IFA 2016 : ਐੱਲ. ਜੀ. ਨੇ ਕੀਤਾ OLED ਟਨਲ ਨਾਲ ਲੋਕਾਂ ਦਾ ਸਵਾਗਤ (ਵੀਡੀਓ)

Saturday, Sep 03, 2016 - 01:39 PM (IST)

ਜਲੰਧਰ : ਆਈ. ਐੱਫ. ਏ. 2016 ''ਚ ਐੱਲ. ਜੀ. ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲੋਕਾਂ ਦਾ ਸਵਾਗਤ ਕੀਤਾ। ਐੱਲ. ਜੀ. ਵੱਲੋਂ 5 ਮੀਟਰ ਉੱਚੀ, 15 ਮੀਟਰ ਲੰਹੀ ਤੇ 7.4 ਮੀਟਰ ਚੌੜੀ ਓ. ਐੱਲ. ਈ. ਡੀ. ਟਨਲ ਪੇਸ਼ ਕੀਤੀ ਜਿਸ ''ਚ 216 ਸਕਵੇਅਰ ਰੇਟ ਦੇ 55 ਇੰਚ ਦੀਆਂ ਕਰਵਡ ਡਿਸਪਲੇਜ਼ ਲੱਗੀਆਂ ਹੋਈਆਂ ਹਨ। ਇਨ੍ਹਾਂ ਡਿਸਪਲੇਜ਼ ਨਾਲ ਇਕ ਯੂਨੀਕ ਟਨਲ ਤਿਆਰ ਕੀਤੀ ਗਈ ਜੋ ਇਕ ਬਿਹਤਰੀਨ ਨਜ਼ਾਰਾ ਪੇਸ਼ ਕਰ ਰਹੀ ਸੀ। ਇਸ ਨੂੰ ਤੁਸੀਂ ਉਪਰ ਵੀਡੀਓ ''ਚ ਦੇਖ ਸਕਦੇ ਹੋ। ਜੇ ਇਨ੍ਹਾਂ ਓ. ਐੱਲ. ਈ. ਡੀਜ਼ ਦੀ ਪਿਕਸਲ ਡੈਂਸਿਟੀ ਦੀ ਗੱਲ ਹੋਵੇ ਤਾਂ ਇਨ੍ਹਾਂ ਦੀ ਗਿਣਤੀ ਅੱਧਾ ਬਿਲੀਅਨ ਪਿਕਸਲ ਬਣਦੀ ਹੈ।
 
ਇਸ ਟਨਲ ''ਚ ਦਿਖਾਈ ਜਾ ਰਹੀ ਵੀਡੀਓ ਦਾ ਨਾਂ ''From Black to Black'' ਹੈ, ਜਿਸ ਨੂੰ ਐੱਲ. ਜੀ. ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਵੀਡੀਓ ''ਚ ਆਈਲੈਂਡ ਦੀਆਂ ਨੋਰਥਨ ਲਾਈਟਸ ਨੂੰ 14 ਅਲੱਗ-ਅਲੱਗ 8k ਕੈਮਰਿਆਂ ਨਾਲ ਸ਼ੂਟ ਕੀਤਾ ਗਿਆ ਸੀ।

Related News