LG ਲਿਆ ਰਹੀ ਅਨੋਖਾ ਫੋਨ, ਪੇਪਰ ਦੀ ਤਰ੍ਹਾ ਹੋ ਜਾਵੇਗਾ ਫੋਲਡ

09/11/2019 5:42:59 PM

ਗੈਜੇਟ ਡੈਸਕ– ਦੁਨੀਆ ਭਰ ਦੀਆਂ ਸਾਰੀਆਂ ਸਮਾਰਟਫੋਨ ਕੰਪਨੀਆਂ ਆਪਣੇ ਫੋਲਡੇਬਲ ਸਮਾਰਟਫੋਨ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਇਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਕੁਝ ਸਾਲਾਂ ’ਚ ਮੁੜਨ ਵਾਲੇ ਸਮਾਰਟਫੋਨਜ਼ ਦਾ ਕ੍ਰੇਜ਼ ਕਾਫੀ ਵਧਣ ਵਾਲਾ ਹੈ। ਇਕ ਪਾਸੇ ਜਿਥੇ ਹੁਵਾਵੇਈ ਅਤੇ ਸੈਮਸੰਗ ਨੇ ਆਪਣੇ ਫੋਲਡੇਬਲ ਸਮਾਰਟਫੋਨ ਦਾ ਐਲਾਨ ਕਰ ਦਿੱਤਾ ਹੈ, ਉਥੇ ਹੀ ਐੱਲ.ਜੀ. ਆਪਣਾ ਇਕ ਬੇਹੱਦ ਅਨੋਖੇ ਡਿਜ਼ਾਈਨ ਵਾਲਾ ਫੋਲਡੇਬਲ ਫੋਨ ਲਿਆਉਣ ਦੀ ਤਿਆਰੀ ’ਚ ਹੈ। 

ਫਾਈਲ ਕੀਤਾ ਪੇਟੈਂਟ
ਹਾਲ ਹੀ ’ਚ ਇਕ ਰਿਪੋਰਟ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦੱਖਣ ਕੋਰੀਆਈ ਕੰਪਨੀ ਐੱਲ.ਜੀ. ਨੇ ਇਕ ਰੋਲ ਹੋਣ ਵਾਲੇ ਸਮਾਰਟਫੋਨ ਡਿਜ਼ਾਈਨ ਦਾ ਪੇਟੈਂਟ ਕਰਵਾਇਆ ਹੈ। ਐੱਲ.ਜੀ. ਨੇ ਇਸ ਪੇਟੈਂਟ ਨੂੰ ਪਿਛਲੇ ਸਾਲ ਅਕਤੂਬਰ ’ਚ ਫਾਈਲ ਕੀਤਾ ਸੀ ਅਤੇ ਇਹ ਇਸੇ ਸਾਲ ਜੂਨ ’ਚ ਪਬਲਿਸ਼ ਹੋਇਆ ਹੈ। ਫੋਨ ’ਚ ਖਾਸ ਰੋਲੇਬਲ ਡਿਸਪਲੇਅ ਦਿੱਤੀ ਗਈ ਹੈ। ਫੋਨ ਨੂੰ ਰੋਲ ਕਰਨ ’ਤੇ ਇਸ ਦੀ ਡਿਸਪਲੇਅ ਇਕ ਸਮਾਰਟਫੋਨ ਦੇ ਸਾਈਜ਼ ਦੀ ਹੋ ਜਾਂਦੀ ਹੈ। 

PunjabKesari

ਸ਼ੇਅਰ ਕੀਤੇ ਰੈਂਡਰਸ
ਹਾਲ ਹੀ ’ਚ LetsGoDigital ਨੇ ਇਸ ਫੋਨ ਦਾ ਇਕ ਰੈਂਡਰ ਰਿਲੀਜ਼ ਕੀਤਾ ਹੈ। ਇਸ ਵਿਚ ਫੋਨ ਦੇ ਡਿਜ਼ਾਈਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ੇਅਰ ਕੀਤੀ ਗਈ ਫੋਟੋ ’ਚ ਦਿਖਾਇਆ ਗਿਆ ਹੈ ਕਿ ਫੋਨ ਨੂੰ ਚਾਰ ਵਾਰ ਮੋੜਿਆ ਜਾ ਸਕਦਾ ਹੈ। ਉਥੇ ਹੀ ਇਸ ਨੂੰ ਪੂਰਾ ਖੋਲ੍ਹਣ ’ਤੇ ਇਹ ਇਕ ਟੈਬਲੇਟ ਤੋਂ ਵੀ ਵੱਡੀ ਹੋ ਜਾਂਦੀ ਹੈ। 

PunjabKesari

ਲੋੜ ਮੁਤਾਬਕ ਕਰ ਸਕੋਗੇ ਰੋਲ
ਯੂਜ਼ਰ ਜੇਕਰ ਇਸ ਫੋਨ ਨੂੰ ਟੈਬਲੇਟ ਅਤੇ ਸਮਾਰਟਫੋਨ ਦੇ ਸਾਈਜ਼ ਦੇ ਵਿਚਕਾਰ ਦਾ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇਸ ਫੋਨ ’ਚ ਇਸ ਦਾ ਆਪਸ਼ਨ ਵੀ ਮਿਲੇਗਾ। ਆਸਾਨੀ ਨਾਲ ਸਮਝੀਏ ਤਾਂ ਇਸ ਫੋਨ ਨੂੰ ਤੁਸੀਂ ਜਿੰਨਾ ਚਾਹੋ ਉਂਨਾ ਓਪਨ ਜਾਂ ਰੋਲ ਕਰਕੇ ਰੱਖ ਸਕਦੇ ਹੋ। ਫੋਨ ਨੂੰ ਮੋੜਨ ਲਈ ਇਸ ਵਿਚ 4 ਜਗ੍ਹਾ ਹਿੰਜ ਦਿੱਤੇ ਗਏ ਹਨ। 

ਨਹੀਂ ਹੈ ਕੋਈ ਬਟਨ
ਫੋਨ ਨੂੰ ਮੋੜਨ ਲਈ ਦਿੱਤਾ ਗਿਆ ਹਾਊਸਿੰਗ ਫੋਨ ਦੇ ਫੋਲਡ ਹੋਣ ਦੀ ਹਾਲਤ ’ਚ ਥੋੜ੍ਹਾ ਵੱਡਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਹ ਫੋਨ ਨੂੰ ਇੰਪੈਕਟ ਤੋਂ ਬਚਾਉਣ ਦਾ ਕੰਮ ਕਰੇਗਾ। ਰੈਂਡਰਸ ’ਚ ਇਸ ਫੋਨ ’ਚ ਕਿਤੇ ਵੀ ਕੋਈ ਬਟਨ ਨਜ਼ਰ ਨਹੀਂ ਆ ਰਿਹਾ। 


Related News