LG ਦੇ ਇਸ ਸਮਾਰਟਫੋਨ 'ਤੇ ਮਿਲ ਰਿਹੈ 10,000 ਰੁਪਏ ਤੋਂ ਵੀ ਜ਼ਿਆਦਾ ਦਾ ਡਿਸਕਾਊਂਟ, ਜਾਣੋ ਆਫਰਜ਼
Wednesday, Jun 14, 2017 - 11:48 AM (IST)
ਜਲੰਧਰ- ਐੱਲ. ਜੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਐੱਲ. ਜੀ ਜੀ6 ਨੂੰ ਭਾਰਤ 'ਚ ਅਪ੍ਰੈਲ ਮਹੀਨੇ 'ਚ ਲਾਂਚ ਕੀਤਾ ਗਿਆ ਸੀ। ਹੁਣ ਕੰਪਨੀ ਨੇ ਐੱਲ. ਜੀ ਜੀ6 'ਤੇ ਨਵੇਂ ਆਫਰ ਦੀ ਜਾਣਕਾਰੀ ਦਿੱਤੀ ਹੈ। LG G6 ਐਮਾਜ਼ਨ ਇੰਡੀਆ 'ਤੇ 38,990 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ। ਫੋਨ ਨੂੰ 51,990 ਰੁਪਏ 'ਚ ਲਾਂਚ ਕੀਤਾ ਗਿਆ ਸੀ। ਐਮਾਜ਼ਨ 'ਤੇ ਇਹ ਆਫਰ ਇਕ ਲਾਈਟਨਿੰਗ ਡੀਲ ਦੇ ਤਹਿਤ ਮਿਲ ਰਿਹਾ ਹੈ ਅਤੇ ਸਿਰਫ ਐਮਾਜ਼ਨ ਪ੍ਰਾਈਮ ਗਾਹਕਾਂ ਲਈ ਉਪਲੱਬਧ ਹੈ। ਇਸ ਤੋਂ ਇਲਾਵਾ ਸਪੈਸ਼ਲ ਆਫਰ ਦੇ ਤਹਿਤ, ਕ੍ਰੈਡਿਟ ਕਾਰਡ ਰਾਹੀਂ ਈ. ਐੱਮ. ਆਈ ਉੱਤੇ ਐੱਲ.ਜੀ ਜੀ6 ਖਰੀਦਣ 'ਤੇ ਐਮਾਜ਼ਨ ਪੇ ਬੈਲੇਂਸ ਦੇ ਤੌਰ 'ਤੇ ਵਿਆਜ਼ ਵਾਪਸ ਮਿਲ ਜਾਵੇਗਾ। ਬਜਾਜ਼ ਫਾਇਨੈਂਸ ਕਾਰਡ 'ਤੇ ਨੋ ਕਾਸਟ ਈ. ਐੱਮ. ਆਈ ਆਫਰ ਵੀ ਹੈ। ਤੀਸਰੇ ਆਫਰ ਦੇ ਤਹਿਤ ਜਿਓ 100 ਜੀ. ਬੀ ਇਲਾਵਾ 4ਜੀ ਡਾਟਾ ਦੇ ਰਹੀ ਹੈ। ਸਮਾਰਟਫੋਨ ਆਇਸ ਪਲੈਟੀਨਮ ਅਤੇ ਐਸਟ੍ਰੋ ਬਲੈਕ ਕਲਰ ਵੇਰਿਅੰਟ 'ਚ ਉਪਲੱਬਧ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਭਾਰਤ 'ਚ 20 ਸਾਲ ਪੂਰੇ ਹੋਣ ਦੇ ਮੌਕੇ 'ਤੇ ਐੱਲ. ਜੀ ਜੀ6 ਦੀ ਕੀਮਤ 'ਤੇ 10,000 ਰੁਰੁਪਏ ਦੀ ਛੋਟ ਦਿੱਤੀ ਸੀ।
LG G6 ਦੇ ਖਾਸ ਫੀਚਰਜ਼-
ਇਹ ਫੋਨ ਐਂਡਰਾਇਡ 7.0 ਨੂਗਾ ''ਤੇ ਚੱਲਦਾ ਹੈ। ਐੱਲ.ਜੀ. ਜੀ6 ਕੰਪਨੀ ਯੂ.ਐਕਸ 6.0 ਸਕਿਨ ਦੇ ਨਾਲ ਆਉਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ। ਇਸ 'ਚ 5.7-ਇੰਚ ਦੀ ਕਵਾਡ-ਐੱਚ.ਡੀ. ਪਲੱਸ (2880x1440 ਪਿਕਸਲ) ਫੁੱਲਵਿਜ਼ਨ ਡਿਸਪਲੇ ਹੈ। ਹੈਂਡਸੈੱਟ ''ਚ ਕੁਆਲਕਾਮ ਸਨੈਪਡਰੈਗਨ 821 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਫੋਨ ''ਚ 4ਜੀ.ਬੀ. ਰੈਮ (ਐੱਲ.ਪੀ.ਡੀ.ਡੀ.ਆਰ.4) ਹੈ। ਅੰਤਰਰਾਸ਼ਟਰੀ ਬਾਜ਼ਾਰ ''ਚ ਸਟੋਰੇਜ਼ ਦੇ ਲਿਹਾਜ ਨਾਲ ਐੱਲ.ਜੀ. ਜੀ6 ਦੇ ਦੋ ਵੇਰੀਅੰਟ ਪੇਸ਼ ਕੀਤੇ ਗਏ ਸਨ। ਹਾਲਾਂਕਿ ਭਾਰਤ ''ਚ ਸਿਰਫ 64ਜੀ.ਬੀ. ਸਟੋਰੇਜ ਵੇਰੀਅੰਟ ਨੂੰ ਪੇਸ਼ ਕੀਤਾ ਗਿਆ ਹੈ। ਹੈਂਡਸੈੱਟ ''ਚ 2ਟੀ.ਬੀ. ਤੱਕ ਦੇ ਮੈਮਰੀ ਕਾਰਡ ਲਈ ਸਪੋਰਟ ਮੌਜੂਦ ਹੈ।
ਕੈਮਰਾ ਅਤੇ ਬੈਟਰੀ-
ਹੈਂਡਸੈੱਟ ''ਚ ਡਿਊਲ ਰਿਅਰ ਕੈਮਰਾ ਹੈ। ਇਕ ਕੈਮਰਾ 13 ਮੈਗਾਪਿਕਸਲ ਦੇ ਵਾਈਡ ਐਂਗਲ ਦੇ ਨਾਲ ਆਉਂਦਾ ਹੈ। ਇਸ ਦਾ ਅਪਰਚਰ ਐੱਫ/2.4 ਹੈ। ਉਥੇ ਹੀ ਦੂਜਾ ਕੈਮਰਾ 13 ਮੈਗਾਪਿਕਸਲ ਦਾ ਸਟੈਂਡਰਡ ਸੈਂਸਰ ਵਾਲਾ ਹੈ। ਐੱਫ/1.8 ਅਪਰਚਰ ਵਾਲਾ ਇਹ ਸੈਂਸਰ ਆਪਟਿਕਲ ਈਮੇਜ ਸਟੇਬੀਲਾਈਜੇਸ਼ਨ ਨਾਲ ਲੈਸ ਹੈ। ਫ੍ਰੰਟ ਪੈਨਲ ''ਤੇ ਤੁਹਾਨੂੰ ਐੱਫ/2.2 ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਸਮਾਰਟਫੋਨ ਦੀ ਬੈਟਰੀ 3300 ਐੱਮ.ਏ.ਐੱਚ. ਦੀ ਹੈ।
ਹੈਂਡਸੈੱਟ ਦਾ ਡਾਈਮੇਸ਼ਨ 148.9x71.9x7.9 ਮਿਲੀਮੀਟਰ ਹੈ ਅਤੇ ਭਾਰ 163 ਗ੍ਰਾਮ ਹੈ। ਕੁਨੈਕਟੀਵਿਟੀ ਫੀਚਰ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ, ਬਲੂਟੁੱਥ 4.2, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ 2.0 ਸ਼ਾਮਲ ਹੈ। ਸਮਾਰਟਫੋਨ ਐਸਟਰੋ ਬਲੈਕ, ਆਈਸ ਪਲੈਟੀਨਮ, ਮਿਸਟਿੱਕ ਵਾਈਟ ਕਲਰ ''ਚ ਉਪਲੱਬਧ ਹੋਵੇਗਾ। ਐੱਲ.ਜੀ. ਦਾ ਇਹ ਫੋਨ ਵਾਟਰ ਅਤੇ ਡਸਟ ਰੈਸਿਸਟੈਂਟ ਹੈ। ਇਸ ਵਿਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਸ ਦੀ ਬੈਟਰੀ ਕੁਆਲਕਾਮ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਫੋਨ ਨੂੰ ਲਾਂਚ ਸਮੇਂ ''ਡਾਲਬੀ ਵਿਜ਼ਨ ਦੇ ਨਾਲ ਆਉਣ ਵਾਲਾ ਪਹਿਲਾ ਸਮਾਰਟਫੋਨ'' ਦੱਸਿਆ ਸੀ। ਇਸ ਫੋਨ ''ਚ ਆਡੀਓ ਪਲੇਬੈਕ ਐਨਹਾਂਸਮੈਂਟ ਲਈ 32-ਬਿੱਟ ਹਾਈ-ਫਾਈ ਕਵਾਡ ਡੈੱਕ ਦਿੱਤਾ ਗਿਆ ਹੈ।
