LG G6 ਸਮਾਰਟਫੋਨ ਨੂੰ ਜਲਦ ਹੀ ਮਿਲੇਗੀ ਐਂਡਰਾਇਡ Oreo ਅਪਡੇਟ
Tuesday, Jan 02, 2018 - 04:10 PM (IST)
ਜਲੰਧਰ-ਐੱਲ. ਜੀ. ਨੇ ਆਪਣੇ ਫਲੈਗਸ਼ਿਪ ਸਮਾਰਟਫੋਨ LG G6 ਲਈ ਲੇਟੈਸਟ ਐਂਡਰਾਇਡ ਓਰੀਓ ਅਪਡੇਟ ਦੇਣ ਦੀ ਤਿਆਰੀ ਕਰ ਰਹੀਂ ਹੈ। ਕੰਪਨੀ ਨੇ ਪਹਿਲਾਂ ਹੀ ਚੀਨ 'ਚ ਐਂਡਰਾਇਡ ਓਰੀਓ ਦਾ ਬੀਟਾ ਅਪਡੇਟ ਰੋਲ ਆਊਟ ਕਰ ਚੁੱਕੀ ਹੈ। ਹੁਣ ਕੰਪਨੀ ਲੇਟੈਸਟ ਐਂਡਰਾਇਡ ਓਰੀਓ 8.0 ਦਾ ਫਾਇਨਲ ਅਪਡੇਟ ਅਗਲੇ ਮਹੀਨੇ ਰੋਲ ਆਊਟ ਕਰਨ ਲਈ ਤਿਆਰ ਹੈ।
ਐੱਲ. ਜੀ. ਕੰਪਨੀ ਆਪਣੇ LG G6 ਸਮਾਰਟਫੋਨ ਲਈ ਐਂਡਰਾਇਡ ਓਰੀਓ ਫਰਵਰੀ 2018 ਤੱਕ ਰੀਲੀਜ਼ ਕਰ ਦੇਵੇਗੀ, ਪਰ ਉਸ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਓਰੀਓ ਅਪਡੇਟ ਮਿਲਣ ਦਾ ਇਹ ਸਮਾਂ ਮਾਡਲ ਨੰਬਰ H8705S ਲਈ ਹੈ, ਜੋ ਕਿ ਮਿਡਲ ਈਸਟ ਦੇਸ਼ਾਂ ਲਈ ਹੈ।
ਰਿਪੋਰਟ ਅਨੁਸਾਰ ਐਂਡਰਾਇਡ ਓਰੀਓ ਅਪਡੇਟ ਤੋਂ ਬਾਅਦ LG G6 'ਚ ਕਈ ਨਵੇਂ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ, ਜਿਸ 'ਚ ਐਪ ਸ਼ਾਰਟਕਟ ਅਤੇ ਪਿਕਚਰ-ਇਨ-ਪਿਕਚਰ ਮੋਡ ਆਦਿ ਹਨ, ਜਿਸ 'ਚ ਦੋ ਟਾਸਕ ਨੂੰ ਵੀ ਯੂਜ਼ਰ ਇਕ ਸਮੇਂ 'ਚ ਕਰ ਸਕਣਗੇ। ਜਿਵੇਂ ਯੂਜ਼ਰ ਚਾਹੁਣ ਯੂਟਿਊਬ ਵੀਡੀਓ ਨੂੰ ਮਿਨੀਮਾਈਜ਼ ਕਰਕੇ ਇੱਕਠੇ ਮੈਸੇਜ਼ ਜਾਂ ਈਮੇਲ ਆਦਿ ਵੀ ਕਰ ਸਕਦੇ ਹਨ।
ਐਂਡਰਾਇਡ ਓਰੀਓ 'ਚ ਹੋਰ ਵੀ ਕਈ ਫੀਚਰਸ ਦੀ ਸਹੂਲਤ ਯੂਜ਼ਰਸ ਨੂੰ ਮਿਲੇਗੀ, ਜਿਸ 'ਚ ਬੈਂਕਗਰਾਊਂਡ ਲਿਮਟਿਸ , APK ਦੇ ਰਾਹੀਂ ਐਪਸ ਨੂੰ ਇੰਸਟਾਲ ਕਰਨਾ, 60 ਨਵੀਂ ਇਮੋਜੀ , ਨੋਟੀਫਿਕੇਸ਼ਨ ਡਾਟਸ , ਐਪਸ ਲਈ ਵਾਇਜ਼ gamut ਕਲਰ, ਸਨੂਜ਼ਿੰਗ ਲਈ ਇੰਡੀਵਿਜ਼ੂਅਲੀ ਨੋਟੀਫਿਕੇਸ਼ਨ , ਐਡਪੇਟਿਵ ਆਈਕਾਨਜ਼ , ਕੀਬੋਰਡ ਨੇਵੀਗੇਸ਼ਨ ਆਦਿ ਹਨ।
ਸਪੈਸੀਫਿਕੇਸ਼ਨ-
ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਤਾਂ ਇਸ ਸਮਾਰਟਫੋਨ 'ਚ 5.7 ਇੰਚ ਦੀ ਕਵਾਡ-ਕੋਰ ਐੱਚ. ਡੀ. ਪਲੱਸ ਫੁੱਲ ਵਿਜ਼ਨ ਡਿਸਪਲੇਅ ਹੈ, ਜਿਸ ਦਾ ਰੈਜ਼ਲਿਊਸ਼ਨ 2880x1440 ਪਿਕਸਲਜ਼ ਹੈ। ਇਸ ਦੇ ਨਾਲ ਸਮਾਰਟਫੋਨ 'ਚ 2.35GHz ਕੁਆਲਕਾਮ ਸਨੈਪਡ੍ਰੈਗਨ 821 ਪ੍ਰੋਸੈਸਰ, 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 2 ਟੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 3300 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਕੁਇੱਕ ਚਾਰਜ 3.0 ਨੂੰ ਸੁਪੋਟ ਕਰਦੀ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਅਤੇ ਯੂ. ਐੱਸ. ਬੀ. ਟਾਇਪ-ਸੀ 2.0 ਦੀ ਸਹੂਲਤ ਦਿੱਤੀ ਗਈ ਹੈ।
ਇਹ ਸਮਾਰਟਫੋਨ 'ਚ ਡਿਊਲ ਕੈਮਰਾ ਸੈੱਟਅਪ ਨਾਲ ਦਿੱਤਾ ਗਿਆ ਹੈ, ਜਿਸ 'ਚ 13 ਮੈਗਾਪਿਕਸਲ ਦਾ ਵਾਇਡ ਐਂਗਲ ਲੈੱਜ਼ , ਅਪਚਰ f/2.4 ਨਾਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਹੋਰ 13 ਮੈਗਾਪਿਕਸਲ ਦਾ ਕੈਮਰਾ ਵੀ ਹੈ। ਫ੍ਰੰਟ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਨਾਲ LG UX 6.0 'ਤੇ ਆਧਾਰਿਤ ਹੈ। ਕੁਨੈਕਟੀਵਿਟੀ ਲਈ ਬਲੂਟੁੱਥ 4.2 , ਐੱਨ. ਐੱਫ. ਸੀ. , ਵਾਟਰ ਅਤੇ ਡਸਟ ਰੇਂਸਿਸਟੈਂਟ ਸਮੱਰਥਾ , ਡਾਲਬੀ ਵਿਜਿਨ , ਹਾਈ-ਫਾਈ ਕਵਾਡ- ਡੈਕ ਆਦਿ ਦੀ ਖੂਬੀ ਦਿੱਤੀ ਗਈ ਹੈ। ਇਸ ਦਾ ਕੁੱਲ ਮਾਪ 148.9x71.9x7.9 ਮਿਮੀ ਅਤੇ ਵਜ਼ਨ ਲਗਭਗ 163 ਗ੍ਰਾਮ ਹੈ।
