20 ਦਿਨਾਂ ਦੇ ਬੈਟਰੀ ਬੈਕਅਪ ਨਾਲ Lenovo ਨੇ ਲਾਂਚ ਕੀਤੀ ਬੇਹੱਦ ਸਸਤੀ ਸਮਾਰਟਵਾਚ
Wednesday, Jan 15, 2020 - 11:25 AM (IST)

ਗੈਜੇਟ ਡੈਸਕ– ਚੀਨ ਦੀ ਟੈਕਨਾਲੋਜੀ ਕੰਪਨੀ ਲੇਨੋਵੋ ਨੇ ਭਾਰਤੀ ਬਾਜ਼ਾਰ ’ਚ ਨਵੀਂ Lenovo Ego ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਸ ਦੀ ਬੈਟਰੀ 20 ਦਿਨਾਂ ਦਾ ਬੈਕਅਪ ਦਿੰਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਇਸ ਨੂੰ ਭਾਰਤੀ ਬਾਜ਼ਾਰ ’ਚ 1,999 ਰੁਪਏ ’ਚ ਖਰੀਦਿਆ ਜਾ ਸਕੇਗਾ। ਦੱਸ ਦੇਈਏ ਕਿ ਆਮਤੌਰ ’ਤੇ ਇਸ ਪ੍ਰਾਈਜ਼ ਰੇਂਜ ’ਚ ਫਿੱਟਨੈੱਸ ਬੈਂਡ ਹੀ ਮਿਲ ਪਾਉਂਦੇ ਹਨ।
ਕੰਪਨੀ ਨੇ ਦੱਸਿਆ ਹੈ ਕਿ ਇਸ ਵਾਚ ਨੂੰ ਖਾਸਤੌਰ ’ਤੇ ਫਿੱਟਨੈੱਸ ਦੇ ਦੀਵਾਨਿਆਂ ਲਈ ਲਿਆਇਆ ਗਿਆ ਹੈ। ਗਾਹਕ ਇਸ ਨੂੰ ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ੋਨ ਇੰਡੀਆ ਅਤੇ ਫਲਿਪਕਾਰਟ ਤੋਂ ਖਰੀਦ ਸਕਣਗੇ।
ਸਮਾਰਟਵਾਚ ਦੇ ਟਾਪ 6 ਫੀਚਰਜ਼
- Lenovo Ego HX07 ਸਮਾਰਟਵਾਚ ’ਚ 42mm ਦੀ ਇਲੈਕਟ੍ਰੋਨਿਕ ਡਿਸਪਲੇਅ ਦਿੱਤੀ ਗਈ ਹੈ, ਜੋ ਘੱਟ ਪਾਵਰ ਕੰਜ਼ਿਊਮ ਕਰਦੀ ਹੈ।
- ਇਸ ਵਿਚ ਅਲੱਗ ਤੋਂਲਾਈਟ ਬਟਨ ਦਿੱਤਾ ਗਿਆ ਹੈ ਜੋ ਹਨ੍ਹੇਰੇ ’ਚ ਡਿਸਪਲੇਅ ਨੂੰ ਰੋਸ਼ਨੀ ਦਿੰਦਾ ਹੈ।
- ਇਸ ਬਲੂਟੁੱਥ ਕੁਨੈਕਟਿਡ ਸਮਾਰਟਵਾਚ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸ ਦੇ ਨਾਲ ਅਟੈਚ ਕੀਤਾ ਜਾ ਸਕਦਾ ਹੈ।
- ਵਾਚ ’ਚ ਹੀ ਯੂਜ਼ਰਜ਼ ਨੂੰ ਕਾਲ, ਮੈਸੇਜ, ਈਮੇਲ ਅਤੇ ਸੋਸ਼ਲ ਮੀਡੀਆ ਐਪਸ ਦੀ ਨੋਟੀਫਿਕੇਸ਼ਨ ਮਿਲੇਗੀ।
- ਇਸ ਵਿਚ ਹਾਰਟ ਰੇਟ, ਸਲੀਪ ਅਤੇ ਕੈਲਰੀ ਟ੍ਰੈਕ ਕਰਨ ਲਈ ਕਈ ਸੈਂਸਰਜ਼ ਮੌਜੂਦ ਹਨ।
- ਸਮਾਰਟਵਾਚ ਦਾ ਕੁਲ ਭਾਰ 45 ਗ੍ਰਾਮ ਹੈ ਅਤੇ ਤੁਸੀਂ ਇਸ ਨੂ ਲੰਬੇ ਸਮੇਂ ਤਕ ਆਸਾਨੀ ਨਾਲ ਪਹਿਨ ਸਕਦੇ ਹੋ।