4 ਰੀਅਰ ਕੈਮਰਿਆਂ ਨਾਲ ਲਾਂਚ ਹੋਇਆ LG Q92, ਜਾਣੋ ਖੂਬੀਆਂ

Saturday, Aug 29, 2020 - 02:16 PM (IST)

4 ਰੀਅਰ ਕੈਮਰਿਆਂ ਨਾਲ ਲਾਂਚ ਹੋਇਆ LG Q92, ਜਾਣੋ ਖੂਬੀਆਂ

ਗੈਜੇਟ ਡੈਸਕ– ਐੱਲ.ਜੀ. ਨੇ ਆਪਣੇ ਨਵੇਂ LG Q92 ਸਮਾਰਟਫੋਨ ਨੂੰ ਅਧਿਕਾਰਤ ਤੌਰ ’ਤੇ ਦੱਖਣ ਕੋਰੀਆ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਪੰਚ ਹੋਲ ਡਿਸਪਲੇਅ, ਸਨੈਪਡ੍ਰੈਗਨ 765 ਪ੍ਰੋਸੈਸਰ ਅਤੇ ਚਾਰ ਰੀਅਰ ਕੈਮਰਿਆਂ ਨਾਲ ਲਿਆਇਆ ਗਿਆ ਹੈ। LG Q92 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ ਦੱਖਣ ਕੋਰੀਆ ਦੇ ਬਾਜ਼ਾਰ ’ਚ KRW 4,00,000 (ਕਰੀਬ 25,000 ਰੁਪਏ) ਹੈ। ਇਸ ਨੂੰ ਚੀਟੇ, ਕਾਲੇ ਅਤੇ ਲਾਲ ਰੰਗ ’ਚ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਇਸ ਨੂੰ ਭਾਰਤ ’ਚ ਲਿਆਏ ਜਾਣ ਦੇ ਸਬੰਧ ’ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

LG Q92 ਦੇ ਫੀਚਰਜ਼
ਡਿਸਪਲੇਅ    - 6.67 ਇੰਚ ਦੀ FHD+
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 765ਜੀ
ਰੈਮ    - 6GB
ਸਟੋਰੇਜ    - 128GB
ਓ.ਐੱਸ.    - ਐਂਡਰਾਇਡ 10
ਰੀਅਰ ਕੈਮਰਾ    - 48MP+8MP+5MP+2MP
ਫਰੰਟ ਕੈਮਰਾ    - 32MP
ਕੁਨੈਕਟੀਵਿਟੀ    - 4G, ਬਲੂਟੂਥ 5.0, WiFi 802.11, GPS ਅਤੇ USB ਪੋਰਟ ਟਾਈਪ-ਸੀ


author

Rakesh

Content Editor

Related News