10.1 ਇਚ ਦੀ ਡਿਸਪਲੇਅ ਨਾਲ 25 ਜਨਵਰੀ ਨੂੰ ਰਿਲੀਜ਼ ਹੋਵੇਗਾ Lenovo M10

Tuesday, Jan 15, 2019 - 12:49 PM (IST)

ਗੈਜੇਟ ਡੈਸਕ– ਲੇਨੋਵੋ ਨੇ M10 ਸਮਾਰਟ ਟੈਬ 25 ਜਨਵਰੀ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਪਹਿਲਾਂ ਇਸ ਦੀ ਲਾਂਚਿੰਗ ਪਿਛਲੇ ਸਾਲ 23 ਅਗਸਤ ਨੂੰ ਹੋਣ ਵਾਲੀ ਸੀ ਪਰ ਹੁਣ ਇਹ ਟੈਬਲੇਟ ਨਵੇਂ ਡਾਕ ਦੇ ਨਾਲ ਰਿਲੀਜ਼ ਕੀਤੀ ਜਾਵੇਗਾ ਅਤੇ ਇਸ ਦੇ ਪ੍ਰੀ-ਆਰਡਰ ਲਏ ਜਾ ਰਹੇ ਹਨ। ਇਸ ਦੀ ਕੀਮਤ 199 ਡਾਲਰ (ਕਰੀਬ 14,096 ਰੁਪਏ) ਰੱਖੀ ਗਈ ਹੈ। ਕੰਪਨੀ ਨੇ ਆਪਣੇ ਇਸ ਨਵੇਂ ਟੈਬ ’ਚ 10.1 ਇੰਚ ਦੀ ਫੁੱਲ-ਐੱਚ.ਡੀ. 1920x1200 ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਦਿੱਤੀ ਹੈ। ਉਥੇ ਹੀ ਇਹ ਟੈਬ ਐਂਡਰਾਇਡ 8.0 ਓਰੀਓ ’ਤੇ ਕੰਮ ਕਰਦਾ ਹੈ। 

PunjabKesari

ਫੀਚਰਜ਼
- ਇਸ ਵਿਚ 2 ਜੀ.ਬੀ., 3 ਜੀ.ਬੀ. ਰੈਮ/16 ਜੀ.ਬੀ., 32 ਜੀ.ਬੀ. ਸਟੋਰੇਜ ਹੈ, ਜਿਸ ਨੂੰ ਮੈਮਰੀ ਕਾਰਡ ਰਾਹੀਂ 256 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 
- ਇਸ ਵਿਚ 1.8 ਗੀਗਾਹਰਟਜ਼ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 450 ਪ੍ਰੋਸੈਸਰ ਦਿੱਤਾ ਗਿਆ ਹੈ। 
- ਲੇਨੋਵੋ ਸਮਾਰਟ ਟੈਬ M10 ’ਚ ਡਾਲਬੀ ਐਟਮਾਸ ਦੇ ਨਾਲ ਇਕ ਮਾਈਕ ਅਤੇ ਸਟੀਰੀਓ ਫਰੰਟ ਸਪੀਕਰ ਹੈ ਪਰ ਸਮਾਰਟ ਡਾਕ ’ਚ 3 ਲੰਬੀ ਰੇਂਜ ਮਿਕਸ ਅਤੇ ਜੋ ਹੋਰ ਸ਼ਕਤੀਸ਼ਾਲੀ 3 ਵਾਟ ਸਟੀਰੀਓ ਸਪੀਕਰ ਸ਼ਾਮਲ ਹਨ। 
- ਇਸ ਵਿਚ 2 ਮੈਗਾਪਿਕਸਲ ਫਰੰਟ ਕੈਮਰਾ, 5 ਮੈਗਾਪਿਕਸਲ ਰੀਅਰ ਕੈਮਰਾ, ਡਿਸਪਲੇਅ ’ਤੇ 320 nits ਬ੍ਰਾਈਟਨੈੱਸ, ਡਿਊਲ-ਬੈਂਡ 802.11 a/b/g/n/ac ਵਾਈ-ਫਾਈ ਕਵਰ, ਬਲੂਟੁੱਥ 4.2 ਅਤੇ ਇਕ 4850mAh ਬੈਟਰੀ ਹੈ ਜੋ ਇਕ ਵਾਰ ਚਾਰਜ ਕਰਨ ’ਤੇ 15 ਘੰਟੇ ਦਾ ਬੈਕਅਪ ਦਿੰਦੀ ਹੈ। 
- ਇਸ ਵਿਚ USB 2.0 ਟਾਈਪ-ਸੀ ਪੋਰਟ ਅਤੇ 3.5mm ਆਡੀਓ ਕੰਬੋ ਜੈੱਕ ਵੀ ਹੈ। 
- ਇਸ ਟੈਬਲੇਟ ਦਾ ਭਾਰ ਸਿਰਫ 480 ਗ੍ਰਾਮ ਹੈ। 

PunjabKesari

ਦੱਸ ਦੇਈਏ ਕਿ ਸਮਾਰਟ ਹਬ ਫੀਚਰ ਦੇ ਨਾਲ ਇਕ ਦਿਲਚਸਪ ਹਾਊਸ ਟੈਬਲੇਟ, ਡਾਕ ’ਚ ਕੁਝ ਚੰਗੇ ਸਪੀਕਰ ਅਤੇ ਹੈਂਡਸ ਫ੍ਰੀ ਫੀਚਰਜ਼ ਦੇ ਨਾਲ ਇਸ ਦੀ ਕੀਮਤ ਇਸ ਨੂੰ ਅਮੇਜ਼ਨ ਦੇ ਫਾਇਰ ਐੱਚ.ਡੀ. 10 ਦਾ ਚੰਗਾ ਆਪਸ਼ਨ ਬਣਾਉਂਦੀ ਹੈ। ਅਜਿਹੇ ’ਚ ਦੇਖਣਾ ਹੋਵੇਗਾ ਕਿ ਕੰਪਨੀ ਨੂੰ ਬਾਜ਼ਾਰ ’ਚੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਹੈ।


Related News