ਲੇਨੋਵੋ ਨੇ ਪੇਸ਼ ਕੀਤਾ ਨਵਾਂ ਲੈਪਟਾਪ, QHD ਡਿਸਪਲੇਅ ਨਾਲ ਮਿਲੇਗੀ ਦਮਦਾਰ ਬੈਟਰੀ

Tuesday, Oct 13, 2020 - 12:38 PM (IST)

ਲੇਨੋਵੋ ਨੇ ਪੇਸ਼ ਕੀਤਾ ਨਵਾਂ ਲੈਪਟਾਪ, QHD ਡਿਸਪਲੇਅ ਨਾਲ ਮਿਲੇਗੀ ਦਮਦਾਰ ਬੈਟਰੀ

ਗੈਜੇਟ ਡੈਸਕ– ਲੇਨੋਵੋ ਨੇ ਆਪਣੀ ਯੋਗਾ ਸੀਰੀਜ਼ ਦੇ ਨਵੇਂ ਲੈਪਟਾਪ Yoga Slim 7i ਕਾਰਬਨ ਨੂੰ ਪੇਸ਼ ਕਰ ਦਿੱਤਾ ਹੈ। ਇਸ ਲੈਪਟਾਪ ਦੀ ਬਾਡੀ ਨੂੰ ਕਾਰਬਨ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ 11th ਜਨਰੇਸ਼ਨ ਦੇ ਇੰਟੈਲ ਕੋਰ ਪ੍ਰੋਸੈਸਰ ਅਤੇ QHD ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਲੈਪਟਾਪ ’ਚ ਦਮਦਾਰ ਬੈਟਰੀ ਲੱਗੀ ਹੈ ਜੋ ਇਕ ਵਾਰ ਚਾਰਜ ਹੋ ਕੇ 15 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ। 

ਲੇਨੋਵੋ Yoga Slim 7i  ਕਾਰਬਨ ਲੈਪਟਾਪ ਨੂੰ ਇੰਟੈਲ ਕੋਰ i5-1135G7 ਅਤੇ ਇੰਟੈਲ ਕੋਰ i7-1165G7 ਕੰਫੀਗਰੇਸ਼ਨ ਨਾਲ ਉਪਲੱਬਧ ਕੀਤਾ ਜਾਵੇਗਾ। ਹਾਲਾਂਕਿ, ਇਨ੍ਹਾਂ ਦੋਵਾਂ ਮਾਡਲਾਂ ਦੀ ਕੀਮਤ ਦਾ ਖੁਲਾਸਾ ਅਜੇ ਕੰਪਨੀ ਨੇ ਨਹੀਂ ਕੀਤਾ। ਇਸ ਨੂੰ ਅਕਤੂਬਰ ਦੇ ਅੱਧ ’ਚ ਹਾਂਗਕਾਂਗ ਅਤੇ ਸਿੰਗਾਪੁਰ ’ਚ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਇਸ ਲੈਪਟਾਪ ਨੂੰ ਜਪਾਨ, ਮਲੇਸ਼ੀਆ, ਨਿਊਜ਼ੀਲੈਂਡ, ਥਾਈਲੈਂਡ ਅਤੇ ਵਿਅਤਨਾਮ ਦੇ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ। ਭਾਰਤ ’ਚ ਇਸ ਨੂੰ ਕਦੋਂ ਲਿਆਇਆ ਜਾਵੇਗਾ ਇਸ ਦੀ ਜਾਣਕਾਰੀ ਅਜੇ ਕੰਪਨੀ ਨੇ ਨਹੀਂ ਦਿੱਤੀ। 

Lenovo Yoga Slim 7i ਕਾਰਬਨ ਦੇ ਫੀਚਰਜ਼
ਡਿਸਪਲੇਅ    - 13 ਇੰਚ ਦੀ QHD, 2,560x1,600 ਪਿਕਸਲ ਰੈਜ਼ੋਲਿਊਸ਼ਨ
ਪ੍ਰੋਸੈਸਰ    - 11th ਜਨਰੇਸ਼ਨ ਦਾ ਇੰਟੈਲ ਕੋਰ i5/i7 ਪ੍ਰੋਸੈਸਰ
ਰੈਮ    - 8GB
ਸਟੋਰੇਜ    - 256GB
ਓ.ਐੱਸ.    - ਵਿੰਡੋਜ਼ 10 ਹੋਮ
ਸਾਊਂਡ    - Dolby Atmos
ਬੈਟਰੀ ਬੈਕਅਪ    - 15 ਘੰਟਿਆਂ ਦੇ ਬੈਕਅਪ ਦਾ ਦਾਅਵਾ
ਖ਼ਾਸ ਫੀਚਰ    - ਲੇਨੋਵੋ ਸਮਾਰਟ ਅਸਿਸਟੈਂਟ
ਕੁਨੈਕਟੀਵਿਟੀ    - ਯੂ.ਐੱਸ.ਬੀ. ਟਾਈਪ-ਸੀ ਥੰਡਰਬੋਲਟ ਪੋਰਟ, ਵਾਈ-ਫਾਈ ਅਤੇ ਬਲੂਟੂਥ ਵਰਜ਼ਨ 5.0


author

Rakesh

Content Editor

Related News