4800mah ਦੀ ਪਾਵਰਫੁੱਲ ਬੈਟਰੀ ਨਾਲ ਐਲ ਜੀ G PAD III 8.0 ਟੈਬਲੇਟ ਲਾਂਚ
Monday, May 30, 2016 - 04:59 PM (IST)
ਜਲੰਧਰ— ਐੱਲ. ਜੀ ਨੇ ਆਪਣਾ ਨਵਾਂ ਟੈਬਲੇਟ ਜੀ ਪੈਡ III 8.0 ਦੀ ਕੀਮਤ 185 ਡਾਲਰ (ਕਰੀਬ 12,500 ਰੁਪਏ) ''ਚ ਵਿਕਰੀ ਲਈ ਉਪਲੱਬਧ ਹੈ। ਫਿਲਹਾਲ ਇਸ ਟੈਬਲੇਟ ਨੂੰ ਕੈਨੇਡਾ ''ਚ ਆਨਲਾਇਨ ਸ਼ਾਪਿੰਗ ਸਾਈਟ ਰੋਜਰਸ ਅਤੇ ਫਿਡੋ ਤੋਂ ਖਰੀਦਿਆ ਜਾ ਸਕਦਾ ਹੈ।
ਡਿਸਪਲੇ— ਜੀ ਪੈਡ III 8.0 ਟੈਬਲੇਟ ''ਚ 8 ਇੰਚ ਦੀ (1920x1200 ਪਿਕਸਲ) ਰੈਜ਼ੋਲਿਊਸ਼ਨ ਵਾਲੀ ਟੀ. ਐੱਫ. ਟੀ ਡਿਸਪਲੇ ਹੈ।
ਪ੍ਰੋਸੈਸਰ— ਇਹ ਟੈਬਲੇਟ 1.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ''ਤੇ ਚੱਲਦਾ ਹੈ।
ਮੈਮਰੀ— ਇਸ ਟੈਬ ''ਚ 16 ਜੀ. ਬੀ ਇਨ- ਬਿਲਟ ਸਟੋਰਜ਼ ਦਿੱਤੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ (2 ਟੀ. ਬੀ ਤੱਕ) ਦੇ ਜ਼ਰੀਏ ਵਧਾਈ ਜਾ ਸਕਦੀ ਹੈ।
ਕੈਮਰਾ— ਐੱਲ. ਜੀ ਦੇ ਇਸ ਟੈਬਲੇਟ ''ਚ 5 ਮੈਗਾਪਿਕਸਲ ਦਾ ਰਿਅਰ ਅਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਐਂਡ੍ਰਾਇਡ— ਟੈਬਲੇਟ ਐਂਡ੍ਰਾਇਡ ਦਾ ਲੇਟੈਸਟ ਵਰਜਨ 6.0.1 ਮਾਰਸ਼ਮੈਲੋ ''ਤੇ ਚੱਲਦਾ ਹੈ ।
ਡਿਜ਼ਾਇਨ— ਪੈਡ 999 8.0 ਦਾ ਡਾਇਮੇਂਸ਼ਨ 210.7x124.1x7.9 ਮਿਲੀਮੀਟਰ ਅਤੇ ਭਾਰ 309 ਗ੍ਰਾਮ ਹੈ
ਬੈਟਰੀ— ਟੈਬਲੇਟ ''ਚ 4800 MAH ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ 20 ਦਿਨਾਂ ਤੱਕ ਦੇ ਸਟੈਂਡ-ਬਾਏ ਟਾਇਮ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਹੋਰ ਫੀਚਰਸ— ਟੈਬਲੇਟ ''ਚ ਵਾਈ-ਫਾਈ 802.11ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2 ਅਤੇ ਜੀ. ਪੀ.ਐੱਸ ਜਿਹੇ ਫੀਚਰ ਦਿੱਤੇ ਗਏ ਹਨ।
