10.1 ਇੰਚ ਡਿਸਪਲੇਅ ਦੇ ਨਾਲ Lenovo ਨੇ ਪੇਸ਼ ਕੀਤਾ ਨਵਾਂ 2-in-1 ਟੈਬਲੇਟ

08/18/2018 3:31:45 PM

ਜਲੰਧਰ- ਚੀਨੀ ਕੰਪਨੀ ਲੇਨੇਵੋ ਨੇ ਅਮਰੀਕੀ ਮਾਰਕੀਟ 'ਚ ਆਪਣਾ ਨਵਾਂ ਟੈਬਲੇਟ ਪੇਸ਼ ਕੀਤਾ ਹੈ। Lenovo Tablet 10 ਇਕ 2-ਇਨ-1 ਟੈਬਲੇਟ ਹੈ ਤੇ ਇਸ ਦਾ ਇਸਤੇਮਾਲ ਲੈਪਟਾਪ ਦੀ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ। ਕੰਪਨੀ ਨੇ ਆਪਣੇ ਇਸ ਨਵੇਂ ਟੈਬਲੇਟ 'ਚ Celeron N4100 ਪ੍ਰੋਸੈਸਰ ਨੂੰ ਸ਼ਾਮਿਲ ਕੀਤਾ ਹੈ ਤੇ ਇਸ ਦੀ ਸ਼ੁਰੂਆਤੀ ਕੀਮਤ  $449 ਮਤਲਬ ਲਗਭਗ 31,337 ਰੁਪਏ ਹੈ। ਉਥੇ ਹੀ ਭਾਰਤ 'ਚ ਇਸ ਦੀ ਲਾਂਚਿੰਗ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।PunjabKesari
Lenovo Tablet 10 ਦੇ ਸਪੈਸੀਫਿਕੇਸ਼ਨਸ
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ ਦੀ ਡਿਸਪਲੇਅ 10.1 ਇੰਚ (1920x1200), ਰੈਮ 4GB, ਸਟੋਰੇਜ 64GB, ਬੈਟਰੀ 39Wh ਤੇ ਸਟੀਰੀਓ ਸਪੀਕਰ 1 ਵਾਟ ਦਾ ਹੈ।  ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਟੈਬ ਸਿੰਗਲ ਚਾਰਜ 'ਤੇ 8.5 ਘੰਟੇ ਦਾ ਬੈਕਅਪ ਦੇਵੇਗਾ।PunjabKesari  

ਇਸ ਤੋਂ ਨਾਲ ਹੀ ਟੈਬ ਦੇ ਫਰੰਟ 'ਚ 2MP ਦਾ ਕੈਮਰਾ 'ਤੇ ਰੀਅਰ 'ਚ 5MP ਦਾ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਟੈਬ 'ਚ ਫਿੰਗਰਪ੍ਰਿੰਟ ਸੈਂਸਰ, ਬਿੱਟ ਲਿਆ ਕੇ ਤੇ ਮਾਈਕ੍ਰੋ ਕਾਰਡ ਸਲਾਟ ਦੀ ਸਹੂਲਤ ਦਿੱਤੀ ਹੈ।PunjabKesari

ਕੰਪਨੀ ਨੇ ਆਪਣੇ ਇਸ ਨਵੇਂ ਟੈਬ 'ਚ 3.5 mm ਦਾ ਆਡੀਓ ਕਾਂਬੋ ਜੈੱਕ, ਯੂ. ਐੈੱਸ. ਬੀ 3.0 ਟਾਈਪ-ਸੀ, ਯੂ.ਐੈੱਸ. ਬੀ 3.0 ਤੇ 2x2 ਵਾਈਫਾਈ ਕਵਰ ਨੂੰ ਵੀ ਸ਼ਾਮਿਲ ਕੀਤਾ ਹੈ।


Related News