LG ਨੇ ਲਾਂਚ ਕੀਤਾ ਨਵਾਂ ਸਮਾਰਟਫੋਨ

04/01/2019 12:25:50 AM

ਗੈਜੇਟ ਡੈਸਕ—LG ਨੇ ਪਿਛਲੇ ਮਹੀਨੇ ਵਰਲਡ ਕਾਂਗਰਸ 2019 (MWC 2019)  ਤੋਂ ਪਹਿਲਾਂ LG K40  ਤੋਂ ਪਰਦਾ ਚੁੱਕਿਆ ਸੀ ਅਤੇ ਹੁਣ ਕੰਪਨੀ ਨੇ  LG K12+ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਹ ਫੋਨ ਆਰਟੀਫੀਸ਼ਅਲ ਇੰਟੈਲੀਜੈਂਸੀ (AI) ਨਾਲ ਆਉਂਦਾ ਹੈ। ਐੱਲ.ਜੀ. ਦੇ 12+ (LG K12+) 'ਚ ਐੱਲ.ਈ.ਡੀ. ਫਲੈਸ਼ ਨਾਲ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਦੱਸ ਦੇਈਏ ਕਿ LG K12+ ਨੂੰ ਫਿਲਹਾਲ ਬ੍ਰਾਜ਼ੀਲ 'ਚ ਲਾਂਚ ਕੀਤਾ ਗਿਆ ਹੈ। ਬੈਕਗ੍ਰਾਊਂਡ ਬਲਰ ਕਰਨ ਅਤੇ ਫੋਰਗ੍ਰਾਊਂਡ ਨੂੰ ਬਿਹਤਰ ਬਣਾਉਣ ਲਈ ਫਰੰਟ ਪੋਟਰੇਟ ਮੋਡ ਸਪੋਰਟ ਨਾਲ ਆਉਂਦਾ ਹੈ।

PunjabKesari

ਕੀਮਤ 
ਬ੍ਰਾਜ਼ੀਲ 'ਚ ਐੱਲ.ਜੀ. ਦੇ 12+ ਦੀ ਕੀਮਤ 1,199 ਬ੍ਰਾਜ਼ੀਲਿਅਨ ਰੀਅਲ (ਲਗਭਗ 21,200 ਰੁਪਏ) ਹੈ। ਇਹ ਤਿੰਨ ਕਲਰ ਵੇਰੀਐਂਟ 'ਚ ਮੋਕਰੱਨ ਬਲੂ, ਪਲੇਟੀਨਮ ਗ੍ਰੇ ਅਤੇ ਬਲੈਕ 'ਚ ਪੇਸ਼ ਕੀਤਾ ਗਿਆ ਹੈ। LG K12+ ਨੂੰ ਹੋਰ ਮਾਰਕੀਟ 'ਚ ਲਾਂਚ ਕੀਤੇ ਜਾਣ ਦੇ ਬਾਰੇ 'ਚ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

PunjabKesari

LG K12+ ਦੇ ਸਪੈਸੀਫਿਕੇਸ਼ਨਸ
ਡਿਊਲ ਸਿਮ (ਨੈਨੋ) ਵਾਲਾ LG K12+ ਐਂਡ੍ਰਾਇਡ 8.1 ਓਰੀਓ 'ਤੇ ਚੱਲਦਾ ਹੈ। ਇਸ 'ਚ 5.7 ਇੰਚ ਦੀ ਐੱਚ.ਡੀ.+(720x1440 Pixel) ਡਿਸਪਲੇਅ ਹੈ ਜਿਸ ਦਾ ਸਕਰੀਨ ਰੇਸ਼ੀਓ 18:9 ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਦੇ ਪਿਛਲੇ ਹਿੱਸੇ 'ਚ 16 ਮੈਗਾਪਿਕਸਲ ਦਾ ਸੈਂਸਰ ਹੈ, ਜਿਸ ਦਾ ਅਪਰਚਰ ਐੱਫ/2.0 ਹੈ। ਫੋਨ ਦੇ ਬੈਕ 'ਚ ਐੱਲ.ਈ.ਡੀ. ਫਲੈਸ਼ ਵੀ ਹੈ। ਕੈਮਰਾ ਐੱਚ.ਡੀ.ਆਰ. ਸਪੋਰਟ ਨਾਲ ਆਉਂਦਾ ਹੈ।

PunjabKesari

ਇਸ 'ਚ ਗੂਗਲ ਲੈਂਸ ਇੰਟੀਗ੍ਰੇਸ਼ਨ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜਿਸ ਦਾ ਅਪਰਚਰ ਐੱਫ/2.0 ਹੈ, ਨਾਲ ਹੀ ਫਲੈਸ਼ ਐੱਲ.ਈ.ਡੀ. ਵੀ ਹੈ।  LG K12+ 'ਚ 32ਜੀ.ਬੀ. ਇੰਟਰਨਲ ਸਟੋਰੇਜ਼ ਹੈ, ਮਾਈਕ੍ਰੋ ਐੱਸ.ਡੀ. ਕਾਰਡ ਰਾਹੀਂ ਇਸ ਦੀ ਸਟੋਰੇਜ਼ ਨੂੰ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਫੋਨ ਦੇ ਬੈਕ ਪੈਨਲ 'ਤੇ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 mAh ਦੀ ਬੈਟਰੀ ਦਿੱਤੀ ਗਈ ਹੈ


Karan Kumar

Content Editor

Related News