ਭਾਰਤ ''ਚ ਜਲਦ ਹੀ ਲਾਂਚ ਹੋ ਸਕਦਾ ਹੈ LG X Power 2 ਸਮਾਰਟਫੋਨ

Tuesday, May 09, 2017 - 02:14 PM (IST)

ਭਾਰਤ ''ਚ ਜਲਦ ਹੀ ਲਾਂਚ ਹੋ ਸਕਦਾ ਹੈ LG X Power 2 ਸਮਾਰਟਫੋਨ
ਜਲੰਧਰ- ਐੱਲ. ਜੀ. ਨੇ ਮੋਬਾਇਲ ਵਰਲਡ ਕਾਂਗਰੇਸ 2017 ਦੇ ਮੌਕੇ ''ਤੇ ਆਪਣੇ ਐਕਸ ਪਾਵਰ2 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਜਾਣਕਾਰੀ ਦਿੱਤੀ ਗਈ ਹੈ ਕਿ ਐੱਲ. ਜੀ. ਐਕਸ ਪਾਵਰ2 ਨੂੰ ਮਾਰਚ ਮਹੀਨੇ ''ਚ ਉਪਲੱਬਧ ਕਰਾਇਆ ਜਾਵੇਗਾ ਪਰ ਅਜਿਹਾ ਹੋਇਆ ਨਹੀਂ। ਹੁਣ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਐੱਲ. ਜੀ. ਐਕਸ ਪਾਵਰ2 ਨੂੰ ਇਸ ਮਹੀਨੇ ਤੋਂ ਉਪਲੱਬਧ ਕਰਾ ਦਿੱਤਾ ਜਾਵੇਗਾ। ਸ਼ੁਰੂਆਤ ਉੱਤਰੀ ਅਮਰੀਕਾ ਤੋਂ ਹੋਵੇਗੀ। ਇਸ ਤੋਂ ਬਾਅਦ ਏਸ਼ੀਆਈ, ਯੂਰਪੀ. ਲੇਟਿਨ ਅਮਰੀਕੀ ਅਤੇ ਹੋਰ ਖੇਤਰਾਂ ਦੀ ਵਾਰੀ ਆਵੇਗੀ, ਜਦਕਿ ਕੰਪਨੀ ਨੇ ਹੁਣ ਵੀ ਉਪਲੱਬਧ ਕਰਾਏ ਜਾਣ ਦੀ ਅਸਲ ਤਰੀਕ ਅਤੇ ਕੀਮਤ ਦਾ ਖੁਲਾਸਾ ਨਹੀਂ ਹੋਇਆ ਹੈ। ਡਿਵਾਈਸ ਦੇ ਸਪੈਸੀਫਿਕੇਸ਼ਨ ਅਤੇ ਡਿਜ਼ਾਈਨ ''ਚ ਕੁਝ ਵੀ ਅਨੋਖਾ ਨਹੀਂ ਹੈ ਪਰ ਇਸ ਦੀ ਸਭ ਤੋਂ ਅਹਿਮ ਖਾਸੀਅਤ ਵੱਡੀ ਬੈਟਰੀ ਹੈ। ਨਵੇਂ ਸਮਾਰਟਫੋਨ ਨੂੰ ਮਲਟੀ ਟਾਸਕਿੰਗ ਅਤੇ ਜ਼ਿਆਦਾ ਐਪ ਇਸਤੇਮਾਲ ਕਰਨ ਵਾਲੇ ਯੂਜ਼ਰ ਲਈ ਬਣਾਇਆ ਗਿਆ ਹੈ।
ਸਮਾਰਟਫੋਨ ''ਚ 5.5 ਇੰਚ ਦਾ ਐੱਚ. ਡੀ. (720x1280 ਪਿਕਸਲ) ਇਨ-ਸੇਲ ਟੱੱਚ ਡਿਸਪਲੇ ਹੈ। ਸਮਾਰਟਫੋਨ ''ਚ 1.5 ਗੀਗਾਹਟਰਜ਼ ਆਕਟਾ-ਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਨਬਿਲਟ ਸਟੋਰੇਜ 16 ਜੀ. ਬੀ. ਹੈ ਅਤੇ ਜ਼ਰੂਰਤ ਪੈਣ ''ਤੇ ਯੂਜ਼ਰ 2 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਪਾਉਣਗੇ। ਇਸ ਫੋਨ ਦੀ 2 ਜੀ. ਬੀ. ਰੈਮ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਐੱਲ. ਜੀ. ਐਕਸ ਪਾਵਰ2 ''ਚ 13 ਮੈਗਾਪਿਕਸਲ ਦਾ ਰਿਅਰ ਸੈਂਸਰ ਹੈ, ਨਾਲ ''ਚ ਮੌਜੂਦ ਹੈ ਐੱਲ. ਈ. ਡੀ. ਫਲੈਸ਼ 5 ਮੈਗਾਪਿਕਸਲ ਦੇ ਸੈਲਫੀ ਕੈਮਰੇ ਨਾਲ ਵੀ ਐੱਲ. ਈ. ਡੀ. ਫਲੈਸ਼ ਦਿੱਤਾ ਗਿਆ ਹੈ। ਇਹ ਸਮਾਰਟਫੋਨ ਆਊਟ ਆਫ ਬਾਰਸ ਐਂਡਰਾਇਡ 7.0 ਨੂਗਾ ''ਤੇ ਚੱਲੇਗਾ। ਡਿਵਾਈਸ ਨੂੰ ਬਲੈਕ ਟਾਈਟਨ, ਸ਼ਾਇਨੀ ਟਾਈਟਨ, ਸ਼ਾਇਨੀ ਗੋਲਡ ਅਤੇ ਸ਼ਾਇਨੀ ਬਲੂ ਕਲਰ ''ਚ ਉਪਲੱਬਧ ਕਰਾਇਆ ਜਾਵੇਗਾ।
ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ 4500 ਐੱਮ. ਏ. ਐੱਚ. ਦੀ ਬੈਟਰੀ ਹੈ। ਇਸ ਦੇ ਬਾਰੇ ''ਚ ਕਰੀਬ 2 ਦਿਨ ਤੱਕ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਇਕ ਵਾਰ ਪੂਰੀ ਤਰ੍ਹਾਂ ਤੋਂ ਚਾਰਜ ਹੋਣ ਤੋਂ ਬਾਅਦ ਐੱਲ. ਜੀ. ਅੈਕਸ ਪਾਲਵ2 ਵੀਡੀਓ ਚਲਾਉਣ ''ਤੇ ਕਰੀਬ 15 ਘੰਟੇ ਤੱਕ ਚੱਲੇਗਾ। ਇਸ ਤੋਂ ਇਲਾਵਾ ਬੈਟਰੀ 50 ਫੀਸਦੀ ਚਾਰਜ ਹੋ ਜਾਵੇਗੀ। ਐੱਲ. ਜੀ. ਐਕਸ ਪਾਵਰ2 ''ਚ 164 ਗ੍ਰਾਮ ਦੀ ਬੈਟਰੀ ਹੈ। ਇਸ ਦਾ ਡਾਈਮੈਂਸ਼ਨ 154.7x78.1x8.4 ਮਿਲੀਮੀਟਰ ਹੈ। ਕਨੈਕਟੀਵਿਟੀ ਫੀਚਰ ''ਚ 4ਜੀ ਐੱਲ. ਟੀ. ਈ, ਵਾਈ-ਫਾਈ (802.11 ਬੀ/ਜੀ/ਐੱਨ), ਬਲੂਟੁਥ 4.2, ਯੂ. ਐੱਸ. ਬੀ. 2.0, ਯੂ. ਐੱਸ. ਬੀ. ਓ. ਟੀ. ਜੀ. ਅਤੇ ਜ਼ਾਇਰੋਸਕੋਪ ਸ਼ਾਮਿਲ ਹਨ।

Related News