Daydream VR ਫੀਚਰ ਨਾਲ ਲਾਂਚ ਹੋ ਸਕਦਾ ਹੈ LG V30 ਸਮਾਰਟਫੋਨ
Thursday, May 18, 2017 - 05:17 PM (IST)

ਜਲੰਧਰ- ਗੂਗਲ ਨੇ ਸਾਲਾਨਾ ਕਾਨਫਰੰਸ ਗੂਗਲ i/O 2017 ''ਚ ਕੰਪਨੀ ਨੇ ਕਈ ਵੱਡੇ ਐਲਾਨ ਕੀਤੇ ਹਨ। ਗੂਗਲ ਨੇ ਗੂਗਲ i/O 2017 ਈਵੈਂਟ ''ਤੇ ਐਲਾਨ ਕੀਤਾ, ਐੱਲ. ਜੀ. ਦਾ ਅਗਲਾ ਫਲੈਗਸ਼ਿਪ ਸਮਾਰਟਫੋਨ, ਐੱਲ. ਜੀ. ਵੀ30 ''ਚ ਡੇਡ੍ਰੀਮ ਵੀ. ਆਰ ਫੀਚਰ ਦਿੱਤਾ ਜਾਵੇਗਾ। ਡੇਡ੍ਰੀਮ ਵੀ. ਆਰ ਸਪੈਸੀਫਿਕੇਸ਼ਨ ਸਿੱਧੇ ਤੌਰ ''ਤੇ ਡਿਸਪਲੇ ਤਕਨੀਕ ਦੇ ਬਾਰੇ ''ਚ ਕੁਝ ਨਹੀਂ ਕਹਿੰਦਾ ਹੈ, ਮੰਨਿਆ ਜਾ ਰਿਹਾ ਹੈ ਕਿ LCD ਪੈਨਲ ਨੂੰ ਡੇਡ੍ਰੀਮ ਕੰਪਲੀਐਂਟ ਤੋਂ ਸਰਟੀਫਾਈਡ ਕੀਤਾ ਜਾ ਸਕਦਾ ਹੈ। ਐੱਲ. ਜੀ. ਵੀ30 ਲਾਂਚ ਹੋਏ ਐੱਲ. ਜੀ. ਵੀ20 ਦਾ ਸਕਸੈਸਰ ਹੈ।
ਇਸ ਸਮਾਰਟਫੋਨ ''ਚ LCD ਦੇ ਬਦਲੇ OLED ਪੈਨਲ ਦਿੱਤਾ ਜਾ ਸਕਦਾ ਹੈ। OLED ਪੈਨਲ ਹੋਣ ਤੋਂ ਡੇਡ੍ਰੀਮ ਵੀ. ਆਰ. ਸਪੋਰਟ ਹੋਰ ਵੀ ਆਸਾਨ ਹੋ ਜਾਵੇਗਾ। ਇਸ ਕਦਮ ਤੋਂ ਬਾਅਦ ਐੱਲ. ਜੀ. ਦੀ OLED ਸਕਰੀਨ ''ਚ ਵਾਪਸ ਹੋ ਜਾਵੇਗਾ, ਘੱਟ ਤੋਂ ਘੱਟ ਐੱਲ. ਜੀ. ਦੇ ਕੁਝ ਡਿਵਾਈਸ ਲਈ ਹੀ ਪਰ ਇਹ ਉਦੋਂ ਹੋਵੇਗਾ, ਜਦੋਂ ਕੰਪਨੀ G Flex ਲਾਈਨ ਨੂੰ ਬੰਦ ਕਰਨ ਦਾ ਫੈਸਲਾ ਲੇਵੇਗੀ।
ਇਸ ਸਮਰ ''ਚ ਸੈਮਸੰਗ ਗਲੈਕਸੀ ਐੱਸ8 ਅਤੇ ਗਲੈਕਸੀ ਐੱਸ8 ਪਲੱਸ ਨੂੰ ਵੀ ਡੇਡ੍ਰੀਮ ਵੀ. ਆਰ ਸਪੋਰਟ ਮਿਲ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਆਪ ਗੂਗਲ ਨੇ ਦਿੱਤੀ ਹੈ।
ਰਿਪੋਰਟ ਦੀ ਮੰਨੀਏ ਤਾਂ ਐੱਲ. ਜੀ. ਵੀ30 ਸਮਾਰਟਫੋਨ ਨੂੰ ਸਨੈਪਡ੍ਰੈਗਨ 835 ਚਿਪਸੈੱਟ ਨਾਲ ਪੇਸ਼ ਕਰ ਸਕਦੀ ਹੈ। ਐੱਲ. ਜੀ. ਵੀ30 ਨੂੰ 6 ਜੀ. ਬੀ. ਰੈਮ ਨਾਲ ਬਾਜ਼ਾਰ ''ਚ ਉਤਾਰਿਆ ਜਾ ਸਕਦਾ ਹੈ। ਇਸ ਡਿਵਾਈਸ ਦੇ ਫਰੰਟ ਅਤੇ ਬੈਕ ''ਚ ਡਿਊਲ ਕੈਮਰਾ ਸੈੱਟਅਪ ਹੋਵੇਗਾ। ਮੋਬਾਇਲ ਦੀ ਦੁਨੀਆ ''ਚ ਐੱਲ. ਜੀ. ਨਾਲ ਲੀ. ਈ. ਕੋ. ਵੀ ਆਪਣੇ ਫਲੈਗਸ਼ਿਪ ਸਮਾਰਟਫੋਨ ''ਚ ਫਰੰਟ ਅਤੇ ਬੈਕ ''ਚ ਡਿਊਲ ਕੈਮਰਾ ਵਰਗਾ ਫੀਚਰ ਪੇਸ਼ ਕਰ ਸਕਦਾ ਹੈ।
ਇਸ ਸਮਾਰਟਫੋਨ ''ਚ ਕੁਝ ਨਵੇਂ ਫੀਚਰਸ ਸ਼ਾਮਿਲ ਹੋ ਸਕਦੇ ਹਨ। ਐੱਲ. ਜੀ. ਵੀ30 ਸਮਾਰਟਫੋਨ ਨੂੰ ਇਸ ਸਾਲ ਦੇ ਦੂਜੀ ਤਿਮਾਹੀ ''ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਡਿਵਾਈਸ ਦੀ ਖਾਸੀਅਤ ਇਹ ਹੈ ਕਿ ਇਸ ਡਿਵਾਈਸ ''ਚ ਸੈਕੰਡਰੀ ਟਿਕਟ ਡਿਸਪਲੇ ਨਹੀਂ ਹੋਵੇਗਾ।