10GB ਰੈਮ ਨਾਲ ਲੈਸ ਹੋਵੇਗਾ ਲੇਨੋਵੋ ਦਾ ਨਵਾਂ ਸਮਾਰਟਫੋਨ!
Friday, Dec 14, 2018 - 04:40 PM (IST)
ਗੈਜੇਟ ਡੈਸਕ– ਲੇਨੋਵੋ ਦੇ ਅਗਲੇ ਸਮਾਰਟਫੋਨ Lenovo Z5s ਬਾਰੇ ਇੰਟਰਨੈੱਟ ’ਤੇ ਕਈ ਜਾਣਕਾਰੀਆਂ ਪਹਿਲਾਂ ਤੋਂ ਉਪਲੱਬਧ ਹਨ। ਇਸ ਵਿਚ ਕੰਪਨੀ ਦਾ ਵੀ ਅਹਿਮ ਯੋਗਦਾਨ ਹੈ। ਸਨੈਪਡ੍ਰੈਗਨ 678 ਪ੍ਰੋਸੈਸਰ, ਐਂਡਰਾਇਡ ਪਾਈ ਅਤੇ ਟ੍ਰਿਪਲ ਰੀਅਰ ਕੈਮਰ ਸੈੱਟਅਪ ਵਰਗੀਆਂ ਜਾਣਕਾਰੀਆਂ ਤਾਂ ਲੇਨੋਵੋ ਨੇ ਖੁਦ ਹੀ ਟੀਜ਼ਰ ਜਾਰੀ ਕਰਕੇ ਦੇ ਦਿੱਤੀਆਂ ਹਨ। ਹੁਣ ਲੇਨੋਵੋ ਨੇ ਇਕ ਵਾਰ ਫਿਰ ਇਸ ਫੋਨ ਦੇ ਨਵੇਂ ਟੀਜ਼ਰ ਜਾਰੀ ਕੀਤੇ ਹਨ। ਕੰਪਨੀ ਦੁਆਰਾ ਚੀਨੀ ਸੋਸ਼ਲ ਮੀਡੀਆ ਸਾਈਟ Weibo ’ਤੇ ਚਾਰ ਨਵੇਂ ਪੋਸਟਰ ਜਾਰੀ ਕੀਤੇ ਗਏ ਹਨ।
ਟੀਜ਼ਰ ਰਾਹੀਂ ਖੁਲਾਸਾ ਹੋਇਆ ਹੈ ਕਿ Lenovo Z5s ਹੈਂਡਸੈੱਟ 8 ਜੀ.ਬੀ. ਤੋਂ ਜ਼ਿਆਦਾ ਰੈਮ ਨਾਲ ਲੈਸ ਹੋਵੇਗਾ। ਇਕ ਤਰ੍ਹਾਂ ਇਸ ਫੋਨ ’ਚ 10 ਜੀ.ਬੀ. ਰੈਮ ਹੋਣ ਵਲ ਇਸ਼ਾਰਾ ਹੈ। 10 ਜੀ.ਬੀ. ਰੈਮ ਇਕ ਤਰ੍ਹਾਂ ਫੋਨ ਦੇ ਗੇਮਿੰਗ ਡਿਵਾਈਸ ਦਾ ਸਬੂਤ ਹੈ। ਇਸ ਤੋਂ ਇਲਾਵਾ ਫੋਨ ’ਚ ਦੋ ਪਰਸਨਲ ਅਸਿਸਟੈਂਟ ਹੋਣਗੇ। ਯਾਦ ਰਹੇ ਕਿ Lenovo Z5s ਨੂੰ 18 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ।
ਦੇਖਿਆ ਜਾਵੇ ਤਾਂ ਕਵਾਲਕਾਮ ਨੇ ਅਧਿਕਾਰਤ ਤੌਰ ’ਤੇ ਸਨੈਪਡ੍ਰੈਗਨ 678 ਨੂੰ ਲਾਂਚ ਨਹੀਂ ਕੀਤਾ। ਅਸੀਂ ਇਸ ਨੂੰ ਲੇਨੋਵੋ ਜ਼ੈੱਡ5ਐੱਸ ਦੇ ਨਾਲ ਪੇਸ਼ਕੀਤੇ ਜਾਣਦੀ ਉਮੀਦ ਕਰ ਸਕਦੇ ਹਾਂ। ਇਸ ਤੋਂ ਇਲਾਵਾ ਐਂਡਰਾਇਡ ਪਾਈ ਸਾਫਟਵੇਅਰ ਕੰਪਨੀ ਦੀ ਆਪਣੀ ਜ਼ੈੱਡ.ਯੂ.ਆਈ. ਕਸਟਮਾਈਜੇਸ਼ਨ ਦੇ ਨਾਲ ਆਏਗਾ।
ਪਹਿਲਾਂ Lenovo Z5s ਨੂੰ 6 ਦਸੰਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਕੰਪਨੀ ਨੇ 18 ਦਸੰਬਰ ਨੂੰ ਇਸ ਨੂੰ ਪੇਸ਼ ਕਰਨ ਦੀ ਜਾਣਕਾਰੀ ਦਿੱਤੀ। ਇਸ ਸਮਾਰਟਫੋਨ ਨੂੰ Huawei Nova 4 ਤੋਂ ਬਾਅਦ ਲਾਂਚ ਕੀਤਾ ਜਾਵੇਗਾ ਜੋ ਅਨੋਖੇ ਡਿਸਪਲੇਅ ਹੋਲ ਡਿਜ਼ਾਈਨ ਨਾਲ ਲੈਸ ਹੈ।
