲਾਉਣ ਦਾ ਲਾਇਸੈਂਸ!
Monday, Jul 25, 2016 - 10:48 AM (IST)
ਨਵੀਂ ਦਿੱਲੀ- ਕਈ ਲੋਕ ਘੱਟ ਉਮਰ ਵਿਚ ਸਕੂਟਰ ਚਲਾਉਣਾ ਸਿੱਖ ਲੈਂਦੇ ਹਨ ਪਰ 18 ਸਾਲ ਤੋਂ ਪਹਿਲਾਂ ਸਾਨੂੰ ਕਾਫੀ ਰੋਕ-ਟੋਕ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਇਸ ਲਈ ਕਿਉਂਕਿ ਲਾਇਸੈਂਸ ਦੀ ਉਮਰ ਮਿਆਦ 18 ਸਾਲ ਮਿਥੀ ਗਈ ਹੈ। ਹਾਲਾਂਕਿ ਜਲਦੀ ਹੀ ਹੁਣ ਇਸ ਰੋਕ ''ਤੇ ਥੋੜ੍ਹੀ ਰਾਹਤ ਮਿਲ ਸਕਦੀ ਹੈ ਤੇ 16 ਸਾਲ ਵਿਚ ਹੀ ਤੁਹਾਨੂੰ ਗੇਅਰਲੈੱਸ ਸਕੂਟਰ ਚਲਾਉਣ ਦਾ ਲਾਇਸੈਂਸ ਮਿਲ ਸਕੇਗਾ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮਨਿਸਟਰੀ ਦੇ ਰਾਜ ਮੰਤਰੀ ਪੀ. ਰਾਧਾ ਕ੍ਰਿਸ਼ਨਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 100 ਸੀ. ਸੀ. ਤੋਂ ਘੱਟ ਵਾਲੇ ਸਕੂਟਰਾਂ ਲਈ ਇਹ ਪ੍ਰਸਤਾਵ ਰੱਖਿਆ ਜਾਵੇਗਾ।
