7500mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ Lenovo Yoga Tab 11, ਜਾਣੋ ਕੀਮਤ

10/21/2021 10:54:34 AM

ਗੈਜੇਟ ਡੈਸਕ– ਲੇਨੋਵੋ ਨੇ ਭਾਰਤੀ ਬਾਜ਼ਾਰ ’ਚ Lenovo Yoga Tab 11 ਨੂੰ ਲਾਂਚ ਕਰ ਦਿੱਤਾ ਹੈ। ਅਹਿਮ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਨਵੇਂ ਟੈਬਲੇਟ ਨੂੰ ਕੰਪਨੀ ਨੇ 7500mAh ਦੀ ਦਮਦਾਰ ਬੈਟਰੀ ਨਾਲ ਉਤਾਰਿਆ ਹੈ। ਇਸ ਮਾਡਲ ਨੂੰ 2ਕੇ ਰੈਜ਼ੋਲਿਊਸ਼ਨ ਅਤੇ 11 ਇੰਚ ਦੀ ਡਿਸਪਲੇਅ ਨਾਲ ਪੇਸ਼ ਕੀਤਾ ਹੈ। 

Lenovo Yoga Tab 11 ਦੀ ਕੀਮਤ
ਲੇਨੋਵੋ ਦੇ ਇਸ ਟੈਬਲੇਟ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 29,999 ਰੁਪਏ ਦੀ ਕੀਮਤ ’ਚ ਲੇਨੋਵੋ ਇੰਡੀਆ ਦੇ ਆਨਲਾਈਨ ਸਟੋਰ ਅਤੇ ਐਮਾਜ਼ੋਨ ਤੋਂ ਖਰੀਦਿਆ ਜਾ ਸਕਦਾ ਹੈ।

Lenovo Yoga Tab 11 ਦੇ ਫੀਚਰਜ਼
ਇਸ ਟੈਬਲੇਟ ’ਚ 11 ਇੰਚ ਦੀ 2ਕੇ (2000x1200 ਪਿਕਸਲ) ਆਈ.ਪੀ.ਐੱਸ. ਟੀ.ਡੀ.ਡੀ.ਆਈ. ਟੱਚਸਕਰੀਨ ਡਿਸਪਲੇਅ ਦਿੱਤੀ ਗਈ ਹੈ ਜੋ 400 ਨਿਟਸ ਪੀਕ ਬ੍ਰਾਈਟਨੈੱਸ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਡਾਲਬੀ ਵਿਜ਼ਨ ਅਤੇ TUV Rheinland ਸਰਟੀਫਿਕੇਸ਼ਨ ਵੀ ਮਿਲ ਜਾਂਦਾ ਹੈ। ਇਹ ਟੈਬਲੇਟ ਐਂਡਰਾਇਡ 11 ’ਤੇ ਕੰਮ ਕਰਦਾ ਹੈ। ਸਪੀਡ ਅਤੇ ਮਲਟੀਟਾਸਕਿੰਗ ਲਈ ਮੀਡੀਆਟੈੱਕ ਹੀਲਿਓ ਜੀ90ਟੀ SoC ਦੇ ਨਾਲ ਗ੍ਰਾਫਿਕਸ ਲਈ ARM Mali-G76 MC4 ਜੀ.ਪੀ.ਯੂ. ਅਤੇ 4 ਜੀ.ਬੀ. ਰੈਮ+128 ਜੀ.ਬੀ. UFS 2.1 ਸਟੋਰੇਜ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਸਟੋਰੇਜ ਨੂੰ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

Lenovo Yoga Tab 11 ’ਚ 7500mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ ਦਾਅਵਾ ਕੀਤਾ ਗਿਆਹੈ ਕਿ ਇਹ ਮਾਡਲ 15 ਘੰਟਿਆਂ ਤਕ ਆਨਲਾਈਨ ਵੀਡੀਓ ਪਲੇਅਬੈਕ ਟਾਈਮ ਦਿੰਦਾ ਹੈ। ਇਸ ਤੋਂ ਇਲਾਵਾ ਇਹ ਡਿਵਾਈਸ 20 ਵਾਟ ਚਾਰਜਿੰਗ ਸਪੋਰਟ ਕਰਦੀ ਹੈ। 

ਟੈਬਲੇਟ ਦੇ ਬੈਕ ਪੈਨਲ ’ਤੇ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਸੈਂਸਰ ਦਿੱਤਾ ਗਿਆ ਹੈ। 

ਕੁਨੈਕਟੀਵਿਟੀ ਲਈ ਇਸ ਟੈਬਲੇਟ ’ਚ ਬਲੂਟੁੱਥ ਵਰਜ਼ਨ 5, ਯੂ.ਐੱਸ.ਬੀ. ਟਾਈਪ-ਸੀ ਪੋਰਟ, ਯੂ.ਐੱਸ.ਬੀ. ਓ.ਟੀ.ਜੀ., ਵਾਈ-ਫਾਈ 802.11 ਏ/ਬੀ/ਜੀ/ਐੱਨ/ਏਸੀ ਸਮੇਤ ਕਈ ਫੀਚਰਜ਼ ਦਿੱਤੇ ਗਏ ਹਨ। 


Rakesh

Content Editor

Related News