2017 ''ਚ ਲਿਨੋਵੋ ਪੇਸ਼ ਕਰੇਗੀ ਨਵੀਂ ਕ੍ਰੋਮ OS ਯੋਗਾ ਬੁੱਕ
Saturday, Dec 17, 2016 - 06:05 PM (IST)
.jpg)
ਜਲੰਧਰ - ਚੀਨ ਦੀ ਟੈਕਨਾਲੋਜੀ ਕੰਪਨੀ ਲਿਨੋਵੋ 2017 ''ਚ ਫਲੈਟ ਕੀ-ਬੋਰਡ ਨਾਲ ਲੈਸ ਪਤਲੀ ਅਤੇ ਹੱਲਕੀ ਯੋਗਾ ਬੁੱਕ ਪੇਸ਼ ਕਰੇਗੀ। ਟਾਮ ਗਾਇਡ ਇਨੋਵੇਸ਼ਨ ਅਵਾਰਡ ''ਚ ਕੰਪਨੀ ਨੇ ਕਿਹਾ ਹੈ ਕਿ ਕ੍ਰੋਮ OS ''ਤੇ ਕੰਮ ਕਰਨ ਵਾਲੀ ਯੋਗਾ ਬੁੱਕ ਅਗਲੇ ਸਾਲ ਲਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੀਡੀਆ ਅਤੇ ਮਾਰਕੇਟਿੰਗ ਕੰਪਨੀ ਮੀਰੀਡਿਥ(Meredith) ਦਾ ਕਹਿਣਾ ਹੈ ਕਿ ਇਸ 2017 ਯੋਗਾ ਬੁੱਕ ''ਚ ਰਿਅਲ ਪੈਨ ਦਿੱਤਾ ਜਾਵੇਗਾ ਜਿਸ ਦੀ ਮਦਦ ਨਾਲ ਯੂਜ਼ਰ ਸਿਸਟਮ ਦੇ ਨਾਲ ਮੈਗਨੇਟੀਕਲੀ ਅਟੈਚ ਪੇਪਰ ਪੈਡ ''ਤੇ ਨੋਟਸ ਅਤੇ ਸਕੈਚ ਬਣਾ ਸਕੋਗੇ। ਇਹ ਪੈਨ 2 ,048 ਪ੍ਰੈਸ਼ਰ ਸੈਂਸਟੀਵਿਟੀ ਨੂੰ ਸਪੋਰਟ ਕਰੇਗਾ।
ਫਿਲਹਾਲ ਕੰਪਨੀ ਯੋਗਾ ਬੁੱਕ ਦੇ ਸਾਫਟਵੇਅਰ ਨੂੰ ਬਿਹਤਰ ਕਰਨ ''ਚ ਲੱਗੀ ਹੋਈ ਹੈ ਅਤੇ ਇਸ ਨੂੰ ਸਭ ਤੋਂ ਪਹਿਲਾਂ 100 ਯੂਜ਼ਰਸ ਨੂੰ ਚੈੱਕ ਕਰਨ ਲਈ ਦਿੱਤਾ ਜਾਵੇਗਾ।